Wed. Apr 24th, 2019

ਅਣਅਧਿਕਾਰਤ ਬਣੀ ਪਾਰਕਿੰਗ ਰਾਹੀਂ ਲੱਖਾਂ ਦੀ ਵਸੂਲੀ ਬੰਦ ਹੋਵੇ: ਆਮ ਆਦਮੀ ਪਾਰਟੀ

ਅਣਅਧਿਕਾਰਤ ਬਣੀ ਪਾਰਕਿੰਗ ਰਾਹੀਂ ਲੱਖਾਂ ਦੀ ਵਸੂਲੀ ਬੰਦ ਹੋਵੇ: ਆਮ ਆਦਮੀ ਪਾਰਟੀ
ਡਿਪਟੀ ਕਮਿਸ਼ਨਰ ਰੂਪਨਗਰ ਨੂੰ ਇਸ ਵਿਸ਼ੇ ਤੇ ਦਿੱਤਾ ਮੰਗ ਪੱਤਰ

ਰੂਪਨਗਰ, 23 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਆਮ ਆਦਮੀ ਪਾਰਟੀ ਜ਼ਿਲ੍ਹਾ ਰੂਪਨਗਰ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਮਾ: ਹਰਦਿਆਲ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਉਪਰੋਕਤ ਵਿਸ਼ੇ ਤੇ ਮੰਗ ਪੱਤਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦਫਤਰ ਤੋਂ ਹੀ ਆਰ.ਟੀ.ਆਈ. ਰਾਹੀਂ ਮਿਲੀ ਜਾਣਕਾਰੀ ਅਨੁਸਾਰ ਸੈਕਟਰੀਏਟ ਕੰਪਲੈਕਸ ਦੇ ਅੰਦਰ ਹੀ ਅਧਿਕਾਰਤ ਤੌਰ ਤੇ ਪਾਰਕਿੰਗ (ਸਾਈਕਲ ਸਟੈਂਡ) ਦੀ ਜਗ੍ਹਾ ਨਿਯੁਕਤ ਕੀਤੀ ਹੋਈ ਹੈ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਅਦਾਰੇ ਦੀ ਚਾਰ ਦੀਵਾਰੀ ਦੇ ਅੰਦਰ ਤਾਂ ਆਮ ਲੋਕਾਂ ਨੂੰ ਵਹੀਕਲ ਲੈ ਜਾਣ ਦੀ ਮਨਾਹੀ ਦਾ ਬੋਰਡ ਲਗਿਆ ਹੋਇਆ ਹੈ। ਇਹ ਸਿਲਸਿਲਾ ਪਿਛਲੇ 1 ਦਹਾਕੇ ਤੋਂ ਚਲ ਰਿਹਾ ਹੈ। ਸਿਤਮ ਦੀ ਗੱਲ ਇਹ ਹੈ ਕਿ ਸਾਈਕਲ ਸਟੈਂਡ ਪਾਰਕਿੰਗ ਦੀ ਬੋਲੀ ਲੈਣ ਵਾਲੇ ਕਿਸੇ ਠੇਕੇਦਾਰ ਨੇ ਵੀ ਪ੍ਰਸ਼ਾਸਨ ਤੋਂ ਪਾਰਕਿੰਗ ਦੀ ਜਗ੍ਹਾ ਬਾਰੇ ਕੋਈ ਸਵਾਲ ਨਹੀਂ ਕੀਤਾ। ਹਾਂਲਾਕਿ ਪ੍ਰਸ਼ਾਸਨ ਅਤੇ ਜ਼ਿੰਮੇਵਾਰੀ ਇਕ ਚੀਜ਼ ਦੇ ਦੋ ਨਾਂ ਹਨ ਪਰ ਇਥੇ ਪ੍ਰਸ਼ਾਸਨ ਦੇ ਨੱਕ ਹੇਠ ਹੀ ਅਣਅਧਿਕਾਰਤ ਤੌਰ ਤੇ ਬਣਾਈ ਗਈ ਪਾਰਕਿੰਗ ਰਾਹੀਂ ਤਕਰੀਬਨ ਹਰ ਰੋਜ਼ ਦਸ ਹਜ਼ਾਰ ਰੁਪਏ ਦੀ ਵਸੂਲੀ ਲੋਕਾਂ ਤੋਂ ਕੀਤੀ ਜਾਂਦੀ ਹੈ। ਮਾ: ਹਰਦਿਆਲ ਸਿੰਘ ਨੇ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਰਾਹੀਂ ਕਿਹਾ ਕਿ ਇਸ ਗੌਰਖ ਧੰਦੇ ਨੂੰ ਫੌਰੀ ਤੌਰ ਤੇ ਬੰਦ ਕਰਵਾਇਆ ਜਾਵੇ।ਉਹਨਾਂ ਕਿਹਾ ਜੇ ਪ੍ਰਸ਼ਾਸਨ ਇਸ ਨੂੰ ਬੰਦ ਕਰਵਾਉਣ ਵਿੱਚ ਕੋਈ ਢਿੱਲਮੱਠ ਵਰਤ ਰਿਹਾ ਹੈ ਤਾਂ ਇਹ ਹੀ ਸਮਝਿਆ ਜਾਵੇਗਾ ਕਿ ਇਸ ਗੁੰਡਾ ਪਰਚੀ ਰਾਹੀਂ ਵਸੂਲੀ ਕਰਨ ਵਿੱਚ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਇਸ ਵਿੱਚ ਸ਼ਾਮਲ ਹੈ। ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਸ਼ਹਿਰੀ ਪ੍ਰਧਾਨ ਰਾਕੇਸ਼ ਜਿੰਦਲ ਨੇ ਕਿਹਾ ਕਿ ਜੇਕਰ ਇਹ ਸਿਲਸਿਲਾ ਬੰਦ ਨਾ ਕਰਵਾਇਆ ਤਾਂ ਆਮ ਆਦਮੀ ਪਾਰਟੀ ਪ੍ਰਸ਼ਾਸਨ ਦੇ ਖਿਲਾਫ ਧਰਨਾ ਆਉਣ ਲਈ ਮਜ਼ਬੂਰ ਹੋਵੇਗੀ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਸਿਰਫ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਪਾਰਕਿੰਗ ਵਿੱਚ ਹੀ ਆਪਣੇ ਵਹੀਕਲ ਖੜਾਉਣ ਦੀ ਹੀ ਫੀਸ ਦੇਣ। ਇਸ ਮੌਕੇ ਪਾਰਟੀ ਦੇ ਹੋਰ ਅਹੁਦੇਦਾਰਾਂ ਅਤੇ ਸਰਗਰਮ ਵਰਕਰਾਂ ਤੋਂ ਇਲਾਵਾ ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ, ਘਨੌਲੀ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਕਸ਼ਮੀਰੀ ਲਾਲ ਬਜਰੂੜ, ਇੰਜ: ਦੀਦਾਰ ਸਿੰਘ, ਨੂਰ ਮੁਹੰਮਦ, ਜ਼ਿਲ੍ਹਾ ਜੁਆਇੰਟ ਸਕੱਤਰ ਬਲਵਿੰਦਰ ਸੈਣੀ, ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਂਲਾ ਵੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *

%d bloggers like this: