Wed. Apr 24th, 2019

ਅਟਾਰੀ ਰੋਡ ਅੱਡਾ ਝਬਾਲ ਵਿਖੇ ਚੌਥਾ ਵਿਸ਼ਾਲ ਜਾਗਰਣ ਕਰਵਾਇਆ ਗਿਆ

ਅਟਾਰੀ ਰੋਡ ਅੱਡਾ ਝਬਾਲ ਵਿਖੇ ਚੌਥਾ ਵਿਸ਼ਾਲ ਜਾਗਰਣ ਕਰਵਾਇਆ ਗਿਆ

31-38 (1)
ਝਬਾਲ 30 ਮਈ (ਹਰਪ੍ਰੀਤ ਸਿੰਘ ਝਬਾਲ): ਕੈਬਨਿਟ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਕਰੀਬੀ ਅਤੇ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾਂ ਦੀ ਸਰਪ੍ਰਸਤੀ ਅਤੇ ਜਾਗਰਣ ਕਮੇਟੀ ਅੱਡਾ ਝਬਾਲ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਦੀ ਸੁੱਖ ਸਾਂਤੀ, ਤਰੱਕੀ ’ਤੇ ਚੜਦੀ ਕਲਾ ਲਈ ਅਟਾਰੀ ਰੋਡ ਅੱਡਾ ਝਬਾਲ ਵਿਖੇ ਚੌਥਾ ਵਿਸ਼ਾਲ ਜਾਗਰਣ ਸਨਿਚਰਵਾਰ ਦੀ ਰਾਤ ਨੂੰ ਕਰਵਾਇਆ ਗਿਆ। ਇਸ ਮੌਕੇ ਭਜਨ ਮੰਡਲੀ ਅਤੇ ਉੱਘੇ ਟੀਵੀ ਕਲਾਕਾਰ ਸੰਜੇ ਸਾਵਰੀਆ ਐਂਡ ਪਾਰਟੀ ਵੱਲੋਂ ਜਿਥੇ ਮਹਾਂਮਈ ਦੀ ਮਹਿਮਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉਥੇ ਹੀ ਉਨਾਂ ਵੱਲੋਂ ਪੇਸ਼ ਕੀਤੀ ਗਈ ਭੇਂਟ ‘ਮੇਰੀ ਮਈਆ ਦਾ ਦੁਆਰਾ..ਸਾਰੇ ਜੱਗ ਤੋਂ ਨਿਆਰਾ, ਸਾਨੂੰ ਲੱਗਦਾ ਪਿਆਰਾ, ਹੋ ਗਈ ਬੱਲੇ-ਬੱਲੇ’ ਨੇ ਭਗਤਾਂ ਨੂੰ ਝੂੰਮਣ ਲਗਾ ਦਿੱਤਾ। ਇਸ ਮੌਕੇ ਮਾਤਾ ਦੇ ਸਜਾਏ ਗਏ ਭਵਨ ਅਤੇ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਅਲੋਕਿਕ ਝਾਕੀਆਂ ਵੀ ਸੰਗਤਾਂ ਦੀ ਖਿੱਚ ਦਾ ਕੇਂਦਰ ਰਹੀਆਂ।

ਸਰਪੰਚ ਸੋਨੂੰ ਚੀਮਾਂ ਵੱਲੋਂ ਪੂਰੇ ਪਰਿਵਾਰ ਸਣੇ ਹਵਨ ’ਚ ਪੁੱਜ ਕੇ ਮਹਾਂਮਈ ਦੇ ਚਰਨਾਂ ਵਿਚ ਇਲਾਕੇ ਦੀ ਤਰੱਕੀ ਅਤੇ ਸੁੱਖ ਸਾਂਤੀ ਲਈ ਅਰਦਾਸ ਕਰਵਾਈ ਗਈ ਅਤੇ ਸਾਰੀ ਰਾਤ ਬੈਠ ਕੇ ਮਾਤਾ ਦੀ ਮਹਿਮਾ ਦਾ ਗੁਨਗਾਣ ਸਰਵਨ ਕੀਤਾ ਗਿਆ। ਜਾਗਰਣ ਦੀ ਸੰਪੂਰਨਤਾ ਉਪਰੰਤ ਸਰਪੰਚ ਸੋਨੂੰ ਚੀਮਾਂ ਨੇ ਅੱਡਾ ਵਾਸੀਆਂ ਨੂੰ ਜਿਥੇ ਅਜਿਹੇ ਸਮਾਗਮ ਰਲ ਮਿਲ ਕੇ ਮਨਾਉਣ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਅਪੀਲ ਕੀਤੀ ਉਥੇ ਹੀ ਉਨਾਂ ਨੇ ਠਾਕੁਰ ਦੁਆਰਾ ਮੰਦਰ ਦੇ ਨਿਰਮਾਣ ਲਈ 2 ਲੱਖ ਰੁਪਏ ਦੇਣ ਦਾ ਐਲਾਣ ਵੀ ਕੀਤਾ। ਇਸ ਮੌਕੇ ਸਰਪੰਚ ਸੋਨੂੰ ਚੀਮਾ, ਸਰਪੰਚ ਮੋਨੂੰ ਚੀਮਾਂ, ਐਡਵੋਕੇਟ ਜੇਐਸ ਢਿਲੋਂ, ਦੁਕਾਨਦਾਰ ਯੂਨੀਅਨ ਝਬਾਲ ਦੇ ਪ੍ਰਧਾਨ ਗੁਰਦੇਵ ਸਿੰਘ ਰਿੰਕੂ, ਪ੍ਰਧਾਨ ਬੰਟੀ ਸਰਮਾ, ਆਲ ਇੰਡੀਆ ਐਂਟੀ ਕੁਰੱਪਸ਼ਨ ਮੋਰਚਾ ਦੇ ਮਾਝਾ ਜੋਨ ਦੇ ਚੇਅਰਮੈਨ ਸਾਗਰ ਸਰਮਾ, ਰਾਜਦਵਿੰਦਰ ਸਿੰਘ ਰਾਜਾ, ਕਾਮਰੇਡ ਦਵਿੰਦਰ ਕੁਮਾਰ ਸੋਹਲ, ਸਮਾਜ ਸੇਵੀ ਆਗੂ ਗੁਰਦਿਆਲ ਸਿੰਘ ਲਾਲੀ ਜਿਊਲਰਜ਼, ਸਾਬਕਾ ਸਰਪੰਚ ਸਰਵਨ ਸਿੰਘ ਸੋਹਲ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ ਵੱਲੋਂ ਜਾਗਰਣ ’ਚ ਪੁੱਜੀਆਂ ਭਜਨ ਮੰਡਲੀਆਂ, ਇਲਾਕੇ ਦੀਆਂ ਪ੍ਰਮੁੱਖ ਸਖਸੀਅਤਾਂ ਅਤੇ ਜਾਗਰਣ ’ਚ ਵਿਸ਼ੇਸ਼ ਸਹਿਯੋਗ ਦੇਣ ਵਾਲੇ ਆਗੂਆਂ ਨੂੰ ਸਨਮਾਨਤ ਕੀਤਾ ਗਿਆ। ਸਰਪੰਚ ਸੋਨੂੰ ਚੀਮਾਂ ਨੇ ਇਸ ਸਮੇਂ ਚੌਥੇ ਵਿਸ਼ਾਲ ਜਾਗਰਣ ਦੀ ਸੰਪੂਰਨਤਾ ’ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਮਹਾਂਮਈ ਜੀ ਦੀ ਅਪਾਰ ਿਪਾ ਹੋਈ ਹੈ ਇਲਾਕਾ ਜਿਥੇ ਤਰੱਕੀ ਕਰ ਰਿਹਾ ਹੈ ਉਥੇ ਹੀ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਦਾ ਅਟੁੱਟ ਸਬੰਧ ਕਾਇਮ ਹੋਣ ਕਰਕੇ ਖੇਤਰ ਅੰਦਰ ਖੁਸ਼ਹਾਲੀ ’ਤੇ ਵਿਕਾਸ ਦੀ ਲਹਿਰ ਵੀ ਵੇਖਣ ਨੂੰ ਮਿਲ ਰਹੀ ਹੈ।

ਇਸ ਮੌਕੇ ਕਸਬੇ ਦੀਆਂ ਪ੍ਰਮੁੱਖ ਸਖਸੀਅਤਾਂ ਵਿਚ ਬਿੱਲਾ ਸਰਮਾ, ਪ੍ਰਧਾਨ ਬੰਟੀ ਸਰਮਾ, ਅਸੋਕ ਕੁਮਾਰ ਹਲਵਾਈ, ਪ੍ਰਦੀਪ ਕੁਮਾਰ, ਬਿੱਟੂ ਹਲਵਾਈ, ਬੰਕਾ ਮਲਕ, ਬੀਐਸ ਟੇਲਰ, ਕੀਮਤੀ ਲਾਲ, ਚੰਨਾ ਬਰਤਨ ਭੰਡਾਰ, ਰਜਿੰਦਰ ਕੁਮਾਰ ਖੁਲਰ, ਸਰਬਜੀਤ ਸਿੰਘ ਸਾਬਾ ਗੰਡੀਵਿੰਡ, ਕੁਲਦੀਪ ਸਿੰਘ ਛੀਨਿਆਂ ਵਾਲੇ, ਬਲਵਿੰਦਰ ਸਿੰਘ ਛੀਨਾਂ, ਪ੍ਰਗਟ ਸਿੰਘ ਭੋਜੀਆਂ, ਲੱਕੀ ਕਰਿਆਨਾ ਵਾਲੇ, ਰਾਜੂ ਉਪਲ ਪ੍ਰਧਾਨ ਕਰਿਆਨਾ ਯੂਨੀਅਨ, ਪ੍ਰਧਾਨ ਬਾਊ ਵਿਜੇ ਕੁਮਾਰ ਸਰਮਾਂ, ਪੱਪੂ ਮਲਕ, ਰਵਿੰਦਰ ਕੁਮਾਰ ਬਿੱਟੂ, ਮਨਜੀਤ ਸਿੰਘ ਭੋਜੀਆਂ, ਸਵਰਨ ਸਿੰਘ, ਰਮਨ ਕੁਮਾਰ (ਸਾਰੇ ਮੈਂਬਰ ਪੰਚਾਇਤ ਅੱਡਾ ਝਬਾਲ) ਸੁਨੀਲ ਛੀਨਾਂ, ਕਾਮਰੇਡ ਅਸੋਕ ਕੁਮਾਰ ਸੋਹਲ, ਕਾਮਰੇਡ ਕੁਲਵੰਤ ਸਿੰਘ ਝਬਾਲ, ਇਸਤਰੀ ਸਭਾ ਦੀ ਆਗੂ ਮੈਡਮ ਸੀਮਾਂ ਸੋਹਲ, ਨੰਬਰਦਾਰ ਸ਼ਿੰਦੇ ਸ਼ਾਹ, ਵੀਰੂ ਵੈਨ ਵਾਲਾ, ਭੁਪਿੰਦਰ ਸਿੰਘ ਘਈ, ਮਨਜਿੰਦਰ ਸਿੰਘ ਲਹਿਰੀ, ਜਪਿੰਦਰ ਸਿੰਘ ਜਪਾਨਾ, ਅਵਤਾਰ ਸਿੰਘ ਕਾਕਾ, ਰੂਬਲ ਛੀਨਾਂ, ਸੋਰਵ ਧਵਨ, ਵਿੱਕੀ ਟੈਲੀਕੋਮ, ਸੂਰਜ ਸੂਦ, ਗੋਰਵ ਸੂਦ, ਗੁਰਜੀਤ ਸਿੰਘ ਜੀਓਬਾਲਾ, ਪੀਏ ਮਨੋਜ ਕੁਮਾਰ ਸਮੇਤ ਇਲਾਕੇ ਭਰ ਦੀਆਂ ਪ੍ਰਮੁੱਖ ਸਖਸੀਅਤਾਂ ਅਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: