ਅਣਪਛਾਤੇ ਟਰੱਕ ਨੇ ਤੋੜੇ ਬਿਜਲੀ ਦੇ ਖੰਭੇ ਅਤੇ ਮੀਟਰ ਬਕਸੇ,ਲੋਕ ਘੰਟਿਆਂ ਬੱਧੀ ਗਰਮੀ ਨਾਲ ਤੜਫਦੇ ਰਹੇ

ਅਣਪਛਾਤੇ ਟਰੱਕ ਨੇ ਤੋੜੇ ਬਿਜਲੀ ਦੇ ਖੰਭੇ ਅਤੇ ਮੀਟਰ ਬਕਸੇ,ਲੋਕ ਘੰਟਿਆਂ ਬੱਧੀ ਗਰਮੀ ਨਾਲ ਤੜਫਦੇ ਰਹੇ

powercomਬਰੇਟਾ 16 ਸਤੰਬਰ (ਰੀਤਵਾਲ) ਬੀਤੀ ਰਾਤ ਇੱਕ ਟਰੱਕ ਦੇੇ ਬਿਜਲੀ ਦੀਆ ਤਾਰਾ ਵਿੱਚ ਫਸ ਜਾਣ ਕਾਰਨ ਬਰੇਟਾ ਦੇ ਵਾਰਡ ਨੰ. 6 ਵਿੱਚ ਬਿਜਲੀ ਦੇ ਕਈ ਖੰਭੇ ਅਤੇ ਮੀਟਰਾਂ ਦੇ ਬਕਸੇ ਟੁੱਟ ਗਏ, ਜਿਸ ਕਾਰਨ ਲਗਭਗ 50 ਘਰਾਂ ਦੀ ਬਿਜਲੀ ਕਈ ਘੰਟੇ ਗੁੱਲ ਰਹੀ।ਅਤੇ ਲੋਕ ਗਰਮੀ ਨਾਲ ਤੜਫਦੇ ਰਹੇ।ਟਰੱਕ ਵੱਲੋ ਇਹ ਖੰਭੇ ਅਤੇ ਮੀਟਰ ਬਕਸੇ ਤੋੜ ਦੇਣ ਕਾਰਨ ਲੋਕ ਪ੍ਰੇਸ਼ਾਨ ਰਹੇ।ਵਾਰਡ ਨੰਬਰ 6 ਦੇ ਕੌਸਲਰ ਸੁਮੇਸ਼ ਬਾਲੀ ਨੇ ਦੱਸਿਆ ਕਿ ਇਸ ਇਲਾਕੇ ਵਿਚਲੀਆ ਬਿਜਲੀ ਦੀਆ ਤਾਰਾਂ ਢਿੱਲੀਆਂ ਪਈਆਂ ਸਨ ਕਿਉਕਿ ਉਥੇ ਖੰਭੇ ਦੀ ਸਪੋਟ ਦੀ ਘਾਟ ਸੀ।ਜਿੱਥੇ ਕਿ ਪਹਿਲਾ ਵੀ ਇਸ ਜਗਾਂ ਤੇ ਇਸੇ ਤਰਾ ਤਾਰਾਂ ਟੁੱਟ ਚੁੱਕੀਆ ਹਨ।ਇੱਥੇ ਤਾਰਾਂ ਨੀਵੀਆਂ ਹੋਣ ਕਾਰਨ ਅਕਸਰ ਤਾਰਾਂ ਵਾਹਨਾਂ ਨਾਲ ਟਕਰਾ ਕੇ ਟੁੱਟਣ ਦਾ ਡਰ ਬਣਿਆ ਰਹਿੰਦਾ ਹੈ।ਸਥਾਨਕ ਲੋਕਾਂ ਨੇ ਪਾਵਰਕਾਂਮ ਦੇ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ,ਖੰਭਿਆਂ ਦੀਆਂ ਤਾਰਾਂ ਦੀ ਰਿਪੇਅਰ ਕਰਕੇ ਤਾਰਾਂ ਉੱਚੀਆਂ ਕੀਤੀਆਂ ਜਾਣ ਅਤੇ ਮੀਟਰ ਬਕਸੇ ਠੀਕ ਕੀਤੇ ਜਾਣ।

Share Button

Leave a Reply

Your email address will not be published. Required fields are marked *

%d bloggers like this: