Wed. Jun 19th, 2019

ਅਜਾਦੀ ਦਿਵਸ਼ ਮੌਕੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਟ ਕੀਤੀਆ ਗਈਆ

ਅਜਾਦੀ ਦਿਵਸ਼ ਮੌਕੇ ਸ਼ਹੀਦਾਂ ਨੂੰ ਸ਼ਰਧਾਜਲੀਆਂ ਭੇਟ ਕੀਤੀਆ ਗਈਆ

16-27
ਸੜੋਆ, 16 ਅਗਸਤ ਅਗਸਤ(ਪ.ਪ.)ਅਜਾਦੀ ਦਿਵਸ਼ ਮੌਕੇ ਬਲਾਕ ਸੜੋਆ ਦੇ ਵੱਖੁਵੱਖ ਪਿੰਡਾਂ ਦੇ ਅਜਾਦੀ ਘੁਲਾਟੀਆ ਦੀ ਯਾਦ ਵਿਚ ਸੜੋਆ ਵਿਖੇ ਬਣਾਏ ਸਮਾਰਕ ਤੇ ਸ਼੍ਰੀ ਸਤੀਸ ਕੁਮਾਰ ਬੀ.ਡੀ.ਓ. ਸੜੋਆ ਦੀ ਅਗਵਾਈ ਵਿਚ ਸਕੂਲ ਕੈਪਸ ਵਿਚ ਬਣਾਈ ਸਮਾਗਮ ਤੇ ਸ਼ਹੀਦਾਂ ਨੂੰ ਸ਼ਰਧਾਜਲ਼ੀਆਂ ਭੇਟ ਕੀਤੀਆ ਤੇ ਫੁੱਲੁਮਾਲਾਵਾਂ ਭੇਟ ਕੀਤੀਆ।ਇਸ ਮੌਕੇ ਸ਼੍ਰੀ ਬੀ.ਡੀ.ਓ.ਸਾਹਿਬ ਨੇ ਨੇ ਕਿਹਾ ਕਿ ਜਿਨਾ ਯੋਧਿਆਂ ਦੀਆਂ ਕੁਰਬਾਨੀਆਂ ਕਾਰਨ ਅਸੀ ਅਜਾਦੀ ਦਾ ਨਿੱਘ ਮਾਣਦੇ ਹਾਂ,ਉਨਾ ਮਹਾਨ ਯੋਧਿਆਂ ਦੇ ਚਰਨਾਂ ਵਿਚ ਸਾਡਾ ਹਮੇਸ਼ਾ ਸਿਰ ਝੁਕਦਾ ਰਹੇਗਾ।ਇਸ ਮੌਕੇ ਉਨਾ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋ ਜਨਹਿੱਤ ਵਿਚ ਚਲਾਈਆ ਜਾ ਰਹੀਆ ਵੱਖੁਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ।ਇਸ ਮੌਕੇ ਅਜਾਦੀ ਦਿਵਸ਼ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।ਇਸ ਮੌਕੇ ਤੇ ਸ਼੍ਰੀ ਬਲਵੀਰ ਸਿੰਘ ਸੁਪਰਡੈਂਟ ,ਸ਼੍ਰੀ ਸੁਰਿੰਦਰ ਪਾਲ ਪਟਵਾਰੀ,ਮਾ:ਗੁਰਮੇਲ ਚੰਦ,ਸੁਰਿੰਦਰ ਪਾਲ ਸਿੰਘ,ਰਾਜ ਕੁਮਾਰੀ ਸਰਪੰਚ,ਕੁਲਵਿੰਦਰ ਕਿੰਦੋ,ਸੁੱਚਾ ਸਿੰਘ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ,ਜੁਝਾਰ ਸਿੰਘ,ਵਿਜੈ ਕੁਮਾਰ ਗੋਲਡੀ ਅਤੇ ਸਕੂਲੀ ਵਿਦਿਆਰਥੀ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: