ਅਧਿਆਪਕ ਦੇਸ਼ ਦੇ ਨਿਰਮਾਤਾ ਹਨ: ਰਾਣਾ ਕੇ ਪੀ ਸਿੰਘ

ss1

ਅਧਿਆਪਕ ਦੇਸ਼ ਦੇ ਨਿਰਮਾਤਾ ਹਨ: ਰਾਣਾ ਕੇ ਪੀ ਸਿੰਘ
ਗੁਰਪ੍ਰੀਤ ਘੁੱਗੀ ਅਤੇ ਭਗਵੰਤ ਮਾਨ ਦਾ ਅਧਿਆਪਕਾਂ ਪ੍ਰਤੀ ਬਿਆਨ ਉਹਨਾਂ ਦੀ ਛੋਟੀ ਸੋਚ ਦਾ ਨਤੀਜਾ

29-7
ਕੀਰਤਪੁਰ ਸਾਹਿਬ 28 ਜੂਨ (ਸਰਬਜੀਤ ਸਿੰਘ ਸੈਣੀ): ਪੰਜਾਬ ਕਾਗਰਸ ਦੇ ਬੁਲਾਰੇ ਅਤੇ ਉੱਪ ਪ੍ਰਧਾਨ ਰਾਣਾ ਕੰਵਰਪਾਲ ਸਿੰਘ ਜੀ ਵਲੋਂ ਗੁਰਪ੍ਰੀਤ ਘੁੱਗੀ ਅਤੇ ਭਗਵੰਤ ਮਾਨ ਦੇ ਅਧਿਆਪਕਾਂ ਪ੍ਰਤੀ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਉ ਦੀ ਕਰੜੇ ਸ਼ਬਦਾ ਵਿੱਚ ਨਿੰਦਾ ਕੀਤੀ ਹੈ। ਉਹਨਾਂ ਅਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅਧਿਆਪਕ ਕੋਮ ਦੇ ਨਿਰਮਾਤਾ ਹਨ ਅਤੇ ਉਹਨਾਂ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀ ਹੈ ਅਤੇ ਹਰ ਇੱਕ ਵਿਆਕਤੀ ਦੀ ਤਰੱਕੀ ਦੇ ਪਿੱਛੈ ਕਿਸੇ ਨਾ ਕਿਸੇ ਅਧਿਆਪਕ ਦਾ ਹੱਥ ਜਰੂਰ ਹੁੰਦਾ ਹੈ । ਸਾਡੇ ਅਧਿਆਪਕ ਪੜਾਈ ਕਰਵਾਉਣ ਤੋਂ ਬਿਨਾਂ ਪਤਾ ਨਹੀ ਕਿੰਨੇ ਹੋਰ ਕੰਮ ਕਰਦੇ ਹਨ ਜਿਵੇ ਵੋਟਾਂ ਦਾ ਕੰਮ, ਸਕੂਲ ਦੀਆ ਬਿਲਡਿੰਗਾਂ ਬਣਾਉਣੀਆਂ ਅਤੇ ਹੋਰ ਬਹੁਤ ਸਾਰੇ ਕੰਮ ਜੋ ਅਧਿਆਪਕਾਂ ਤੋਂ ਬਿਨਾਂ ਕਰਵਾਉਣੇ ਸੰਭਵ ਨਹੀ ਹਨ। ਅਧਿਆਪਕ ਸਾਡੇ ਸਮਾਜ ਦੇ ਮਾਰਗ ਦਰਸ਼ਨ ਹੁੰਦੇ ਹਨ। ਆਪ ਆਗੂ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਦੀ ਅਜਿਹੀ ਛੋਟੀ ਸੋਚ ਨੇ ਦਰਸਾਅ ਦਿਤਾ ਹੈ ਕਿ ਉਹਨਾਂ ਦੇ ਅੰਦਰ ਦੇਸ਼ ਦੇ ਨਿਰਮਾਤਾ ਪ੍ਰਤੀ ਕਿਹੋ ਜਿਹੀ ਛਵੀ ਬਣੀ ਹੋਈ ਹੈ। ਅਪਣੇ ਹੱਕਾ ਦੀ ਪ੍ਰਾਪਤੀ ਲਈ ਧਰਨੇ ਲਗਾਉਣਾ ਕੋਈ ਬੁਰੀ ਗੱਲ ਨਹੀ ਹੈ ਇਹਨਾਂ ਦੀ ਪਾਰਟੀ ਤਾਂ ਹਰ ਵੇਲੇ ਧਰਨਾਂ ਲਗਾਉਣ ਲਈ ਤਿਆਰ ਬੈਠੀ ਰਹਿਂਦੀ ਹੈ। ਕੀ ਧਰਨੇ ਲਗਾਉਣ ਦਾ ਅਧਿਕਾਰ ਸਿਰਫ ਆਮ ਆਦਮੀ ਪਾਰਟੀ ਨੂੰ ਹੈ।ਉਹਨਾਂ ਅੱਗੇ ਕਿਹਾ ਕਿ ਜੋ ਵਿਆਕਤੀ ਅਪਣੇ ਪਿਤਾ ਅਤੇ ਪਰਿਵਾਰ ਲਈ ਅਜਿਹੀ ਸੋਚ ਰੱਖਦਾ ਹੋਵੇ ਉਹ ਦੂਜਿਆ ਦਾ ਕੀ ਭਲਾ ਕਰੇਗਾ। ਅੰਤ ਵਿੱਚ ਉਹਨਾਂ ਆਪ ਆਗੂ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਵਲੋਂ ਮੰਗੀ ਮਾਫੀ ਨੂੰ ਵੀ ਸਿਆਸੀ ਡਰਾਮਾਂ ਦੱਸਿਆ ਅਤੇ ਕਿਹਾ ਹੁਣ ਜਦੋਂ ਹਰ ਪਾਸੇ ਇਹਨਾਂ ਦੇ ਬਿਆਨ ਦੀ ਨਿੰਦਾ ਹੋ ਰਹੀ ਹੈ ਤਾਂ ਇਹ ਅਪਣੇ ਹੀ ਦਿੱਤੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਦੱਸ ਰਹੇ ਹਨ।

Share Button

Leave a Reply

Your email address will not be published. Required fields are marked *