ਅਧਿਆਪਕ ਯੂਨੀਅਨ ਵੱਲੋਂ ਆਪ ਆਗੂ ਭਗਵੰਤ ਮਾਨ ਤੇ ਘੁੱਗੀ ਖਿਲਾਫ ਨਾਅਰੇਬਾਜੀ

ss1

ਅਧਿਆਪਕ ਯੂਨੀਅਨ ਵੱਲੋਂ ਆਪ ਆਗੂ ਭਗਵੰਤ ਮਾਨ ਤੇ ਘੁੱਗੀ ਖਿਲਾਫ ਨਾਅਰੇਬਾਜੀ

25-23 (1)
ਮਲੋਟ, 24 ਜੂਨ (ਆਰਤੀ ਕਮਲ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਤੇ ਗੁਰਪ੍ਰੀਤ ਘੁੱਗੀ ਵੱਲੋਂ ਅਧਿਆਪਕਾਂ ਵਿਰੁੱਧ ਦਿੱਤੇ ਬਿਆਨ ਦੀ ਜ਼ਿਲਾ ਸ੍ਰੀ ਮੁਕਤਸਰ ਦੇ ਸਮੂਹ ਅਧਿਆਪਕਾਂ ਨੇ ਨਿਖੇਧੀ ਕਰਦਿਆਂ ਬਿਰਲਾ ਰੋਡ ’ਤੇ ਸਥਿਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਲੋਟ ਵਿਖੇ ਇੰਨਾਂ ਆਗੂਆਂ ਖਿਲਾਫ਼ ਨਾਅਰੇਬਾਜੀ ਵੀ ਕੀਤੀ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸਰਕਾਰੀ ਅਧਿਆਪਕ ਅਧਿਆਪਨ ਦੇ ਨਾਲ-ਨਾਲ ਮਿਡ-ਡੇ-ਮੀਲ, ਸਰਕਾਰੀ ਗ੍ਰਾਂਟਾ ਦਾ ਕੰਮ, ਸਕੂਲ ਦੀ ਸਫ਼ਾਈ, ਸਰਕਾਰੀ ਡਾਕ, ਚੋਣਾਂ ਅਤੇ ਰੋਜਾਨਾ ਗੈਰ-ਵਿੱਦਿਅਕ ਕੰਮ ਕਰ ਰਿਹਾ ਹੈ। ਅਧਿਆਪਕਾਂ ਨੇ ਕਿਹਾ ਕਿ ਸਰਕਾਰੀ ਸਕੂਲ ’ਚ ਪੜਾਈ ਦੀ ਕਮੀ ਨਹੀਂ ਹੈ, ਬਲਕਿ ਸਹੂਲਤਾਂ ਦੀ ਕਮੀ ਹੈ। ਆਧਿਆਪਕ ਆਗੂਆਂ ਨੇ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਨੂੰ ਅਧਿਆਪਕਾਂ ਖਿਲਾਫ਼ ਦਿੱਤੇ ਮਾੜੇ ਬਿਆਨ ਨੂੰ ਵਾਪਿਸ ਲੈਣ ਅਤੇ ਇਸ ਗਲਤ ਬਿਆਨ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ ਹੈ। ਉਨਾਂ ਕਿਹਾ ਕਿ ਜੇਕਰ ਇੰਨਾਂ ‘ਆਪ’ ਆਗੂਆਂ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਇੰਨਾਂ ਆਗੂਆਂ ਵਿਰੁੱਧ ਰੋਸ ਪ੍ਰਦਰਸ਼ਨ ਨੂੰ ਤਿੱਖਾ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ, ਸਰਪ੍ਰਸਤ ਮਾਸਟਰ ਹਿੰਮਤ ਸਿੰਘ, ਐਸ.ਐਸ.ਏ ਰਮਸਾ ਦੇ ਨਿਤਿਨ ਕੁਮਾਰ, ਮੁਕੇਸ਼ ਕੁਮਾਰ, ਵਿਕਾਸ ਛਾਬੜਾ, ਸ਼ੇਖਰ, ਮਦਨ ਲਾਲ, ਯੱਸ਼, ਈ.ਟੀ.ਟੀ ਅਧਿਆਪਕ ਯੂਨੀਅਨ ਦੇ ਧਰਮਪਾਲ, ਮਦਨ ਲਾਲ, ਐਲੀਮੈਂਟਰੀ ਟੀਚਰਜ ਯੂਨੀਅਨ ਦੇ ਕੀਮਤ ਕੁਮਾਰ, ਸੰਤੋੋਸ਼ ਕੁਮਾਰ, ਹੈਰੀ ਬਠਲਾ, ਰਾਜੇਸ਼ ਕੁਮਾਰ, ਅੰਗਰੇਜ, ਚਰਨਜੀਤ, ਜਸਵਿੰਦਰ ਸਿੰਘ, ਸਤਪਾਲ ਲੰਬੀ, ਰਾਕੇਸ਼ ਗਰਗ, ਨਰੇਸ਼ ਕੁਮਾਰ, ਰਣਜੀਤ ਸਿੰਘ ਸਮੇਤ ਹੋਰ ਅਧਿਆਪਕ ਹਾਜ਼ਰ ਸਨ।

Share Button

Leave a Reply

Your email address will not be published. Required fields are marked *