Sun. Aug 18th, 2019

ਅਦਾਲਤੀ ਫੈਸਲੇ ਸੁਪਰੀਮ ਹੁੰਦੇ ਹਨ, ਕੋਈ ਭੜਕਾਹਟ ਨਾਂ ਪੈਦਾ ਕੀਤੀ ਜਾਵੇ

ਅਦਾਲਤੀ ਫੈਸਲੇ ਸੁਪਰੀਮ ਹੁੰਦੇ ਹਨ, ਕੋਈ ਭੜਕਾਹਟ ਨਾਂ ਪੈਦਾ ਕੀਤੀ ਜਾਵੇ
ਪੰਜਾਬ ਤੇ ਹਰਿਆਣਾ ਸਰਕਾਰਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ-: ਪ੍ਰੌਫ: ਚੰਦੂਮਾਜਰਾ
ਸਵ: ਜੱਥੇਦਾਰ ਗਿਆਨੀ ਮੱਲ ਸਿੰਘ ਨੂੰ ਸਮਰਪਿਤ ਪੰਜ ਪਿਆਰਾ ਪਾਰਕ ਵਿਖੇ ਓਪਨ ਜਿੰਮ ਲਗਾਉਣ ਦਾ ਐਲਾਨ

ਸ੍ਰੀ ਅਨੰਦਪੁਰ ਸਾਹਿਬ, 24 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਸੋਦਾ ਸਾਧ ਦੇ ਮਾਮਲੇ ਤੇ ਅੱਜ ਸੀ ਬੀ ਆਈ ਅਦਾਲਤ ਵੱਲੋਂ ਸੁਣਾਏ ਜਾ ਰਹੇ ਫੈਸਲੇ ਕਾਰਨ ਪੰਜਾਬ ਅਤੇ ਹਰਿਆਣਾ ਸੂਬਿਆਂ ਅੰਦਰ ਜੋ ਮਾਹੋਲ ਬਣਿਆ ਹੋਇਆ ਹੈ, ਉਹ ਚਿੰਤਾਜਨਕ ਹੈ ਕਿਉਂਕਿ ਅਦਾਲਤੀ ਫੈਸਲੇ ਸੁਪਰੀਮ ਹੁੰਦੇ ਹਨ ਤੇ ਇਨਾਂ ਫੈਸਲਿਆਂ ਤੋਂ ਬਾਅਦ ਕੋਈ ਭੜਕਾਹਟ ਪੈਦਾ ਨਹੀਂ ਕਰਨੀ ਚਾਹੀਦੀ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਤਖਤ ਸ੍ਰੀ ਕੇਸਗੜ ਸਾਹਿਬ ਦੇ ਮਰਹੂਮ ਜਥੇਦਾਰ ਗਿਆਨੀ ਮੱਲ ਸਿੰਘ ਜੀ ਦੀ ਅੰਤਿਮ ਅਰਦਾਸ ਚ’ ਸ਼ਾਮਿਲ ਹੋਣ ਲਈ ਅੱਜ ਸ੍ਰੀ ਅਨੰਦਪੁਰ ਸਾਹਿਬ ਆਏ ਪ੍ਰੋ: ਚੰਦੂਮਾਜਰਾ ਨੇ ਅੱਗੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਕਿਸੇ ਵੀ ਤਰਾਂ ਦਾ ਦੰਗਾ ਫਸਾਦ ਨਹੀਂ ਹੋਣਾ ਚਾਹੀਦਾ ਤੇ ਇਸ ਮਸਲੇ ਤੇ ਪੰਜਾਬ ਅਤੇ ਹਰਿਆਣਾ ਦੀਆਂ ਦੋਵੇਂ ਸਰਕਾਰਾਂ ਆਪਣੇ ਆਪਣੇ ਸੂਬਿਆਂ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਯਕੀਨੀ ਬਣਾਉਣ । ਗਿਆਨੀ ਮੱਲ ਸਿੰਘ ਜੀ ਦੀ ਅੰਤਿਮ ਅਰਦਾਸ ਚ’ ਸ਼ਾਮਿਲ ਹੋਣ ਤੋਂ ਬਾਅਦ ਪ੍ਰੋ: ਚੰਦੂਮਾਜਰਾ ਨੇ ਸਿੰਘ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸ਼ਹਿਰ ਚ’ ਪੰਜ ਪਿਆਰਿਆਂ ਦੇ ਨਾਮ ਤੇ ਬਣੇ ਇਤਿਹਾਸਿਕ ਪੰਜ ਪਿਆਰਾ ਪਾਰਕ ਵਿਖੇ ਆਪਣੇ ਅਖਤਿਆਰੀ ਕੋਟੇ ਵਿੱਚੋਂ ਜਿੱਥੇ ਓਪਨ ਜਿੰਮ ਲਗਾਉਣ ਦਾ ਐਲਾਨ ਕੀਤਾ ਉੱਥੇ ਹੀ ਉਨਾਂ ਨੇੜਲੇ ਇਤਿਹਾਸਿਕ ਪਿੰਡ ਦੜੋਲੀ ਲੋਅਰ ਵਿਖੇ ਵੀ ਓਪਨ ਜਿੰਮ ਲਗਾਉਣ ਦਾ ਵਿਸ਼ੇਸ਼ ਐਲਾਨ ਕੀਤਾ । ਸ੍ਰੀ ਅਨੰਦਪੁਰ ਸਾਹਿਬ ਨੂੰ ਪੂਰੇ ਦੁਆਬੇ ਨਾਲ ਜੋੜਦੀ ਬੰਗਾ – ਗੜਸ਼ੰਕਰ – ਸ੍ਰੀ ਅਨੰਦਪੁਰ ਸਾਹਿਬ ਦੀ ਮੁੱਖ ਸੜਕ ਦੀ ਬਹੁਤ ਹੀ ਮਾੜੀ ਹੋ ਚੁੱਕੀ ਹਾਲਤ ਬਾਰੇ ਗੱਲ ਕਰਨ ਤੇ ਪ੍ਰੋ: ਚੰਦੂਮਾਜਰਾ ਨੇ ਦੱਸਿਆਂ ਕਿ ਕੇਂਦਰ ਸਰਕਾਰ ਵੱਲੋਂ ਬੰਗਾ ਤੋਂ ਸ੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਬਾਰਡਰ ਤੱਕ 473 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ ਬਣਾਉਣ ਦਾ ਐਲਾਨ ਕਰ ਦਿੱਤਾ ਹੋਇਆ ਹੈ ਤੇ ਇਸਦਾ ਕੰਮ ਆਉਂਦੇ ਦੋ ਮਹੀਨਿਆਂ ਅੰਦਰ ਸ਼ੁਰੂ ਹੋ ਜਾਵੇਗਾ । ਇਸ ਮੋਕੇ ਉੁਨਾਂ ਨਾਲ ਸਾਬਕਾ ਕੋਂਸਲਰ ਇੰਦਰਜੀਤ ਸਿੰਘ ਬੇਦੀ, ਹਰਭਜਨ ਸਿੰਘ ਨਿੱਕੂਵਾਲ, ਆਸ਼ੂ ਧੀਮਾਨ, ਅਮਰਿੰਦਰ ਸਿੰਘ ਹੈਲੀ, ਦਲਬੀਰ ਸਿੰਘ, ਜੱਥੇਦਾਰ ਸੁਰਿੰਦਰ ਸਿੰਘ ਮਟੋਰ, ਪਰਮਜੀਤ ਸਿੰਘ ਆਦਿ ਵੀ ਹਾਜਿਰ ਸਨ ।

Leave a Reply

Your email address will not be published. Required fields are marked *

%d bloggers like this: