Wed. Apr 24th, 2019

ਅਚਾਨਕ ਲੱਗੀ ਅੱਗ ਦੇ ਨਾਲ ਪਿੰਡ ਢਾਹੇ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ 19 ਝੁੱਗੀਆਂ ਸੜ ਕੇ ਸੁਆਹ

ਅਚਾਨਕ ਲੱਗੀ ਅੱਗ ਦੇ ਨਾਲ ਪਿੰਡ ਢਾਹੇ ਵਿਖੇ ਪ੍ਰਵਾਸੀ ਮਜ਼ਦੂਰਾਂ ਦੀਆਂ 19 ਝੁੱਗੀਆਂ ਸੜ ਕੇ ਸੁਆਹ

ਸ੍ਰੀ ਆਨੰਦਪੁਰ ਸਾਹਿਬ, 6 ਮਾਰਚ (ਦਵਿੰਦਰਪਾਲ ਸਿੰਘ): ਪਿੰਡ ਢਾਹੇ ਵਿਖੇ ਲੱਗੀ ਅਚਾਨਕ ਅੱਗ ਦੇ ਨਾਲ ਪ੍ਰਵਾਸੀਆਂ ਮਜ਼ਦੂਰਾਂ ਦੀਆਂ 19 ਝੁੱਗੀਆਂ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਸੁਆਹ ਹੋ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਅਚਾਨਕ ਹੀ 19 ਝੁੱਗੀਆਂ ਨੂੰ ਅੱਗ ਲੱਗ ਗਈ ਜਿਸ ਦੌਰਾਨ ਝੁੱਗੀਆਂ ‘ਚ ਪਿਆ ਸਾਰਾਹੀ ਸਮਾਨ ਪੂਰੀ ਤਰ੍ਹਾਂ ਦੇ ਨਾਲ ਸੜ ਗਿਆ। ਉਨ੍ਹਾਂ ਦੱਸਿਆ ਕਿ 19 ਝੁੱਗੀਆਂ ਸਨ ਅਤੇ ਜਦੋਂ ਅੱਗ ਲੱਗੀ ਤਾਂ ਉਹ ਕੰਮ ਕਰਨ ਦੇ ਲਈ ਗਏ ਹੋਏ ਸੀ। ਜਦਕਿ 11 ਪਰਿਵਾਰਾਂ ਆਪਣੇਪਿੰਡ ਹੋਲੀ ਮਨਾਉਣ ਲਈ ਗਏ ਹੋਏ ਸਨ। ਪਰ ਅਚਾਨਕ ਹੀ ਸਾਨੂੰ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ ਤਾਂ ਸਾਡੇ ਪੈਰਾਂ ਹੇਠ ਤੋਂ ਜ਼ਮੀਨ ਖਿਸਕ ਗਈ ।
ਹਾਲਾਂਕਿ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਵੀ ਬੁਲਾਈਗਈ ਪਰ ਹਰ ਵਾਰ ਦੀ ਤਰ੍ਹਾਂ ਫਾਇਰ ਬ੍ਰਿਗੇਡ ਆਉਣ ਤੋਂ ਪਹਿਲਾਂ ਹੀ ਗਰੀਬਾਂ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ।ਤਹਿਸੀਲਦਾਰਡੀ ਪੀ ਪਾਂਡੇ ਨੇ ਦੱਸਿਆ ਕਿ ਅਸੀਂ ਇਸ ਨੁਕਸਾਨ ਸਬੰਧੀ ਸਾਰੀ ਰਿਪੋਰਟ ਤਿਆਰ ਕਰਵਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਜਦਕਿ ਮੁਢਲੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਕਮੇਟੀ ਵੱਲੋਂ ਪੀੜੀਤ ਪਰਿਵਾਰਾਂ ਨੂੰ 3-3 ਸੂਟ, ਕੰਬਲ ਆਦਿ ਤੋਂ ਇਲਾਵਾ ਲੰਗਰ ਕਾਰਸੇਵਾ ਵਾਲਿਆਂ ਵੱਲੋਂ ਮੁਹਈਆ ਕਰਵਾ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: