ਅਜਿਹੇ ਨਾਮ ਜਿੰਨ੍ਹਾਂ ਨਾਲ ਹੈ ਕੰਪਿਊਟਰ ਦੀ ਦੁਸਮਣੀ

ss1

ਅਜਿਹੇ ਨਾਮ ਜਿੰਨ੍ਹਾਂ ਨਾਲ ਹੈ ਕੰਪਿਊਟਰ ਦੀ ਦੁਸਮਣੀ

p03nxyjn-696x348

ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡਾ ਦਾ ਨਾਮ ਵੀ ਤੁਹਾਡੇ ਲਈ ਸਿਰਦਰਦੀ ਬਣ ਸਕਦਾ ਹੈ, ਅੱਗੇ ਪੜੋ ਨਾਮ ਦੀ ਵਜ੍ਹਾ ਨਾਲ ਪਰੇਸ਼ਾਨ ਲੋਕਾਂ ਦੇ ਕਿੱਸੇ ਸੁਣਦੇ ਹਾਂ ।

ਅਮਰੀਕਾ ਦੀ ਰਹਿਣ ਵਾਲੀ ਜੇਨੀਫਰ ‘ਨਲ’ ਦਾ ਮਾਮਲਾ ਹੈ। ਕਿਸੇ ਵੀ ਕੰਪਿਊਟਰ ‘ਤੇ ਆਪਣਾ ਨਾਮ ਪਾਉਂਦੀ ਹੈ ਤਾਂ ਮੁਸੀਬਤ ਆ ਜਾਂਦੀ ਹੈ। ਜਿਵੇਂ ਕਿ ਉਹ ਏਅਰਲਾਈਨ ਟਿਕਟ ਕੱਟਵਾਉਣ ਦੇ ਲਈ ਆਪਣਾ ਨਾਮ ਭਰਦੀ ਹੈ, ਤਾਂ ਸਿਸਟਮ ਕਹਿੰਦਾ ਹੈ ਕਿ ਆਪਣਾ ਸਰਨੇਮ ਪਾਓ । ਜੇਨੀਫਰ ਦੇ ਸਰਨੇਮ ‘Null’ ਨੂੰ ਕੋਈ ਸਿਸਟਮ ਪੜ੍ਹ ਨਹੀਂ ਸਕਦਾ । ਕੰਪਿਊਟਰ ਦੀ ਭਾਸ਼ਾ ਵਿੱਚ ‘Null’ ਸ਼ਬਦ ਦਾ ਮਤਲਬ ਹੈ ਖਾਲੀ । ਜੇਨੀਫਰ ਇਸ ਪਰੇਸਾਨੀ ਤੋਂ ਤੰਗ ਆ ਕੇ ਏਅਰਲਾਈਨ ਫੋਨ ਕਰਦੀ ਹੈ ਤਾਂ ਉਥੇ ਕੋਈ ਉਸ ਦੀ ਗੱਲ ‘ਤੇ ਯਕੀਨ ਨਹੀਂ ਕਰਦਾ ।

ਜੇਨੀਫਰ ਦੀ ਇਹ ਮੁਸੀਬਤ ਇਥੇ ਹੀ ਖਤਮ ਨਹੀਂ ਹੁੰਦੀ । ਉਹ ਕਿਸੇ ਸਰਕਾਰੀ ਵੈਬਸਾਈਟ, ਜਿਵੇਂ ਟੈਕਸ ਭਰਨ ਵਾਲੀ ਜਾਂ ਫਿਰ ਆਪਣਾ ਪਾਸਪੋਰਟ ਅਪਡੇਟ ਕਰਨ ਵਾਲੀ ਸਾਈਟ ‘ਤੇ ਜਾਂਦੀ ਹੈ ਤਾਂ ਉੱਥੇ ਵੀ ਨਹੀਂ ਹੁੰਦਾ। Null’ ਅਸਲ ਵਿੱਚ ਜੇਨੀਫਰ ਦੇ ਪਤੀ ਦਾ ਸਰਨੇਮ ਹੈ।

ਦੁਨੀਆਂ ਵਿੱਚ ਅਜਿਹੇ ਬਹੁਤ ਲੋਕ ਹਨ, ਜੋ ਇਸ ਪਰੇਸ਼ਾਨੀ ਚੋਂ ਲੰਘਦੇ ਹਨ। ਕਿਸੇ ਦਾ ਸਰਨੇਮ ਨਹੀਂ ਹੁੰਦਾ, ਤਾਂ ਕਿਸੇ ਦੇ ਸਰਨੇਮ ਵਿੱਚ ਸਿਰਫ ਇੱਕ ਹੀ ਅੱਖਰ ਹੁੰਦਾ ਹੈ। ਅਮਰੀਕਾ ਦੇ ਹਵਾਈ ਦੀ ਰਹਿਣ ਵਾਲਿ ਜੇਨਿਸ ਦੇ ਸਰਨੇਮ ਵਿੱਚ 36 ਅੱਖਰ ਸਨ । ਕਿਸੇ ਵੀ ਵੈਬਸਾਈਟ ਜਾਂ ਪ੍ਰਾਈਵੇਟ ਵੈਬਸਾਈਟ ਵਿੱਚ ਉਹਨਾਂ ਦਾ ਨਾਮ ਨਹੀਂ ਆਉਂਦਾ ਸੀ । ਉਹਨਾਂ ਨੇ ਸਰਕਾਰ ਨੂੰ ਗੁਹਾਰ ਲਗਾਈ, ਤਾਂ ਬਾਅਦ ਵਿੱਚ ਅਮਰੀਕੀ ਸਰਕਾਰ ਨੇ ਲੰਬੇ ਸਰਨੇਮ ਦੇ ਲਈ ਆਪਣੀ ਤਮਾਮ ਵੈਬਸਾਈਟਸ ‘ਤੇ ਇੰਤਜਾਮ ਕੀਤਾ ।

ਮਾਹਿਰ ਅਜਿਹੇ ਮਾਮਲਿਆਂ ਨੂੰ ਕੰਪਿਊਟਰ ਦੀ ਜ਼ੁਬਾਨ ਵਿੱਚ ‘ਏਜ ਕੇਸ’ ਜਾਂ ਬੇਹੱਦ ਗੈਰਮਾਮੂਲੀ ਮਾਮਲੇ ਕਹਿੰਦੇ ਹਨ।

ਕੰਪਿਊਟਰ ਪ੍ਰੋਗਰਾਮਰ ਪੈਟ੍ਰਿਕ ਮੈਕੇਂਜੀ ਕਹਿੰਦੇ ਹਨ ਕਿ ਅਜਿਹੇ ਅਸਧਾਰਣ ਮਾਮਲਿਆਂ ਦੇ ਲਈ ਕੋਈ ਕੰਪਿਊਟਰ ਸਿਸਟਮ ਤਿਆਰ ਨਹੀਂ ਹੁੰਦਾ । ਉਹਨਾਂ ਦੀ ਪ੍ਰੋਗਰਾਮਿੰਗ ਤਾਂ ਆਮ ਨਾਵਾਂ ਲਈ ਹੁੰਦੀ ਹੈ। ਹਰ ਸਾਲ ਸਿਸਟਮ ਨੂੰ ਅਪਡੇਟ ਕਰਨ ਦੇ ਬਾਅਦ ਵੀ ਕਈ ਲੋਕ ਆਪਣੇ ਨਾਮ ਦੀ ਵਜ੍ਹਾ ਨਾਲ ਮੁਸੀਬਤ ‘ਚ ਆਉਂਦੇ ਹਨ।

ਮੈਕੇਂਜੀ ਨੇ ਅਜਿਹੇ ਨਾਵਾਂ ਦੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਕੰਪਿਊਟਰ ਸਿਸਟਮ ਪੜ੍ਹ ਨਹੀਂ ਪਾਉਂਦਾ ਅਤੇ ਕੰਪਿਊਟਰ ਪ੍ਰੋਗਰਾਮਰ ਕੋਈ ਤੋੜ ਕੱਢ ਨਹੀਂ ਪਏ ਹੁਣ ਤੱਕ ।

ਖੁਦ ਮੈਕੇਂਜੀ ਦਾ ਹੀ ਮਾਮਲਾ ਹੈ । ਇਹ ਜਪਾਨ ਵਿੱਚ ਰਹਿੰਦੇ ਹਨ । ਜਿੱਥੇ ਸਰਨੇਮ ਤਿੰਨ ਅੱਖਰਾਂ ਤੋਂ ਜਿਆਦਾ ਨਹੀਂ ਹੁੰਦੇ । ਮੈਕੇਂਜੀ ਦੇ ਸਰਨੇਮ ਵਿੱਚ ਅੱਠ ਅੱਖਰ ਹਨ। ਤਾਂ ਕਈ ਅਜਿਹੇ ਫਰਮ ਹਨ ਜਿੰਨ੍ਹਾਂ ਵਿੱਚ ਮੈਕੇਂਜੀ ਦੇ ਸਰਨੇਮ ਦੇ ਲਈ ਜਗ੍ਹਾ ਨਹੀਂ ਹੁੰਦੀ ।

ਮੈਕੇਂਜੀ ਨੇ ਇਸਦਾ ਤੋੜ ਇਸ ਤਰਾਂ ਕੱਢਿਆ ਕਿ ਉਹ ਆਪਣਾ ਨਾਮ ਉਲਟਾ ਕਰਕੇ ਲਿਖਦੇ ਹਨ ਜਿਵੇਂ ‘ਮੈਕੇਂਜੀ ਪੀ’ ਇਸ ਤਰਾਂ ਉਸਦੇ ਸਰਨੇਮ ਵਿੱਚ ਇੱਕ ਹੀ ਅੱਖਰ ਰਹਿ ਜਾਂਦਾ ਹੈ। ਜਿਸਦੇ ਲਈ ਫਾਰਮ ਵਿੱਚ ਜਗ੍ਹਾ ਵਿੱਚ ਹੁੰਦੀ ਹੈ।

ਇਸ ਤੋਂ ਪਹਿਲਾਂ ਉਹਨਾਂ ਨੇ ਆਪਣਾ ਸਰਨੇਮ ਜਪਾਨੀ ਰੱਖ ਲਿਆ ਸੀ । ਪਰ ਜਦੋਂ ਸਰਕਾਰੀ ਸਿਸਟਮ ਅਪਡੇਟ ਹੋਏ ਤਾਂ ਉਸ ਸਰਨੇਮ ਨੂੰ ਡੇਟਾਬੇਸ ਤੋਂ ਹਟਾ ਦਿੱਤਾ ਗਿਆ । ਕੰਪਿਊਟਰ ਉਸ ਦਾ ਨਾਮ ਪੜ੍ਹ ਹੀ ਨਹੀਂ ਪਾਉਂਦਾ ਸੀ । ਕੁੱਝ ਦਿਨਾਂ ਤੱਕ ਤਾਂ ਉਹ ਆਪਣੇ ਬੈਂਕ ਦੀ ਵੈਬਸਾਈਟ ਵਰਤ ਨਹੀਂ ਸਕੇ ।

ਦੁਨੀਆਂ ਭਰ ਵਿੱਚ ਵੈਬਸਾਈਟ ਹੁਣ ਇੱਕ ਹੀ ਤਰਾਂ ਹੋ ਰਹੀਆਂ ਹਨ।  ਜੋ ਅਮਰੀਕਾ ਤੋਂ ਲੈ ਕੇ ਜਪਾਨ, ਚੀਨ ਅਤੇ ਭਾਰਤ ਤੱਕ ਇੱਕੋ ਜਿਹੀਆਂ ਹੁੰਦੀਆਂ ਹਨ। ਅਜਿਹੇ ਵਿੱਚ ਗੈਰਮਾਮੂਲੀ ਨਾਵਾਂ ਦੀ ਦਿੱਕਤ ਤੋਂ ਛੁਟਕਾਰੇ ਲਈ ਪ੍ਰੋਗਰਾਮਰ ਕੋਈ ਫਾਰਮੂਲਾ ਲੱਭਣ ਵਿੱਚ ਲੱਗੇ ਹੋਏ ਹਨ।

ਹੁਣ ਜਿਵੇਂ ਅਮਰੀਕਾ ਦੀ ਵੈਬਸਾਈਟ ਜਪਾਨ ਦੇ ਸਰਨੇਮ ਦੇ ਹਿਸਾਬ ਨਾਲ ਨਹੀਂ ਹੋਵੇਗੀ, ਤਾਂ ਜਪਾਨ ਦੇ ਲੋਕਾਂ ਨੂੰ ਇਸਦੇ ਇਸਤੇਮਾਲ ਵਿੱਚ ਦਿੱਕਤ ਆਵੇਗੀ ।

ਇੰਟਰਨੈਟ ਦੇ ਪੈਮਾਨੇ ਤਹਿ ਕਰਨ ਵਾਲੀ ਸੰਸਥਾ ‘ਵਰਲਡਵਾਈਡ ਵੈਬ ਕੰਸ਼ੋਰਸੀਅਮ’ ਨੇ ਇਸ ਮੁੱਦੇ ‘ਤੇ ਬਹਿਸ ਛੇੜ ਰੱਖੀ ਹੈ। ਲੋਕਾਂ ਨੂੰ ਆਪਣੀ ਰਇ ਰੱਖਣ ਲਈ ਕਿਹਾ ਜਾ ਰਿਹਾ ਹੈ। ਤਾਂ ਕਿ ਇਸ ਮਾਮਲੇ ਦਾ ਹੱਲ ਕੱਢਿਆ ਜਾ ਸਕੇ ।

Share Button

Leave a Reply

Your email address will not be published. Required fields are marked *