ਅਧਿਆਪਕ ਯੋਗਤਾ ਟੈਸਟ ਦੇ ਫਾਰਮ ਅਪਲਾਈ ਕਰਨ ਦੀ ਤਾਰੀਖ 31 ਜੁਲਾਈ ਤੱਕ ਵਧਾਈ

ss1

ਅਧਿਆਪਕ ਯੋਗਤਾ ਟੈਸਟ ਦੇ ਫਾਰਮ ਅਪਲਾਈ ਕਰਨ ਦੀ ਤਾਰੀਖ 31 ਜੁਲਾਈ ਤੱਕ ਵਧਾਈ

ਐੱਸ. ਏ. ਐੱਸ. ਨਗਰ, 20 ਜੁਲਾਈ (ਪ.ਪ.)-ਸਿੱਖਿਆ ਵਿਭਾਗ ਵੱਲੋਂ ਐਸ. ਸੀ. ਈ. ਆਰ. ਟੀ. ਰਾਹੀਂ ਹਰ ਸਾਲ ਲਈ ਜਾਂਦੀ ਅਧਿਆਪਕ ਯੋਗਤਾ ਟੈਸਟ ਪੀ. ਐਸ. ਟੀ. ਈ. ਟੀ. ਪ੍ਰੀਖਿਆ ਦੇ ਫਾਰਮ ਅਪਲਾਈ ਕਰਨ ਦੀ ਤਾਰੀਖ ‘ਚ ਵਾਧਾ ਕਰਕੇ 31 ਜੁਲਾਈ ਤੇ ਫੀਸ ਜਮ੍ਹਾਂ ਕਰਵਾਉਣ ਦੀ ਤਾਰੀਖ 1 ਅਗਸਤ ਕਰ ਦਿੱਤੀ ਗਈ ਹੈ | ਇਸ ਵਾਰ ਵਿਭਾਗ ਵਲੋਂ ਪੇਪਰ ਦੀ ਸੈਟਿੰਗ ਲਈ ਠੋਸ ਨਿਯਮ ਬਣਾਏ ਗਏ ਹਨ | ਇਸ ਵਾਰ ਵਿਭਾਗ ਨੇ ਨਿਰਦੇਸ਼ ਦਿੱਤੇ ਹਨ ਕਿ ਪ੍ਰੀਖਿਆ ‘ਚ ਵਿਸ਼ੇ ਸਬੰਧੀ ਪ੍ਰਸ਼ਨਾਂ ਦੇ ਉੱਤਰਾਂ ਲਈ ਡਾਟਾ ਤੇ ਅੰਕੜਾ ਐਨ. ਸੀ. ਈ. ਆਰ. ਟੀ. ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪੁਸਤਕਾਂ ਦੇ ਹਵਾਲੇ ਵਜੋਂ ਹੋਵੇਗਾ | ਕਿਸੇ ਵੀ ਪ੍ਰਸ਼ਨ ਦੇ ਉੱਤਰ ਦੀ ਪੁਸ਼ਟੀ ਲਈ ਇਨ੍ਹਾਂ ਬੋਰਡਾਂ ਦੀਆਂ ਕਿਤਾਬਾਂ ਨੂੰ ਆਧਾਰ ਮੰਨਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿਚ ਉਮੀਦਵਾਰ ਗੈਰ-ਮਿਆਰੀ ਨਿੱਜੀ ਪ੍ਰਕਾਸ਼ਨਾਂ ਦੀਆਂ ਪੁਸਤਕਾਂ ਨੂੰ ਆਧਾਰ ਬਣਾਕੇ ਆਪਣੇ ਉੱਤਰਾਂ ਦੇ ਸਹੀ ਹੋਣ ਦੀ ਪੁਸ਼ਟੀ ਕਰਦੇ ਰਹੇ ਹਨ | ਇਸ ਦੇ ਨਾਲ ਹੀ ਪ੍ਰੀਖਿਆ ਕੰਡਕਟ ਕਰਨ ਦੀ ਪ੍ਰਣਾਲੀ ਵਿਚ ਹੋਰ ਸ਼ੁੱਧਤਾ ਲਿਆਉਣ ਲਈ ਵਿਭਾਗ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਉਮੀਦਵਾਰ ਆਪਣੀ ਤਾਜ਼ਾ ਤੇ ਪਹਿਚਾਣ ਯੋਗ ਫੋਟੋ ਆਨਲਾਈਨ ਅਪਲੋਡ ਕਰੇਗਾ ਤੇ ਅਜਿਹਾ ਨਾ ਕਰਨ ‘ਤੇ ਉਸ ਨੂੰ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *