ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਅਤਿਆਧੁਨਿਕ ਸਹੂਲਤਾਂ ਨਾਲ ਲੈਸ ਤੇਜਸ ਟ੍ਰੇਨ ਦਾ ਸ਼ੁੱਕਰਵਾਰ ਤੋਂ ਟ੍ਰਾਇਲ

ਅਤਿਆਧੁਨਿਕ ਸਹੂਲਤਾਂ ਨਾਲ ਲੈਸ ਤੇਜਸ ਟ੍ਰੇਨ ਦਾ ਸ਼ੁੱਕਰਵਾਰ ਤੋਂ ਟ੍ਰਾਇਲ

ਲਖਨਊ, 19 ਸਤੰਬਰ: ਲਖਨਊ ਤੋਂ ਦਿੱਲੀ ਵਿਚਾਲੇ ਚੱਲਣ ਵਾਲ ਤੇਜਸ ਐਕਸਪ੍ਰੇਸ ਟ੍ਰੇਨ ਦਾ ਟ੍ਰਾਇਲ ਸ਼ੁੱਕਰਵਾਰ ਨੂੰ ਹੋਵੇਗਾ। ਤੇਜਸ ਟ੍ਰੇਨ ਨੂੰ ਚਲਾਉਣ ਦੀਆਂ ਸਾਰੀਆਂ ਤਿਆਰੀਆਂ ਤਕਰੀਬਨ ਪੂਰੀਆਂ ਹੋ ਗਈਆਂ ਹਨ।

ਭਾਰਤੀ ਰੇਲਵੇ ਕੈਟਰਿੰਗ ਅਤੇ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੇ ਮੁੱਖ ਖੇਤਰੀ ਪ੍ਰਬੰਧਕ ਅਸਵਨੀ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿ ਤੇਜਸ ਟ੍ਰੇਨ ਨੂੰ ਚਲਾਉਣ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਖਾਣ-ਪੀਣ ਦਾ ਜਿੰਮਾ ਲੈਣ ਵਾਲੀ ਏਜੰਸੀ ਦੀ ਚੋਣ ਹੋ ਗਈ ਹੈ। ਸ਼ੁੱਕਰਵਾਰ ਜਾਂ ਸ਼ਨੀਵਾਰ ਤੋਂ ਮੁਸਾਫ਼ਰ ਆਪਣਾ ਟਿਕਟ ਬੁੱਕ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਕਾਰਪੋਰਟ ਸੇਕਟਰ ਦੀ ਪਹਿਲੀ ਟ੍ਰੇਨ ਤੇਜਸ ਨੂੰ ਚਾਰ ਅਕਤੂਬਰ ਤੋਣ ਚਲਾਉਣ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਲਖਨਊ ਤੋਂ ਗੋਰਖਪੁਰ ਵਿਚਾਲੇ ਇਸਦਾ ਟ੍ਰਾਇਲ ਕੀਤਾ ਜਾਵੇਗਾ। ਸਬੰਧਿਤ ਅਧਿਕਾਰੀ ਆਪਰੇਸ਼ਨ ਦੇ ਹਰ ਪਹਿਲੂ ਦੀ ਘੋਖ ਕਰਨਗੇ। ਆਈਆਰਸੀਟੀਸੀ ਨੇ ਆਪਣੀ ਵੇਬਸਾਈਟ ਤੇ 20 ਸਤੰਬਰ ਤੋਂ ਟਿਕਟ ਬੁੱਕ ਕਰਵਾਈ ਦੀ ਤਿਆਰੀ ਪੂਰੀ ਕਰ ਲਈ ਹੈ।

ਉੱਧਰ, 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਇਸ ਟ੍ਰੇਨ ਦੇ ਚੱਲਣ ਨੂੰ ਲੈ ਕੇ ਕੁਝ ਪੇਚ ਫਸਿਆ ਹੋਇਆ ਹੈ। ਸਿਆਰਦਾਹ ਜਾਣ ਵਾਲੀ ਰਾਜਧਾਨੀ ਐਕਸਪ੍ਰੇਸ ਅਤੇ ਤੇਜਸ ਐਕਸਪ੍ਰੇਸ ਦਾ ਸਮਾਂ ਤਕਰੀਬਨ ਇਕੋ ਹੀ ਹੈ। ਇਸੇ ਕਰਕੇ ਰੇਲਵੇ ਬੋਰਡ ਮੁੜ ਤੋਂ ਤੇਜਸ ਦਾ ਟ੍ਰੇਨ ਦਾ ਆਰਡਰ ਜਾਰੀ ਕਰੇਗਾ। ਦਰਅਸਲ, ਤੇਜਸ ਨੂੰ ਹਫਤੇ ਵਿਚ ਮੰਗਲਵਾਰ ਛੱਡ ਕੇ ਬਾਰੇ ਛੇ ਦਿਨ ਚਲਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਹ ਟ੍ਰੇਨ ਲਖਨਊ ਜੰਕਸ਼ਨ ਤੋਂ ਸਵੇਰੇ 6.10 ਵਜੇ ਚੱਲ ਕੇ ਕਾਨਪੁਰ ਸੇਂਟ੍ਰਲ ਅਤੇ ਗਾਜੀਆਬਾਦ ਰੁਕਦੇ ਹੋਏ ਦੁਪਹਿਰ 12.25 ਵਜੇ ਨਵੀਂ ਦਿੱਲੀ ਪਹੁੰਚੇਗੀ। ਵਾਪਸੀ ਵਿਚ ਟ੍ਰੇਨ ਸ਼ਾਮ 4.30 ਵਜੇ ਚੱਲ ਕੇ ਰਾਤ 10.45 ਵਜੇ ਲਖਨਊ ਜੰਕਸ਼ਨ ਪਹੁੰਚੇਗੀ। ਉੱਧਰ ਸਿਆਲਦਾਹ ਐਕਸਪ੍ਰੇਸ ਅਤੇ ਤੇਜਸ ਦੇ ਸਮੇਂ ਵਿਚ ਸਿਰਫ਼ ਪੰਜ ਮਿੰਟ ਦਾ ਹੀ ਅੰਤਰ ਹੈ। ਇਸ ਲਈ ਤੇਜਸ ਦੇ ਸਮੇ ਵਿਚ ਸੋਧ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: