ਅਜੇ ਮੈਂ ਸ਼ਾੲਿਰ ਨਹੀਂ ਹਾਂ….

ss1

ਅਜੇ ਮੈਂ ਸ਼ਾੲਿਰ ਨਹੀਂ ਹਾਂ….

ਕੲੀ ਵਾਰ ਕੲੀ
ਜਾਣੇ-ਅਣਜਾਣੇ ਲੋਕ ਪੁੱਛ ਲੈਂਦੇ ਨੇ
ਅਾਪਣੀ ਅਾਪਣੀ ਲਿਖੀ ਕਵਿਤਾ ਬਾਰੇ
ਪਤਾ ਨਹੀ ੳੁਹ ਮੇਰੇ ਅਲੋਚਕ ਬਣਦੇ ਨੇ
ਪਤਾ ਨਹੀ ਮੈਨੂੰ ਅਲੋਚਕ ਸਮਝਦੇ ਨੇ
ੳੁਹਨਾਂ ਨੂੰ ਕੀ ਪਤਾ ਹੈ!
ਮੈਂ ਕੀ ਹਾਂ ?
ੲਿੱਕ ਕਮਜ਼ੋਰ-ਦਿਲ ਜੇਹਾ ਅਾਦਮੀ
ਜੋ ਲਿਖ ਕੇ ਭੁੱਲ ਜਾਂਦਾ ਹੈ
ਜੋ ਕਿਸੇ ਦੀ ਅੱਖ’ਚ ਅੱਖ ਪਾ ਕੇ
ਘੱਟ ਹੀ ਗੱਲ ਕਰਨੀ ਪਸੰਦ ਕਰਦਾ ਹੈ
ਨਹੀ! ਕੲੀ ਵਾਰ ਬੋਲਣਾ ਵੀ ਪਸੰਦ ਨਹੀ ਕਰਦਾ
ਜੋ ਮਹਿਫਲਾਂ ਦਾ ਅਾਸ਼ਕ ਨਹੀ
ਜੋ ਸਨਮਾਨਾਂ ਦਾ ੳੁਪਾਸ਼ਕ ਨਹੀ
ਹਾਂ ! ਮਾਣ ਕਰ ਲੈਂਦਾ ਹੈ ਕਦੇ ਕਦੇ
ਪਰ ਹੰਕਾਰ ਨਹੀ ਕਰਦਾ
ਅਜੇ ਤਾਂ ਚਾਰ ਕੁ ਕਿਤਾਬਾਂ ਲਿਖੀਅਾਂ ਨੇ
ਸਿਰਫ ਓਹਨਾਂ ਵਾਸਤੇ ਹੀ
ਜਿਨ੍ਹਾਂ ਦੇ ਮਨ ਦੀ ਬਾਤ ਲਿਖੀ ਹੈ
ਓਹਨਾਂ ਲੲੀ ਸਭ ਕਵਿਤਾ ਹੈ
ਬਾਕੀਅਾਂ ਲੲੀ ਸਫਿਅਾਂ ੳੁੱਪਰ ੳੁਕਰੇ
ਕਾਲੇ ਅੱਖਰ ਹੀ ਹਨ
ਅਜੇ ਤਾਂ ਮੈਂ ਸ਼ਾੲਿਰ ਬਣਨਾਂ ਹੈ।

ਹੀਰਾ ਸਿੰਘ ਤੂਤ

Share Button

Leave a Reply

Your email address will not be published. Required fields are marked *