ਅਣਜੋੜ

ss1

ਅਣਜੋੜ

ਵੇਖੀਂ ਅੜ੍ਹਿਅਾ!
ਕੲੀ ਵਾਰ ਤੂ
ਮੇਰੇ ਸਾਹਵੇਂ ਲੱਗਦੈਂ
ਜਿਵੇਂ ਹੋਵੇਂ ਕੋੲੀ
ਓਪਰਾ ਜੇਹਾ ਅਾਦਮੀ।
ਜਿਵੇਂ ਕੋੲੀ ਸਾਂਝ ਨਾ ਹੋਵੇ
ਸਾਡੇ ਦੋਹਾਂ ਵਿੱਚ_
ਨਾ ਰੂਹਾਂ ਦੀ
ਨਾ ਜਿਸਮਾਂ ਦੀ।
ਅਾਪਾਂ ਜੀਕਣ ਹੋੲੀੲੇ
ਕੋੲੀ ਗੁੱਡੀ-ਗੁੱਡੇ ਜੇਹੇ!
ਤੇ ਸੱਚ ਅਾਖਦੀ ਹਾਂ
ਤੇਰੇ ਨਾਲ ਭਾਵੇਂ
ਮੈਂ ਪਰਨਾੲੀ ਗੲੀ ਹਾਂ
ਤੇ ਜਿਸਮ ਦੇ ਨਾਲ-ਨਾਲ
ਜੇ ਰੂਹਾਂ ਦੇ ਵੀ ਫੇਰੇ ਹੋ ਜਾਂਦੇ
ਤਾਂ ਗੱਲ ਹੋਰ ਹੋਣੀ ਸੀ!
ਹੀਰਾ ਸਿੰਘ ਤੂਤ
Share Button

Leave a Reply

Your email address will not be published. Required fields are marked *