ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਿਆ ਠੇਕਾ

ss1

ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਲੁੱਟਿਆ ਠੇਕਾ
ਗੱਲੇ ਵਿੱਚ ਸਨ 13 ਹਜਾਰ 500 ਰੁਪਏ

ਮੁੱਲਾਂਪੁਰ ਦਾਖਾ, 3 ਅਗਸਤ (ਮਲਕੀਤ ਸਿੰਘ) ਬੀਤੀ ਰਾਤ ਤਿੰਨ ਅਣਪਛਾਤੇ ਮੋਟਸਾਈਕਲ ਸਵਾਰ ਲੁਟੇਰੇ ਨੌਜਵਾਨਾਂ ਨੇ ਪਿੰਡ ਮੁੱਲਾਂਪੁਰ ਨੂੰ ਜਾਂਦੀ ਸੜਕ ਤੇ ਸੱਥਿਤ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦਿਆਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ , ਸਿੱਟੇ ਵਜੋਂ ਹਮਲੇ ਦੌਰਾਨ ਇਕ ਕਰਿੰਦਾ ਮਾਮੂਲੀ ਜਖ਼ਮੀ ਹੋ ਗਿਆ ਅਤੇ ਉਕੱਤ ਲੁਟੇਰੇ ਜਾਂਦੇ ਹੋਏ ਠੇਕੇ ਅੰਦਰ ਪਿਆ ਨਕਦੀ ਵਾਲਾ ਗੱਲਾ ਚੁੱਕਕੇ ਫਰਾਰ ਹੋ ਗਏ । ਘਟਨਾ ਦੀ ਸੂਚਨਾ ਠੇਕਾ ਮਾਲਕ ਪ੍ਰਦੀਪ ਕੁਮਾਰ ਨੇ ਥਾਣਾ ਦਾਖਾ ਦੀ ਪੁਲਸ ਨੂੰ ਦਿੱਤੀ, ਲੇਕਿਨ ਖਬਰ ਲਿਖੇ ਜਾਣ ਤੱਕ ਪੁਲਸ ਨੇ ਇਸ ਘਟਨਾ ਸਬੰਧੀ ਕੋਈ ਵੀ ਮਾਮਲਾ ਦਰਜ ਨਹੀਂ ਸੀ ਕੀਤਾ।
ਘਟਨਾ ਦੀ ਜਾਣਕਾਰੀ ਦਿੰਦਿਆਂ ਠੇਕੇਦਾਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦਿਆਂ ਪਵਨ ਅਤੇ ਪੁਨੀਤ ਅਨੁਸਾਰ ਬੀਤੀ ਰਾਤ ਜਦੋਂ ਉਹ ਪੌਣੇ 11 ਵਜੇ ਦੇ ਕਰੀਬ ਸ਼ਰਾਬ ਦਾ ਠੇਕਾ ਬੰਦ ਕਰਨ ਦੀ ਤਿਆਰੀ ਕਰ ਰਹੇ ਸਨ ਤਾਂ ਇੰਨੇ ਵਿੱਚ ਕਾਲੇ ਰੰਗ ਦੇ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ਤੇ ਤਿੰਨ ਅਣਪਛਾਤੇ ਨੌਜਵਾਨ ਆਏ, ਜਿੰਨਾ ਨੇ ਆਉਦਿਆ ਹੀ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸਿੱਟੇ ਵਜੋਂ ਪੁਨੀਤ ਮਾਮੂਲੀ ਜਖ਼ਮੀ ਹੋ ਗਿਆ ਅਤੇ ਲੁਟੇਰੇ ਜਾਂਦੇ ਹੋਏ ਠੇਕੇ ਅੰਦਰ ਪਿਆ ਨਕਦੀ ਵਾਲਾ ਗੱਲਾ ਚੁੱਕਕੇ ਲੈ ਗਏ, ਜਿਸ ਵਿੱਚ ਸਾਢੇ ਤੇਰਾਂ ਹਜਾਰ ਰੁਪਏ ਦੇ ਕਰੀਬ ਰਕਮ ਸੀ । ਕਰਿੰਦਿਆਂ ਅਨੁਸਾਰ ਲੁਟੇਰੇ ਜਾਂਦੇ ਹੋਏ ਆਪਣਾ ਤੇਜ਼ਧਾਰ ਹਥਿਆਰ (ਗੰਡਾਸਾ) ਵੀ ਘਟਨਾ ਸਥਾਨ ’ ਤੇ ਸੁੱਟ ਗਏ । ਜਦੋਂ ਇਸ ਘਟਨਾ ਸੰਬਧੀ ਕੀਤੀ ਕਾਰਵਾਈ ਬਾਰੇ ਮੁੰਸ਼ੀ ਕੁਲਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਪੂਰੀ ਹੋਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।

Share Button

Leave a Reply

Your email address will not be published. Required fields are marked *