ਅਧਿਆਪਕ ਨੇ ਕੀਤੀ ਸੱਤਵੀ ਕਲਾਸ ਦੇ ਵਿਦਿਆਰਥੀ ਦੀ ਕੁੱਟਮਾਰ

ss1

ਅਧਿਆਪਕ ਨੇ ਕੀਤੀ ਸੱਤਵੀ ਕਲਾਸ ਦੇ ਵਿਦਿਆਰਥੀ ਦੀ ਕੁੱਟਮਾਰ

ਬਰੇਟਾ 24 ਦਸੰਬਰ (ਰੀਤਵਾਲ) ਜਾਖਲ-ਬੁਢਲਾਡਾ ਰੋਡ ਤੇ ਸਥਿੱਤ ਕੈਂਚੀਆਂ ਚੌਕ ਦੇ ਨਜਦੀਕ ਚੱਲ ਰਹੇ ਨਿੱਜੀ ਸਕੂਲ ਦੇ ਅਧਿਆਪਕ ਵੱਲੋ ਵਿਦਿਆਰਥੀ ਦੀ ਕੁੱਟਮਾਰ ਕਰਨ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸੱਤਵੀ ਕਲਾਸ ਦੇ ਵਿਦਿਆਰਥੀ ਨਿਖਿਲ ਕਾਂਸਲ ਦੀ ਅੰਗਰੇਜੀ ਦੇ ਅਧਿਆਪਕ ਵੱਲੋ ਕੁੱਟਮਾਰ ਕੀਤੀ ਗਈ।ਨਿਖਿਲ ਦੇ ਪਿਤਾ ਨਰੇਸ਼ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰਾ ਲੜਕਾ ਨਿਖਿਲ ਕਾਂਸ਼ਲ ਸ਼ਹਿਰ ਦੇ ਇੱਕ ਨਿੱਜ਼ੀ ਸਕੂਲ਼ ਵਿੱਚ ਸੱਤਵੀ ਕਲਾਸ ਵਿੱਚ ਪੜ੍ਹਦਾ ਹੈ।ਰੋਜ਼ਾਨਾ ਦੀ ਤਰ੍ਹਾਂ ਸਕੂਲ ਦੀ ਛੁੱਟੀ ਹੋਣ ਤੋ ਬਾਅਦ ਜਦੋ ਮੇਰਾ ਲੜਕਾ ਘਰ ਪਰਤਿਆਂ ਤਾਂ ਉਸ ਨੇ ਰੌਦੇਂ ਹੋਏ ਦੱਸਿਆਂ ਕਿ ਅੱਜ ਮੈਨੂੰ ਬਿਨਾਂ ਗਲਤੀ ਕਰਨ ਦੇ ਬਾਵਜੂਦ ਵੀ ਅਧਿਆਪਕ ਨੇ ਬਹੁਤ ਬੁਰੀ ਤਰ੍ਹਾ ਨਾਲ ਕੁੱਟਿਆਂ,ਜਿਸ ਕਾਰਨ ਮੇਰੇ ਕੰਨ ਵਿੱਚ ਬਹੁਤ ਦਰਦ ਹੋ ਰਿਹਾ ਹੈ।ਮੈਂ ਉਸੀ ਸਮੇ ਬਰੇਟਾ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਆਪਣੇ ਲੜਕੇ ਨੂੰ ਚੈਕਅੱਪ ਕਰਾਉਣ ਲਈ ਲੈ ਕੇ ਗਿਆਂ ਤਾਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਬੁਢਲਾਡਾ ਦੇ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ। ਜਿੱਥੇ ਤੁਰੰਤ ਡਾਕਟਰਾਂ ਵੱਲੋ ਵਿਦਿਆਰਥੀ ਦਾ ਇਲਾਜ਼ ਸ਼ੁਰੂ ਕੀਤਾ ਗਿਆ,ਵਿਦਿਆਰਥੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।ਸੂਤਰਾਂ ਮੁਤਾਬਿਕ ਪੁਲਿਸ ਪ੍ਰਸ਼ਾਸ਼ਨ ਵੱਲੋ ਸਿਆਸੀ ਦਬਾਅ ਪੈਣ ਕਾਰਨ ਮਾਮਲੇ ਨੂੰ ਆਪਸੀ ਸਮਝੋਤਾ ਕਰਨ ਲਈ ਨਿਖਿਲ ਦੇ ਪਿਤਾ ਤੇ ਦਬਾਅ ਪਾਇਆ ਜਾ ਰਿਹਾ ਹੈ।

           ਜਦੋ ਇਸ ਸੰਬੰਧੀ ਸਕੂਲ ਦੀ ਪ੍ਰਿੰਸੀਪਲ ਮੈਡਮ ਜੈਨ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਕਲਾਸ ਰੂਮ ਵਿੱਚ ਬੱਚੇ ਸ਼ਰਾਰਤ ਕਰ ਰਹੇ ਸੀ, ਜਿਸ ਕਰਕੇ ਅਧਿਆਪਕ ਵੱਲੋ ਉਹਨਾਂ ਨੂੰ ਡਾਂਟਿਆਂ ਗਿਆ ਸੀ।

          ਇਸ ਸੰਬੰਧੀ ਜਦੋ ਥਾਣਾ ਮੁੱਖੀ ਬਰੇਟਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਅਜੇ ਡਾਕਟਰ ਦੀ ਰਿਪੋਰਟ ਆਉਣੀ ਬਾਕੀ ਹੈ, ਰਿਪੋਰਟ ਆਉਣ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *