ਅਧਿਆਪਕਾਂ ਦਾ ਵਫਦ ਸਿੱਖਿਆ ਮੰਤਰੀ ਅਤੇ ਡੀ.ਪੀ.ਆਈ ਨੂੰ ਮਿਲਿਆ

ਅਧਿਆਪਕਾਂ ਦਾ ਵਫਦ ਸਿੱਖਿਆ ਮੰਤਰੀ ਅਤੇ ਡੀ.ਪੀ.ਆਈ ਨੂੰ ਮਿਲਿਆ

ਚੰਡੀਗੜ੍ਹ, 18 ਮਈ (ਏਜੰਸੀ): ਬੀ.ਐੱਡ. ਅਧਿਆਪਕ ਫਰੰਟ ਪੰਜਾਬ ਦਾ ਵਫਦ ਸੂਬਾਈ ਆਗੂ ਨਵਨੀਤ ਅਨਾਇਤਪੁਰੀ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਜੀ ਨੂੰ ਅਤੇ ਡੀ.ਪੀ.ਆਈ. ਪੰਜਾਬ ਸ. ਬਲਵੀਰ ਸਿੰਘ ਢੋਲ ਨੂੰ ਅਧਿਆਪਕਾਂ ਦੀਆਂ ਅਹਿਮ ਮੰਗਾਂ ਜਿਵੇਂ ਕਿ ਈ.ਟੀ.ਟੀ. ਤੋਂ ਮਾਸਟਰ ਕਾਡਰ ਲਈ ਪ੍ਰੋਮੋਸ਼ਨਾਂ ਦਾ ਕੋਟਾ ੧੫% ਤੋਂ ਵਧਾ ਕੇ ੨੫% ਕੀਤਾ ਜਾਵੇ, ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਜਲਦ ਕੀਤੀਆਂ ਜਾਣ, ਪ੍ਰਾਇਮਰੀ ਕਾਡਰ ਵਿੱਚ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ.ਪੀ.ਈ.ਓ. ਪੱਧਰ ਤੱਕ ਦੀ ਸਿੱਧੀ ਭਰਤੀ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ ਆਦਿ ਨੂੰ ਲੈ ਕੇ ਮਿਲਿਆ । ਜਿਸਤੇ ਉਨ੍ਹਾਂ ਕਿਹਾ ਕਿ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਦਾ ਕੰਮ ਚੱਲ ਰਿਹਾ ਹੈ ਅਤੇ ਜਲਦ ਇਹ ਨੇਪਰੇ ਚਾੜ੍ਹ ਦਿੱਤਾ ਜਾਵੇਗਾ ।ਈ.ਟੀ.ਟੀ. ਤੋਂ ਮਾਸਟਰ ਕਾਡਰ ਦੀਆਂ ਪ੍ਰੋਮੋਸ਼ਨਾਂ ਵਿੱਚ ਈ.ਟੀ.ਟੀ. ਅਧਿਆਪਕਾਂ ਦਾ ਕੋਟਾ ਵੀ ਵਧਾਇਆ ਜਾ ਰਿਹਾ ਹੈ । ਇਸ ਸਬੰਧੀ ਕਾਰਵਾਈ ਚੱਲ ਰਹੀ ਹੈ ।ਪ੍ਰਾਇਮਰੀ ਕਾਡਰ ਵਿੱਚ ਹੈੱਡ ਟੀਚਰ, ਸੈਂਟਰ ਹੈੱਡ ਟੀਚਰ, ਬੀ.ਪੀ.ਈ.ਓ. ਪੱਧਰ ਤੱਕ ਦੀ ਸਿੱਧੀ ਭਰਤੀ ਦਾ ਇਸ਼ਤਿਹਾਰ ਵੀ ਜਲਦ ਜਾਰੀ ਕਰ ਦਿੱਤਾ ਜਾਵੇਗਾ । ਹੋਰ ਮੰਗਾਂ ਤੇ ਵੀ ਉਨਾਂ ਹਾਂ ਪੱਖੀ ਹੁੰਗਾਰਾ ਦਿੱਤਾ । ਇਸ ਮੌਕੇ ਤੇ ਤਲਵਿੰਦਰ ਸਮਾਣਾ, ਅਵਤਾਰ ਚੌਹਾਨ, ਬੂਟਾ ਸਿੰਘ ਤਾਮਕੋਟ, ਗੁਰਦੀਪ ਸਿੰਘ ਬਰਨਾਲਾ, ਸੁਖਚੈਨ ਸਿੰਘ, ਡੀ.ਟੀ.ਐਫ. ਤੋਂ ਕਰਮਜੀਤ ਸਿੰਘ ਤਾਮਕੋਟ ਅਤੇ ਰਾਜਵਿੰਦਰ ਸਿੰਘ ਮਾਨਸਾ ਹਾਜ਼ਰ ਸਨ ।

Share Button

Leave a Reply

Your email address will not be published. Required fields are marked *

%d bloggers like this: