ਅਦਾਲਤਾਂ ਵਿੱਚ ਕਨੂੰਨੀ ਪੈਰਵਾਈ ਕਰਨ ਵਾਲ਼ਿਆਂ ਨੂੰ ਕਾਰਜਕਾਰੀ ਜਥੇਦਾਰ ਸਾਹਿਬ ਤੋਂ ਵੀ ਵੱਧ ਮਹੱਤਵ ਦੇ ਕੇ ਨਵੀਆ ਪਿਰਤਾਂ ਪਾਈਆ ਜਾ ਰਹੀਆਂ ਹਨ -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ

ss1

ਅਦਾਲਤਾਂ ਵਿੱਚ ਕਨੂੰਨੀ ਪੈਰਵਾਈ ਕਰਨ ਵਾਲ਼ਿਆਂ ਨੂੰ ਕਾਰਜਕਾਰੀ ਜਥੇਦਾਰ ਸਾਹਿਬ ਤੋਂ ਵੀ ਵੱਧ ਮਹੱਤਵ ਦੇ ਕੇ ਨਵੀਆ ਪਿਰਤਾਂ ਪਾਈਆ ਜਾ ਰਹੀਆਂ ਹਨ -ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ, ਜਨਰਲ ਸਕੱਤਰ ਕੁਲਵੰਤ ਸਿੰਘ ਮੁਠੱਡਾ,ਸਕੱਤਰ ਜਨਰਲ ਸੂਬਾ ਸਿੰਘ ,ਯੂਥ ਵਿੰਗ ਪ੍ਰਧਾਨ ਸਤਿੰਦਰ ਪਾਲ ਸਿੰਘ ਮੰਗੂਵਾਲ ,ਮੀਤ ਪ੍ਰਧਾਨ ਜਸਵੰਤ ਸਿੰਘ ਮਾਂਗਟ ਨੇ ਪ੍ਰੈੱਸ ਦੇ ਨਾਮ ਜਾਰੀ ਪ੍ਰੈੱਸ ਨੋਟ ਕਰਦਿਆਂ ਕਿਹਾ ਕੇ ਅਦਾਲਤਾਂ ਵਿੱਚ ਕਨੂੰਨੀ ਪੈਰਵਾਈ ਕਰਨ ਵਾਲ਼ਿਆਂ ਨੂੰ ਕਾਰਜਕਾਰੀ ਜਥੇਦਾਰ ਸਾਹਿਬ ਤੋਂ ਵੀ ਵੱਧ ਮਹੱਤਵ ਦੇ ਕੇ ਨਵੀਆ ਪਿਰਤਾਂ ਪਾਈਆ ਜਾ ਰਹੀਆਂ ਹਨ। ਜੇ 15 ਵਿੱਚੋਂ 6 ਮੈਂਬਰਾਂ ਨੇ ਅਮਰੀਕਾ ਕਨਵੈਨਸ਼ਨ ਨਾਲ਼ੋਂ ਨਾਤਾ ਤੋੜ ਲਿਆ ਤਾਂ ਕੋਰਮ ਤੋਂ ਇਕ ਮੈਂਬਰ ਘੱਟ ਜਾਣ ਨਾਲ ਬਾਕੀ ਮੈਂਬਰਾਂ ਦੀ ਕੋਈ ਵੀ ਕਾਰਵਾਈ ਗੈਰਵਿਧਾਨਕ ਹੈ। 1986 ਦੇ ਸਰਬੱਤ ਖਾਲਸਾ ਨੇ ਖਾਲਿਸਤਾਨ ਦਾ ਮਤਾ ਪਾਸ ਕੀਤਾ ਅਤੇ ਭਾਈ ਜਸਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਸੀ, ਉਨ੍ਹਾ ਨੇ ਜੇਲ੍ਹ ਵਿੱਚੋਂ ਬਾਹਰ ਆ ਕੇ ਦੂਜੇ ਮਤੇ ਨੂੰ ਪੂਰਨ ਅਜ਼ਾਦੀ ਵਿੱਚ ਬਦਲ ਦਿੱਤਾ। ਬਲੈਕ ਥੰਡਰ ਉਪਰੇਸ਼ਨ ਤੋਂ ਬਾਦ ਸ਼ਰੋਮਣੀ ਕਮੇਟੀ ਨੇ ਜਥੇਦਾਰੀ ਤੋਂ ਵੀ ਲਾਹ ਦਿੱਤਾ ਪਰ ਉਨ੍ਹਾ ਦੇ ਹਮਾਇਤੀ ਮਿੱਠੀ ਮਿੱਠੀ ਆਪਣੀ ਕੌੜੀ ਕੌੜੀ ਥੂਹ ਵਾਲੀ ਨੀਤੀ ਤੇ ਚੱਲਦੇ ਹੋਏ ਉਦੋਂ ਤੋਂ ਲੈ ਕੇ ਅੱਜ ਤੱਕ ਬਾਨੀ ਸਾਹਿਬ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਲਿਖਦੇ ਆ ਰਹੇ ਹਨ। ਇਹੀ ਹੁਣ ਹੋ ਰਿਹਾ ਹੈ ਇਕ ਪਾਸੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਥੇ ਅਤੇ ਜਥੇਬੰਦੀ ਵਾਲੇ ਕਰੀਬੀ ਸਾਥੀ ਕਹਿੰਦੇ ਹਨ ਕਿ 2015 ਦਾ ਸਰਬੱਤ ਖ਼ਾਲਸਾ ਸਮਾਗਮ ਵਿਧੀ ਵਿਧਾਨ ਨਾਲ ਨਹੀਂ ਹੋਇਆ ਦੂਜੇ ਪਾਸੇ ਕਹਿੰਦੇ ਹਨ ਕਿ ਜਥੇਦਾਰ ਸਾਹਿਬ ਵਜੋਂ ਨਿਯੁਕਤੀ ਵਾਲਾ ਮਤਾ ਰੱਖ ਕੇ ਬਾਕੀ ਮਤੇ ਰੱਦ ਕਰ ਦਿਉ, ਉਹੀ ਮਿੱਠੀ ਮਿੱਠੀ ਆਪਣੀ ਕੌੜੀ ਕੌੜੀ ਥੂਹ। ਿਫਰ ਅਗਲੇ ਸਾਲ ਵਾਲਾ ਸਰਬੱਤ ਖਾਲਸਾ ਸਮਾਗਮ ਰੋਕਣ ਲਈ ਵਿਧੀ ਵਿਧਾਨ ਤਿਆਰ ਕਰਨ ਦੀਆ ਗੱਲ੍ਹਾਂ ਹੋਣ ਲੱਗ ਪਈਆਂ, ਜਿਸਦੇ ਤਿਆਰ ਹੋਣ ਦੀ ਮੁੜ ਕੋਈ ਖ਼ਬਰ ਨਹੀਂ ਆਈ। ਇੰਗਲੈਂਡ ਤੋਂ ਇਸ ਵਰਤਾਰੇ ਵਿੱਚ ਸ਼ਾਮਲ ਆਗੂਆ ਦਾ ਕਹਿਣਾ ਕਿ – ਅਸੀਂ ਮਾਨ ਸਾਹਿਬ ਨਾਲ ਨਹੀਂ ਚੱਲ ਸਕਦੇ, ਪਰ ਸਾਡੀ ਮਜਬੂਰੀ ਹੈ ਕਿ ਉਨ੍ਹਾ ਤੋਂ ਬਿਨ੍ਹਾ ਵੀ ਨਹੀਂ ਚਲਿਆ ਜਾ ਸਕਦਾ। ਇਸ ਕਥਨ ਤੋਂ ਇਨ੍ਹਾਂ ਦੀ ਸੋਚ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।

Share Button

Leave a Reply

Your email address will not be published. Required fields are marked *