Sat. Apr 20th, 2019

ਅਧਿਆਪਕ ਦਲ ਪੰਜਾਬ ਜ਼ਿਲਾ ਬਰਨਾਲਾ ਦੀ ਮੀਟਿੰਗ ‘ਚ ਵਿਚਾਰੇ ਅਹਿਮ ਮਸਲੇ

ਅਧਿਆਪਕ ਦਲ ਪੰਜਾਬ ਜ਼ਿਲਾ ਬਰਨਾਲਾ ਦੀ ਮੀਟਿੰਗ ‘ਚ ਵਿਚਾਰੇ ਅਹਿਮ ਮਸਲੇ

vikrant-bansal-5ਭਦੌੜ 15 ਅਕਤੂਬਰ (ਵਿਕਰਾਂਤ ਬਾਂਸਲ) ਅਧਿਆਪਕ ਦਲ ਪੰਜਾਬ ਦੀ ਜ਼ਿਲਾ ਇਕਾਈ ਬਰਨਾਲਾ ਦੀ ਮੀਟਿੰਗ ਜ਼ਿਲਾ ਕੁਆਰਡੀਨੇਟਰ ਗੁਰਵਿੰਦਰ ਸਿੰਘ ਕਲਾਲਾ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ (ਬਰਨਾਲਾ) ਵਿਖੇ ਹੋਈ ਜਿਸ ਵਿਚ ਨਰਪਿਜੀਤ ਸਿੰਘ ਜਵੰਧਾ, ਜਰਨੈਲ ਸਿੰਘ ਚੰਨਣਵਾਲ, ਨਰਿੰਦਰ ਸ਼ਹਿਣਾ, ਬਲਦੇਵ ਧੌਲਾ, ਜਗਮੇਲ ਮਹਿਲ ਕਲਾਂ, ਬਲੌਰ ਛੀਨੀਵਾਲ ਕਲਾਂ, ਸੁਖਚੈਨ ਸਿੰਘ, ਰਣਜੀਤ ਜੰਡੂ, ਰਾਕੇਸ਼ ਠੀਕਰੀਵਾਲਾ, ਭੋਲਾ ਸਿੰਘ ਕਾਲੇਕੇ, ਤੇਜਿੰਦਰ ਸਿੰਘ ਆਦਿ ਨੇ ਭਾਗ ਲਿਆ ਮੀਟਿੰਗ ਦੌਰਾਨ ਅਧਿਆਪਕ ਦਲ ਜ਼ਿਲਾ ਬਰਨਾਲਾ ਵੱਲੋਂ ਪਿਛਲੇ ਕੰਮਾਂ-ਕਾਰਾ ਦਾ ਲੇਖਾ-ਜੋਖਾ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਇਸ ਤੋਂ ਇਲਾਵਾ ਮੀਟਿੰਗ ਦੌਰਾਨ ਪੈਂਡਿੰਗ ਕੰਮਾਂ, ਏਸੀਪੀ ਕੰਮਾਂ ਦਾ ਨਿਪਟਾਰਾ, ਏਸੀਆਰ ਸਬੰਧੀ 15 ਤੋਂ ਘੱਟ ਮੈਡੀਕਲ ਛੁੱਟੀ, ਰਹਿੰਦੇ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ, ਪ੍ਰਾਇਮਰੀ ਅਧਿਆਪਕਾਂ ਦਾ ਗਰੇਡ ਪੇ 4200 ਤੋਂ 4600 ਕਰਨ ਸਬੰਧੀ, ਪ੍ਰਮੋਸ਼ਨ ਕੋਟਾ ਵਧਾਉਣ ਸਬੰਧੀ, ਮਾਸਟਰ ਕਾਡਰ ਦਾ ਸਟੇਟਸ ਬਹਾਲ ਕਰਨ ਸਬੰਧੀ ਆਦਿ ਭਖਦੇ ਮਸਲਿਆ ਤੇ ਵਿਚਾਰ ਵਟਾਂਦਰਾ ਕਰਨ ਉਪਰੰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਕਤ ਮਸਲੇ ਜਲਦੀ ਹੀ ਸਿੱਖਿਆ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਹੱਲ ਕਰਵਾਏ ਜਾਣਗੇ ਇਸੇ ਦੌਰਾਨ ਜੱਥੇਬੰਦੀ ਦੇ ਆਗੂਆਂ ਨੇ ਸਿੱਖਿਆ ਵਿਭਾਗ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕਿ ਪੰਜਾਬੀ ਸੂਬੇ ਦੀ 50ਵੀਂ ਵਰੇਗੰਢ ਨੂੰ ਸਮਰਪਿਤ ਮੁਕਾਬਲਿਆਂ ਲਈ ਕਲੱਸਟਰ, ਬਲਾਕ, ਜ਼ਿਲਾ ਅਤੇ ਸਟੇਟ ਪੱਧਰ ਤੇ ਫੰਡ ਮੁਹੱਈਆਂ ਕਰਵਾਏ ਜਾਣ।

Share Button

Leave a Reply

Your email address will not be published. Required fields are marked *

%d bloggers like this: