ਅਧਿਆਪਕ ਬਣੇ ਬਿਨਾਂ ਸਕੂਲ ‘ਚ ਪੜ੍ਹਾ ਸਕਣਗੇ ਮਨਪਸੰਦ ਵਿਸ਼ਾ

ss1

ਅਧਿਆਪਕ ਬਣੇ ਬਿਨਾਂ ਸਕੂਲ ‘ਚ ਪੜ੍ਹਾ ਸਕਣਗੇ ਮਨਪਸੰਦ ਵਿਸ਼ਾ

ਫਲੈਗ ਵਿਦਿਆਂਜਲੀ ਯੋਜਨਾ ਦੀ ਸ਼ੁਰੂਆਤ, ਇਸ ਨਾਲ ਜੁੜ ਕੇ ਕਰ ਸਕਦੇ ਹੋ ਬੱਚਿਆਂ ਦੀ ਮਦਦ
ਇਸ ਤਹਿਤ ਆਨਲਾਈਨ ਸੰਪਰਕ ਕਰਨਾ ਪਵੇਗਾ
21 ਸੂਬਿਆਂ ਦੇ 2200 ਸਕੂਲਾਂ ਨਾਲ ਹੋਈ ਯੋਜਨਾ ਦੀ ਸ਼ੁਰੂਆਤ
ਦਸੰਬਰ ਤਕ ਦੇਸ਼ ਭਰ ਦੇ ਸਾਰੇ ਸਕੂਲ ਹੋਣਗੇ ਇਸ ਯੋਜਨਾ ‘ਚ ਸ਼ਾਮਲ

ਨਵੀਂ ਦਿੱਲੀ, 16 ਜੂਨ (ਏਜੰਸੀ): ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਕੌਸ਼ਲ ਅਤੇ ਪਰਸਨੈਲਿਟੀ ਵਿਕਾਸ ‘ਚ ਹੁਣ ਸਾਡੇ-ਤੁਹਾਡੇ ਵਰਗੇ ਲੋਕ ਵੀ ਹਿੱਸੇਦਾਰੀ ਨਿਭਾ ਸਕਣਗੇ ਜਿਹੜੇ ਅਧਿਆਪਕ ਨਹੀਂ ਹਨ। ਇਸ ਦੇ ਲਈ ਵਿਦਿਆਂਜਲੀ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਹੜਾ ਵੀ ਇਸ ਦੇ ਲਈ ਚਾਹਵਾਨ ਹੈ, ਉਹ ਸਿੱਧੇ ਆਪਣੀ ਪਸੰਦ ਦੇ ਸਕੂਲ ‘ਚ ਯੋਗਦਾਨ ਲਈ ਆਨਲਾਈਨ ਅਰਜ਼ੀ ਦੇ ਸਕਦਾ ਹੈ। ਮਤਲਬ ਇਹ ਕਿ ਰਸਮੀ ਤੌਰ ‘ਤੇ ਤਾਂ ਉਹ ਅਧਿਆਪਕ ਨਹੀਂ ਹੋਣਗੇ ਪਰ ਬੱਚਿਆਂ ਦੀ ਪੜ੍ਹਾਈ ਲਿਖਾਈ ਤੋਂ ਲੈ ਕੇ ਪਰਸਨੈਲਿਟੀ ਵਿਕਾਸ ਤਕ ‘ਚ ਮਦਦਗਾਰ ਹੋ ਸਕਦੇ ਹਨ। ਵੀਰਵਾਰ ਨੂੰ ਕੇਂਦਰੀ ਮਨੁੱਖੀ ਵਸੀਲਾ ਮੰਤਰੀ ਸਮ੍ਰਿਤੀ ਈਰਾਨੀ ਨੇ 21 ਸੂਬਿਆਂ ਦੇ 2200 ਸਕੂਲਾਂ ‘ਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਸ ਸਾਲ ਦੇ ਅੰਤ ਤਕ ਦੇਸ਼ ਦੇ ਸਾਰੇ ਸਕੂਲਾਂ ਨੂੰ ਇਸ ਨਾਲ ਜੋੜ ਦਿੱਤੇ ਜਾਣ ਦੀ ਤਿਆਰੀ ਹੈ।
ਇਸ ਮੌਕੇ ‘ਤੇ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਲੋਕਾਂ ਨੂੰ ਇਸ ਪ੍ਰੋਗਰਾਮ ‘ਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਇਕੱਲੇ ਨਹੀਂ ਹਨ, ਬਲਕਿ ਟੀਮ ਇੰਡੀਆ ਦਾ ਹਿੱਸਾ ਹਨ। ਇਸ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਦੇ ਮਸ਼ਹੂਰ ਲੋਕਾਂ ਨੇ ਸਕੂਲ ਜਾ ਕੇ ਆਪਣਾ ਯੋਗਦਾਨ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ। ਵੀਰਵਾਰ ਨੂੰ ਹੀ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਵਿਜੇਵਾੜਾ ਦੇ ਇਕ ਸਕੂਲ ‘ਚ ਜਾ ਕੇ ਇਸ ਪ੍ਰੋਗਰਾਮ ‘ਚ ਹਿੱਸੇਦਾਰੀ ਨਿਭਾਈ। ਇਸ ਤੋਂ ਪਹਿਲਾਂ ਕ੍ਰਿਕਟ ਖਿਡਾਰੀ ਅਨਿਲ ਕੁੰਬਲੇ, ਫੁੱਟਬਾਲ ਖਿਡਾਰੀ ਬਾਇਚੁੰਗ ਭੁਟੀਆ ਅਤੇ ਫਿਲਮ ਅਦਾਕਾਰਾ ਟਵਿੰਕਲ ਖੰਨਾ ਦੇ ਇਲਾਵਾ ਕੇਂਦਰੀ ਮੰਤਰੀ ਰਾਜਿਆਵਰਨ ਰਾਠੌਰ, ਬਾਬੁਲ ਸੁਪਰਿਓ ਅਤੇ ਕਿਰਨ ਰਿਜੀਜੂ ਵੀ ਇਸ ਵਿਚ ਸ਼ਾਮਲ ਹੋ ਚੁੱਕੇ ਹਨ। ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਸਕੂਲਾਂ ਦਾ ਦੌਰਾ ਕਰਕੇ ਪਹਿਲੀ ਤੋਂ ਅੱਠਵੀਂ ਤਕ ਦੇ ਵਿਦਿਆਰਥੀਆਂ ਨਾਲ ਸੰਪਰਕ ਕਾਇਮ ਕੀਤਾ ਹੈ।

Share Button

Leave a Reply

Your email address will not be published. Required fields are marked *