Sat. Jul 20th, 2019

ਅਧਿਆਪਕਾਂ ਦੇ ਜੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਕਰੌਦੀ ਦੀ ਝੰਡੀ

ਅਧਿਆਪਕਾਂ ਦੇ ਜੋਨ ਪੱਧਰੀ ਖੇਡ ਮੁਕਾਬਲਿਆਂ ਵਿੱਚ ਸਕਰੌਦੀ ਦੀ ਝੰਡੀ

ਭਵਾਨੀਗੜ੍ਹ (ਚਮਨਦੀਪ ਸ਼ਰਮਾ) ਇਥੋਂ ਦੇ ਜੋਨ ਅਧੀਨ ਆਉਂਦੇ ਅਪਰ ਪ੍ਰਾਇਮਰੀ ਸਕੂਲਾਂ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਉਦੇ ਅਧਿਆਪਕਾਂ ਦੇ ਭਵਾਨੀਗੜ੍ਹ ਸਟੇਡੀਅਮ ਵਿਖੇ ਸਮਾਪਤ ਹੋਏ ਖੇਡ ਮੁਕਾਬਲਿਆਂ ਵਿੱਚ ਸਕਰੌਦੀ ਸਕੂਲ ਦੇ ਅਧਿਆਪਕਾਂ ਨੇ ਵੱਡੀਆਂ ਮੱਲਾਂ ਮਾਰੀਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਮੀਤ ਸਿੰਘ ਨੈਸ਼yਨਲ ਐਵਾਰਡੀ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਸੋyਸਲ ਸਟੱਡੀ ਮਾਸਟਰ ਚਮਨਦੀਪ ਸ਼ਰਮਾ ਨੇ 5 ਕਿਲੋਮੀਟਰ ਦੀ ਰੇਸ ਵਿੱਚੋਂ ਪਹਿਲਾ ਸਥਾਨ ਹਾਂਸਲ ਕੀਤਾ ਜਦਕਿ ਸਿੱਖਿਆ ਪ੍ਰੋਵਾਈਡਰ ਗੁਰਪਿਆਰ ਸਿੰਘ ਨੇ ਟ੍ਰਿਪਲ ਜੰਪ ਵਿੱਚੋਂ ਫਸਟ ਅਤੇ ਜੈਵਲਿਨ ਥਰੋ ਵਿੱਚੋਂ ਦੂਜੀ ਪੁਜੀyਸਨ ਪ੍ਰਾਪਤ ਕੀਤੀ।ਅੰਗਰੇਜ਼ੀ ਲੈਕਚਰਾਰ ਕੁਲਦੀਪ ਕੁਮਾਰ ਵਰਮਾ ਵਾਲੀਵਾਲ ਅਤੇ ਕੰਮਪਿਊਟਰ ਟੀਚਰ ਤੁਸ਼ਾਰ ਸ਼ਰਮਾ ਨੂੰ ਸਤਰੰਜ਼ ਖੇਡ ਲਈ ਜਿਲ੍ਹੇ ਪੱਧਰੀ ਪ੍ਰਤਿਯੋਗਤਾ ਵਿੱਚ ਚੁਣਿਆ ਗਿਆ।ਉਹਨਾਂ ਦੱਸਿਆ ਕਿ ਇਹਨਾਂ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਬੱਚਿਆਂ ਦੇ ਲਈ ਖੇਡ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਜੋਨ ਸਕੱਤਰ ਸ੍ਰੀਮਤੀ ਤਰਵਿੰਦਰ ਕੌਰ, ਜੋਨ ਖੇਡਾਂ ਦੇ ਪ੍ਰਬੰਧਕ ਜਗਤਾਰ ਸਿੰਘ ਨੇ ਦੱਸਿਆ ਕਿ ਜਲਦ ਹੀ ਚੁਣੇ ਹੋਏ ਅਧਿਆਪਕਾਂ ਦੇ ਜਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾਣਗੇ।ਇੱਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਅਧਿਆਪਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਦਰੁਸਤ ਰੱਖਣ ਦੇ ਲਈ ਅਜਿਹਾ ਉਪਰਾਲਾ ਪਹਿਲੀ ਦਫਾ ਕੀਤਾ ਜਾ ਰਿਹਾ ਹੈ ਜਿਸਦੀ ਚਾਰ ਚੁਫੇਰੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।ਇਹਨਾਂ ਅੰਤਰ ਜਿਲ੍ਹਾ ਖੇਡਾਂ ਲਈ ਸਾਰਾ ਖਰਚਾ ਪੰਜਾਬ ਸਰਕਾਰ ਦੁਆਰਾ ਹੀ ਕੀਤਾ ਜਾਣਾ ਹੈ।

Leave a Reply

Your email address will not be published. Required fields are marked *

%d bloggers like this: