Fri. Apr 19th, 2019

ਅਟੱਲ ਹੈ, 9-ਪੁਆਇੰਟਾਂ ਦਾ ਏਜੰਡਾ: ਕੈਪਟਨ ਅਮਰਿੰਦਰ

ਅਟੱਲ ਹੈ, 9-ਪੁਆਇੰਟਾਂ ਦਾ ਏਜੰਡਾ: ਕੈਪਟਨ ਅਮਰਿੰਦਰ

ਚੰਡੀਗੜ੍ਹ, 27 ਦਸੰਬਰ (ਪ੍ਰਿੰਸ): ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ 9-ਪੁਆਇੰਟਾਂ ਉਪਰ ਅਧਾਰਿਤ ਏਜੰਡੇ ਨੂੰ ਲੋਕਾਂ ਨਾਲ ਧੋਖਾ ਦੇਣ ਵਾਲੇ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਰਟੀ ਦੇ ਬਿਆਨਾਂ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਸ੍ਰੋਅਦ ਤੇ ਆਪ ਆਪਣੇ ਝੂਠੇ ਵਾਅਦਿਆਂ ਤੇ ਖੋਖਲੇ ਦਾਅਵਿਆਂ ਰਾਹੀਂ ਸੂਬੇ ਦੇ ਲੋਕਾਂ ਨੂੰ ਧੋਖਾ ਦੇ ਰਹੇ ਹਨ।
ਇਸ ਲੜੀ ਹੇਠ ਬਾਦਲਾਂ ਵੱਲੋਂ ਉਨ੍ਹਾਂ ਦੇ 9-ਪੁਆਇੰਟਾਂ ‘ਤੇ ਅਧਾਰਿਤ ਏਜੰਡੇ ਨੂੰ ਝੂਠਾਂ ਦਾ ਪੁਲਿੰਦਾ ਕਹਿਣ ‘ਤੇ ਸਖ਼ਤ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਹ ਲੋਕਾਂ ਨਾਲ ਕੀਤਾ ਗਿਆ ਹਰੇਕ ਵਾਅਦਾ ਪੂਰਾ ਕਰਨ ਪ੍ਰਤੀ ਵਚਨਬੱਧ ਹਨ ਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕੱਢਣ ਅਤੇ ਉਨ੍ਹਾਂ ਦੇ ਚੇਹਰਿਆਂ ਉਪਰ ਮੁੜ ਮੁਸਕਾਨ ਲਿਆਉਣ ਵਾਸਤੇ ਉਹ ਸੱਭ ਕੁਝ ਕਰਨਗੇ। ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਏਜੰਡਾ ਅਟੱਲ ਹੈ, ਜਿਸ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ ਅਤੇ ਇਹ ਕਾਂਗਰਸ ਦੇ ਚੋਣ ਮੈਨਿਫੈਸਟੋ ਦਾ ਇਕ ਮਹੱਤਵਪੂਰਨ ਹਿੱਸਾ ਹੈ।
ਮੰਗਲਵਾਰ ਨੂੰ ਇਥੇ ਜ਼ਾਰੀ ਬਿਆਨ ‘ਚ, ਕੈਪਟਨ ਅਮਰਿੰਦਰ ਨੇ ਕਾਂਗਰਸ ਖਿਲਾਫ ਗੁੰਮਰਾਹਕੁੰਨ ਪ੍ਰਚਾਰ ਕਰਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਦੋਵੇਂ ਪਿਓ-ਪੁੱਤ ਦੀ ਨਿੰਦਾ ਕਰਦਿਆਂ, ਕਿਹਾ ਹੈ ਕਿ ਇਨ੍ਹਾਂ ਦੇ ਝੂਠ ਤੇ ਫਰੇਬ ਲੋਕਾਂ ਨੂੰ ਭਰਮਾਉਣ ‘ਚ ਇਨ੍ਹਾਂ ਦੀ ਕੋਈ ਮਦੱਦ ਨਹੀਂ ਕਰਨਗੇ, ਜਿਨ੍ਹਾਂ ਦੀਆਂ ਜਿੰਦਗੀਆਂ ਨੂੰ ਬਾਦਲਾਂ ਤੇ ਉਨ੍ਹਾਂ ਦੇ ਮਾਫੀਆਵਾਂ ਨੇ ਤਬਾਹ ਕਰ ਦਿੱਤਾ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਅਕਾਲੀ ਦਲ ਤੇ ਅਰਵਿੰਦ ਕੇਜਰੀਵਾਲ ਅਤੇ ਆਪ ਦੀ ਨੀਤੀ ਹੈ ਕਿ ਉਹ ਆਪਣੇ ਵਾਅਦਿਆਂ ਤੋਂ ਪਲਟ ਜਾਂਦੇ ਹਨ ਤੇ ਆਪਣੇ ਵਿਸ਼ੇਸ਼ ਹਿੱਤਾਂ ਨੂੰ ਪੁਰਾ ਕਰਨ ਵਾਸਤੇ ਲੋਕਾਂ ਨੂੰ ਬੇਵਕੂਫ ਬਣਾਉਂਦੇ ਹਨ।
ਇਸ ਦਿਸ਼ਾ ‘ਚ ਕੈਪਟਨ ਅਮਰਿੰਦਰ ਨੇ ਬਾਦਲਾਂ ਉਪਰ ਵਰ੍ਹਦਿਆਂ, ਉਨ੍ਹਾਂ ‘ਤੇ ਝੂਠੇ ਵਾਅਦੇ ਕਰਕੇ ਅਤੇ ਕਾਂਗਰਸ ਖਿਲਾਫ ਨਿਰਾਧਾਰ ਦੋਸ਼ ਲਗਾ ਕੇ, ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਵਾਅਦਿਆਂ ਨੂੰ ਇਨ੍ਹਾਂ ਨੇ ਕਦੇ ਵੀ ਪੂਰਾ ਨਹੀਂ ਕੀਤਾ ਹੈ।
ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹਨ ਤੇ ਇਸ ਵਚਨਬੱਧਤਾ ਨੂੰ ਸੁਨਿਸ਼ਚਿਤ ਕਰਨ ਵਾਸਤੇ ਇਹ 9-ਪੁਆਇੰਟਾਂ ‘ਤੇ ਅਧਾਰਿਤ ਏਜੰਡਾ ਵਿਕਾਸ ਦਾ ਇਕ ਵਿਆਪਕ ਅਧਾਰ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਮਾਮਲੇ ‘ਚ ਪਿੱਛੇ ਹੱਟੇ ਬਗੈਰ, ਇਸ ਏਜੰਡੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਸਖ਼ਤ ਮਿਹਨਤ ਕਰੇਗੀ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਉਹ ਪੁਖਤਾ ਕਰਨਗੇ ਕਿ ਬਾਦਲਾਂ ਦੇ ਕੁਸ਼ਾਸਨ ‘ਚ ਬੀਤੇ ਇਕ ਦਹਾਕੇ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਸਾਰੇ ਦੁੱਖਾਂ ਨੂੰ ਕਾਂਗਰਸ ਦੇ ਸੱਤਾ ‘ਚ ਆਉਣ ਤੋਂ ਬਾਅਦ ਦੂਰ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਬੀਤੇ ਦੱਸ ਸਾਲਾਂ ‘ਚ ਲੋਕਾਂ ਨਾਲ ਕੀਤੇ ਗਏ ਵਾਅਦਿਆਂ ‘ਚੋਂ ਇਕ ਨੂੰ ਵੀ ਪੂਰਾ ਕਰਨ ‘ਚ ਨਾਕਾਮ ਰਹੇ ਹਨ, ਜਿਹੜੇ ਹੁਣ ਨਿਰਾਸ਼ਾਪੂਰਨ ਤਰੀਕੇ ਨਾਲ ਆਪਣੀਆਂ ਅਸਫਲਤਾਵਾਂ ‘ਤੇ ਪਰਦਾ ਪਾਉਣ ਅਤੇ ਉਨ੍ਹਾਂ ਖਿਲਾਫ ਨਿਰਾਧਾਰ ਦੋਸ਼ ਲਗਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਹਾਲਾਂਕਿ, ਬਾਦਲ ਆਪਣੇ ਦੁਰਭਾਵਨਾਪੂਰਨ ਏਜੰਡੇ ‘ਚ ਸਫਲ ਨਹੀਂ ਹੋ ਪਾਉਣਗੇ ਤੇ ਸੂਬੇ ਦੇ ਲੋਕ ਇਨ੍ਹਾਂ ਨੂੰ ਪੰਜਾਬ ਤੋਂ ਬਾਹਰ ਕਰ ਦੇਣਗੇ।
ਕੈਪਟਨ ਅਮਰਿੰਦਰ ਨੇ ਜ਼ਿਕਰ ਕੀਤਾ ਹੈ ਕਿ ਉਹ ਕਦੇ ਵੀ ਆਪਣੇ ਕਿਸੇ ਵਾਅਦੇ ਤੋਂ ਨਹੀਂ ਪਲਟੇ ਹਨ ਤੇ ਪੁਖਤਾ ਕਰਨਗੇ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ‘ਚ ਆਉਣ ‘ਤੇ ਉਹ ਅਤੇ ਉਨ੍ਹਾਂ ਦੀ ਸਰਕਾਰ 9-ਪੁਆਇੰਟਾ ‘ਤੇ ਅਧਾਰਿਤ ਏਜੰਡੇ ‘ਚ ਦਰਸਾਏ ਸਾਰੇ ਵਾਅਦਿਆਂ ਨੂੰ ਬਗੈਰ ਕਿਸੇ ਦੇਰੀ ਅਤੇ ਪਹਿਲ ਦੇ ਅਧਾਰ ‘ਤੇ ਪੂਰਾ ਕਰੇ।
ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੋਨਾਂ ਅਕਾਲੀ ਦਲ ਤੇ ਆਪ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਲੋਕਾਂ ਨੂੰ ਆਪਣੇ ਗਲਤ ਪ੍ਰਚਾਰ ਰਾਹੀਂ ਗੁੰਮਰਾਹ ਕਰਨਾ ਬੰਦ ਕਰਨ, ਜੋ ਉਹ ਕਾਂਗਰਸ ਦੇ ਹੱਕ ‘ਚ ਵੱਧ ਰਹੇ ਲੋਕਾਂ ਦੇ ਸਮਰਥਨ ਦਾ ਸਾਹਮਣਾ ਕਰਨ ਦੀ ਨਿਰਾਸ਼ਾਪੂਰਨ ਕੋਸ਼ਿਸ਼ ਹੇਠ ਕਰ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: