Sat. Aug 24th, 2019

ਅਜੀਬੋ ਗਰੀਬ ਦੁਨੀਆਂ: ਦੁਨਿਆਵੀ ਰਿਸ਼ਤਿਆਂ ਦੇ ਨਾਵਾਂ ਤੇ ਪਿੰਡਾਂ ਕਸਬਿਆਂ ਤੇ ਰੇਲਵੇ ਸਟੇਸ਼ਨਾਂ ਦੇ ਨਾਮ

ਅਜੀਬੋ ਗਰੀਬ ਦੁਨੀਆਂ: ਦੁਨਿਆਵੀ ਰਿਸ਼ਤਿਆਂ ਦੇ ਨਾਵਾਂ ਤੇ ਪਿੰਡਾਂ ਕਸਬਿਆਂ ਤੇ ਰੇਲਵੇ ਸਟੇਸ਼ਨਾਂ ਦੇ ਨਾਮ

ਸਾਡੇ ਵੱਡ ਵਡੇਰੇ ਜਦ ਵੀ ਕਿਸੇ ਪਿੰਡ ਕਸਬੇ ਜਾਂ ਸ਼ਹਿਰ ਦੇ ਨਾਮ ਰਖਦੇ ਰਹੇ ਹਨ, ਤਾਂ ਅਕਸਰ ਆਪਾਂ ਸੁਣਦੇ ਵੀ ਆਏ ਹਾਂ ਕਿ ਇਸ ਪਿੰਡ ਦੀ ਮੋਹੜੀ ਸਾਡੇ ਫਲਾਣੇ ਬਜ਼ੁਰਗ ਨੇ ਰੱਖੀ ਭਾਵ ਉਸਨੇ ਇਹ ਪਿੰਡ ਵਸਾਇਆ, ਪਹਿਲਾਂ ਆਪ ਆਕੇ ਇੱਥੇ ਘਰ ਪਾਇਆ ਰਹਿਣ ਲੱਗਾ ਤੇ ਹੌਲੀ-ਹੌਲੀ ਹੋਰ ਘਰ ਆ ਵਸੇ ਪਿੰਡ ਬੱਝ ਗਿਆ ਜਿਵੇਂ ਉਦਾਹਰਣ ਦੇ ਤੌਰ ਤੇ ਖਿਦਰਾਣੇ ਦੀ ਢਾਬ ਤੋਂ ਬਣਿਆ ਮੁਕਤਸਰ ਤੇ ਫਿਰ ਜਦ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਏ ਆਖਰੀ ਲੜਾਈ ਵਿੱਚ ਜਿੱਤ ਪ੍ਰਾਪਤ ਕੀਤੀ, ਸਿੰਘਾਂ ਦਾ ਬੇਦਾਵਾ ਪਾੜਿਆ ਤੇ ਇਸ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਪੈ ਗਿਆ (ਮਤਲਬ ਮੁਕਤੀ ਦਾ ਘਰ) ਇਸੇ ਤਰਾਂ ਪੰਜਾਬ ਵਿੱਚ ਹੋਰ ਵੀ ਅਨੇਕਾਂ ਉਦਾਹਰਨਾਂ ਹਨ|
ਪੰਜਾਬ ਦੇ ਹੀ ਕਾਫੀ ਹੋਰ ਪਿੰਡਾਂ ਦੇ ਨਾਂਅ ਬੜੇ ਅਜੀਬ ਜਿਹੀ ਕਿਸਮ ਦੇ ਹਨ ਜਿਵੇਂ ਕੱਖਾਂ ਵਾਲੀ, ਕਾਨਿਆਂ ਵਾਲੀ, ਅਨਿਆਂ ਵਾਲੀ, ਡੇਲਿਆਂ ਵਾਲੀ,ਫੁਲੋ ਵੱਡੀ,ਫੁੱਲੋ ਛੋਟੀ, ਲਾਲਬਾਈ ਤੇ ਇਸੇ ਤਰਾਂ ਹੋਰ ਵੀ ਅਨੇਕਾਂ ਐਸੇ ਨਾਮ ਨੇ ਜੋ ਪੰਜਾਬ ਖਿੱਤੇ ਨਾਲ ਹੀ ਸਬੰਧਤ ਹਨਪਰ ਹੈਰਾਨੀ ਓਦੋਂ ਹੋਈ ਜਦ ਇੱਕ ਦੋਸਤ ਨੇ ਆਹ ਇੱਕ ਫੋਟੋ (ਜੋ ਲੇਖ ਨਾਲ ਦਿੱਤੀ ਗਈ ਹੈ) ਭਾਵ ਰਿਸ਼ਤਿਆਂ ਦੇ ਨਾਵਾਂ ਤੇ ਪਿੰਡਾਂ ਕਸਬਿਆਂ ਸਟੇਸ਼ਨਾਂ ਦੇ ਨਾਮ ਵੇਖੇ ਇਨਾਂ ਬਾਰੇ ਹੀ ਜਾਣਦੇ ਹਾਂ ਕਿ ਇਹ ਨਾਮ ਕਿਸ ਬਲਾਕ, ਜ਼ਿਲਾ ਤੇ ਕਿਸ ਸੂਬੇ ਨਾਲ ਸਬੰਧਤ ਹਨ,ਘੋਖ ਕਰਨ ਤੇ ਇਨਾਂ ਦਾ ਬਿਓਰਾ ਕੁੱਝ ਇਸ ਤਰਾਂ ਮਿਲਦਾ ਹੈ ਸਾਲੀ (ਇਹ ਪਰਿਵਾਰਕ ਰਿਸ਼ਤਾ ਹੈ ਜਿਸ ਨੂੰ ਆਪਾਂ ਸਾਰੇ ਹੀ ਭਲੀ-ਭਾਂਤ ਜਾਣਦੇ ਹਾਂ ਕਿ ਘਰ ਵਾਲੀ ਦੀ ਭੈਣ ਘਰਵਾਲੇ ਦੀ ਸਾਲੀ ਕਹਾਲਾਉਂਦੀ ਹੈ, ਪਰ ਸਾਲੀ ਰੇਲਵੇ ਸਟੇਸ਼ਨ ਰਾਜਸਥਾਨ ਵਿੱਚ ਅਹਿਮਦਾਬਾਦ+ਜੈਪੁਰ ਰੇਲਵੇ ਟਰੈਕ ਤੇ ਹੈਬਾਪ ਦਾ ਅਰਥ ਸਾਰੇ ਜਾਣਦੇ ਹਾਂ ਪਰ ਬਾਪ ਨਾਮ ਦਾ ਰੇਲਵੇ ਸਟੇਸ਼ਨ ਹੈ ਰਾਜਸਥਾਨ ਦੇ ਜ਼ਿਲਾ ਜੋਧਪੁਰ ਵਿੱਚ ਸਹੇਲੀ ਦਾ ਅਰਥ ਵੀ ਸਪੱਸ਼ਟ ਹੈ ਪੰਜਾਬੀ ਵਿੱਚ ਆਪਣੀ ਲੜਕੀ ਦੀ ਦੋਸਤ ਜੋ ਅਜੋਕਾ ਨਾਮ ਹੈ ਪਰ ਪਹਿਲੇ ਸਮਿਆਂ ਵਿੱਚ ਇਸੇ ਦੋਸਤੀ ਨੂੰ ਕੁੜੀਆਂ ਸਹੇਲੀ ਕਹਿੰਦੀਆਂ ਹਨ,ਇਹੀ ਸਹੇਲੀ ਨਾਮ ਦਾ ਰੇਲਵੇ ਸਟੇਸ਼ਨ ਮੱਧਪ੍ਰਦੇਸ਼ ਵਿਚ ਹੈਨਾਨਾ ਦਾ ਅਰਥ ਵੀ ਮਾਤਾ ਦੇ ਬਾਪ ਤੋਂ ਹੀ ਹੈ ਜਿਸ ਨੂੰ ਪੰਜਾਬੀ ਚੰੰਗੀ ਤਰਾਂ ਜਾਣਦੇ ਨੇ,ਨਾਨਾ ਰੇਲਵੇ ਸਟੇਸ਼ਨ ਵੀ ਰਾਜਸਥਾਨ ਵਿੱਚ ਅਹਿਮਦਾਬਾਦ+ਜੈਪੁਰ ਟਰੈਕ ਤੇ ਸਥਿਤ ਹੈਦੇਵਰਾਣੀ ਵੀ ਇੱਕ ਪਿੰਡ ਛੱਤੀਸਗੜ ਸਰਗਾਓਂ ਰੋਡ ਤੇ ਹੈ ਬੀਵੀ ਦਾ ਭਾਵ ਅਰਥ ਵੀ ਸਪੱਸ਼ਟ ਹੈ ਤੇ ਇਸ ਨਾਮ ਦਾ ਪਿੰਡ ਵੀ ਮਹਾਂਰਾਸ਼ਟਰ ਵਿੱਚ ਬਾਲਡਾਨਾ ਜਿਲੇ ਵਿੱਚ ਸਥਿਤ ਹੈ ਜੇਠਾਣੀ ਛੋਟਾ ਜਿਹਾ ਪਿੰਡ ਹੈ ਹਿਮਾਚਲ ਕੁਲੂ ਵਿਚਨਾਨੀ ਨਾਮ ਦਾ ਇੱਕ ਪਿੰਡ ਹੈ ਪਿਪਰਾਲੀ ਤਹਿ ਸੀਕਰ ਰਾਜਸਥਾਨ ਵਿੱਚਤਾਇਆ ਨਾਮ ਦਾ ਇੱਕ ਪਿੰਡ ਵੀ ਹੈ ਅਲਮੋੜਾ ਜ਼ਿਲਾ ਉਤਰਾਖੰਡ ਵਿੱਚ ਚਾਚਾ ਪਿੰਡ ਵੀ ਪੋਕਰਨ ਤਹਿ ਜੈਸਲਮੇਰ ਰਾਜਸਥਾਨ ਵਿੱਚ ਹੈ|
ਇਸੇ ਤਰਾਂ ਹੋਰ ਵੀ ਅਨੇਕਾਂ ਨਾਮ ਨੇ ਜਿਨਾਂ ਦਾ ਸਬੰਧ ਦੁਨਿਆਵੀ ਰਿਸ਼ਤਿਆਂ ਨਾਲ ਹੈ ਪਰ ਓਸੇ ਨਾਵਾਂ ਤੇ ਪਿੰਡ ਕਸਬੇ ਸਟੇਸ਼ਨ ਵੀ ਮੌਜੂਦ ਹਨਮਾਸੀ ਪਿੰਡ ਟੱਲਾ ਗਵਾੜ ਚੌਖਿਤੀਆਂ ਬਲਾਕ ਤੇ ਜ਼ਿਲਾ ਅਲਮੋੜਾ ਉਤਰਾਖੰਡ ਵਿੱਚ ਮੌਜੂਦ ਹੈਬਹਿਨਾਂ (ਭੈਣਾਂ) ਤਹਿ ਮੰਡੀ ਹਿਮਾਚਲ ਦਾ ਇਕ ਪਿੰਡ ਹੈਦਾਦਾ ਨਾਮ ਦਾ ਪਿੰਡ ਤਹਿਸੀਲ ਤੇ ਜਿਲਾ ਹੁਸ਼ਿਆਰਪੁਰ ਵਿੱਚ ਹੈਦਾਦੀ ਇੱਕ ਛੋਟਾ ਜਿਹਾ ਪਿੰਡ ਤਹਿਸੀਲ ਤੇ ਜਿਲਾ ਚੰਡੋਲੀ ਉੱਤਰਪ੍ਰਦੇਸ਼ ਵਿਚ ਹੈਮਾਸੜ ਨਾਮ ਦਾ ਪਿੰਡ ਵੀ ਪਾਦੁਰਾ ਤਾਲੁਕਾ ਗੁਜਰਾਤ ਸਟੇਟ ਵਿਚ ਵਸਿਆ ਹੋਇਆ ਹੈਸਾਲਾ ਨਾਮੀ ਪਿੰਡ ਧਰਮਪੁਰੀ ਤਹਿਸੀਲ ,ਧਾਰ ਜ਼ਿਲਾ ਤੇ ਮੱਧਪ੍ਰਦੇਸ਼ ਸਟੇਟ ਵਿਚ ਹੈ ਇਸੇ ਤਰਾਂ ਸਾਲੇਹਾਰ ਨਾਮ ਦਾ ਪਿੰਡ ਬਲਾਕ ਬਿਸ਼ਨਾ ਜੰਮੂ-ਕਸ਼ਮੀਰ ਵਿਚ ਹੈਬੇਟਾ ਪਿੰਡ, ਤਹਿਸੀਲ ਕੇਂਦਰਪੁਰਾ ਔਲ ਉੜੀਸਾ ਸਟੇਟ ਵਿਚ ਸਥਿਤ ਹੈਬੇਟੀ ਨਾਮ ਦਾ ਪਿੰਡ ਬਲਾਕ ਗੁੰਮਾਲਾ ਝਾਰਖੰਡ ਸਟੇਟ ਵਿਚ ਵਸਿਆ ਇੱਕ ਛੋਟਾ ਜਿਹਾ ਪਿੰਡ ਹੈ|
ਹੋਰ ਵੀ ਅਨੇਕਾਂ ਨਾਮ ਨੇ ਜੋਂ ਸਾਰੇ ਸਾਡੇ ਦੁਨਿਆਵੀ ਰਿਸ਼ਤਿਆਂ ਦੇ ਨਾਵਾਂ ਨਾਲ ਹੀ ਮੇਲ ਖਾਂਦੇ ਨੇ ਪਰ ਪਿੰਡਾਂ ਕਸਬਿਆਂ ਸਟੇਸ਼ਨਾਂ ਦੇ ਨਾਮ ਵੀ ਓਹੋ ਹੀ ਰੱਖੇ ਹੋਏ ਨੇਭਤੀਜਾ ਪਿੰਡ ਬਲਾਕ ਚੰਦੋਲੀ ਉੱਤਰਪ੍ਰਦੇਸ਼ ਸਟੇਟ ਵਿਚ ਹੈ ਇਸੇ ਤਰਾਂ ਭਤੀਜੀ ਪਿੰਡ ਬਾਲਸੀਨੌਰ ਤਹਿਸੀਲ ਖੇੜਾ ਜ਼ਿਲਾ ਤੇ ਗੁਜਰਾਤ ਸਟੇਟ ਵਿਚ ਵਸਿਆ ਹੋਇਆ ਹੈ ਇਸੇ ਤਰਾਂ ਸਹੁਰਾ ਪਿੰਡ ਵੀ ਤਹਿਸੀਲ ਜਵਾਲੀ ਜ਼ਿਲਾ ਕਾਂਗੜਾ ਵਿਚ ਵਸਿਆ ਹੋਇਆ ਹੈ|
ਬੇਸ਼ੱਕ ਉਪਰੋਕਤ ਸਾਰੇ ਪਿੰਡਾਂ ਦੇ ਨਾਮ ਸਾਡੇ ਦੁਨਿਆਵੀ ਰਿਸ਼ਤਿਆਂ ਦੇ ਨਾਵਾਂ ਨਾਲ ਪੂਰੀ ਤਰਾਂ ਮੇਲ ਖਾਂਦੇ ਨੇ, ਪਰ ਇਨਾਂ ਨਾਵਾਂ ਤੇ ਪਿੰਡਾਂ ਕਸਬਿਆਂ ਸਟੇਸ਼ਨਾਂ ਦੇ ਨਾਮ ਰੱਖਣਾ ਵੀ ਬਹੁਤ ਹੈਰਾਨੀ ਭਰਪੂਰ ਹੈਦਾਸ ਨੂੰ ਇਹ ਜਾਣਕਾਰੀ ਇੱਕ ਦੋਸਤ ਨੇ ਇਹ ਫੋਟੋ ਭੇਜੀ ਕਰਕੇ ਹੀ ਸੰਭਵ ਹੋਈ ਜਦ ਮੈਂ ਉਸ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਗੁਗਲ ਦੀ ਸਰਚ ਤੋਂ ਐਸੀ ਹੋਰ ਵੀ ਜਾਣਕਾਰੀ ਮਿਲ ਸਕਦੀ ਹੈ,ਸੋ ਓਸੇ ਦੋਸਤ ਦੀ ਇਹ ਜਾਣਕਾਰੀ ਦੇ ਮੱਦੇਨਜ਼ਰ ਦਾਸ ਨੇ ਇੱਕ ਇਹ ਲੇਖ ਆਪ ਜੀ ਦੇ ਸਨਮੁੱਖ ਕੀਤਾ ਹੈ ਜੀ ਕਿਉਂਕਿ ਬਾਹਰਲੀਆਂ ਸਟੇਟਾਂ ਵਿਚ ਸਥਿਤ ਇਹ ਪਿੰਡ ਕਰਕੇ ਗਲਤ ਵੀ ਕੁੱਝ ਲਿਖਿਆ ਗਿਆ ਹੋ ਸਕਦਾ ਹੈਪਰ ਗੁਗਲ ਤੇ ਇਹ ਸੱਭ ਕੁੱਝ ਮਿਲਦਾ ਹੈ ਦੋਸਤੋਪਰ ਮੈਨੂੰ ਇਹ ਸਭ ਕੁੱਝ ਹੀ ਇੱਕ ਅਜੀਬ ਜਿਹਾ ਲੱਗਿਆ ਕਰਕੇ ਆਪਣੇ ਮਨ ਦੇ ਵਲਵਲੇ ਆਪ ਸੱਭ ਦੋਸਤਾਂ ਮਿੱਤਰਾਂ ਨਾਲ ਸਾਂਝੇ ਕੀਤੇ ਹਨ ਜੀ ਇਹ ਨਾਮ ਰੱਖਣ ਦੇ ਕਾਰਨਾਂ ਦਾ ਪਤਾ ਤਾਂ ਓਧਰ ਦੇ ਰਹਿਣ ਵਾਲੇ ਭਾਈਚਾਰੇ ਤੋਂ ਹੀ ਬਾਖੂਬੀ ਤੇ ਤੱਥਾਂ ਦੇ ਅਧਾਰਤ ਲਗਾਇਆ ਜਾ ਸਕਦਾ ਹੈ, ਸ਼ਾਇਦ ਕਿਤੇ ਕਿਸੇ ਸਮੇਂ ਇਹ ਵੀ ਸੰਭਵ ਹੋ ਈ ਜਾਵੇ ਪਰ ਇਸ ਕਾਰਜ ਲਈ ਥੋੜੀ ਉਡੀਕ ਕਰਨੀ ਪਵੇਗੀ ਜੀ|

ਜਸਵੀਰ ਸ਼ਰਮਾਂ ਦੱਦਾਹੂਰ
94176 22046
ਸ਼੍ਰੀ ਮੁਕਤਸਰ ਸਾਹਿਬ

Leave a Reply

Your email address will not be published. Required fields are marked *

%d bloggers like this: