ਅਚਾਨਕ ਅੱਗ ਲੱਗਣ ਨਾਲ ਸਵਾਹ ਹੋਈ ਕਣਕ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ : ਡੀ. ਸੀ

ss1

ਅਚਾਨਕ ਅੱਗ ਲੱਗਣ ਨਾਲ ਸਵਾਹ ਹੋਈ ਕਣਕ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ : ਡੀ. ਸੀ

ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਅੱਜ ਜਗਬਾਣੀ ਨੂੰ ਦੱਸਿਆ ਕਿ ਹੁਣ ਤੱਕ ਜ਼ਿਲਾ ਗੁਰਦਾਸਪੁਰ ਵਿਚ ਅਚਾਨਕ ਅੱਗ ਲੱਗਣ ਨਾਲ 223 ਏਕੜ 10 ਮਰਲੇ ਅਤੇ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ 141 ਕਨਾਲਾਂ 27 ਮਰਲੇ ਜਿਮੀਂਦਾਰਾਂ ਦੀ ਕਣਕ ਸੜ ਕੇ ਸਵਾਹ ਹੋ ਗਈ ਹੈ।
ਜਿਸ ਦਾ ਵੇਰਵਾ ਇਸ ਪ੍ਰਕਾਰ ਹੈ – ਪਿੰਡ ਜਵਾਲਪੁਰ ਬਚੇਗਾ 50 ਏਕੜ, ਸਿੱਧਪੁਰ 1 ਏਕੜ, ਮਗਰਾਲਾ 2 ਏਕੜ, ਅਕਬਰਪੁਰ 30 ਏਕੜ, ਘਸੇਲ 25 ਏਕੜ, ਸੇਖਾਂ 6 ਏਕੜ, ਮੁਸਤਫਾਬਾਦ ਸੈਦਾ 1 ਏਕੜ, ਹਰੀਪੁਰ 1 ਏਕੜ, ਘਸੇਲ 25 ਏਕੜ, ਸੇਖਾਂ 6 ਏਕੜ, ਮੁਸਤਫਾਬਾਦ ਸੈਦਾਂ 1 ਏਕੜ, ਹਰੀਪੁਰ 1 ਏਕੜ 5 ਕਨਾਲ, ਗੋਹਤ ਪੋਕਰ 9 ਏਕੜ, ਭੈਣੀ ਮੀਆਂ ਖਾਨ 4 ਏਕੜ 4 ਕਨਾਲਾਂ 18 ਮਰਲੇ, ਮਿਹੜੇ 2 ਏਕੜ 7 ਕਨਾਲਾ 13 ਮਰਲੇ, ਸੇਖਵਾਂ 2 ਏਕੜ 4 ਕਨਾਲ, ਕਹਾੜ 2 ਏਕੜ 2 ਮਰਲੇ, ਪੀਰ ਦੀ ਸੈਨ 23 ਏਕੜ 4 ਕਨਾਲ, ਤੇਜਾਂ ਕਲਾਂ 15 ਏਕੜ 5 ਕਨਾਲ 13 ਮਰਲੇ, ਕਾਸਤੀਵਾਲ 1 ਏਕੜ 4 ਕਨਾਲ 11 ਮਰਲੇ, ਵੀਲਾਤੇਜਾ 1 ਕਨਾਲ 10 ਮਰਲੇ, ਮਸਾਣੀਆ 1 ਏਕੜ, ਕੋਟਲਾ ਭਾਮਾ 1 ਏਕੜ, ਦੇੜ 10 ਏਕੜ 4 ਕਨਾਲਾ 19 ਮਰਲੇ, ਰਸੀਕੇਤੱਲਾ 10 ਏਕੜ 3 ਕਨਾਲਾ 17 ਮਰਲੇ ਇਸ ਦਾ ਮੁਆਵਜਾ ਪੰਜਾਬ ਸਰਕਾਰ ਵਲੋਂ 17,87,500/- ਰੁਪਏ ਕਿਸ਼ਾਨਾਂ ਨੂੰ ਅਦਾ ਕੀਤਾ ਜਾਵੇਗਾ।
ਇਸ ਮੌਕੇ ਸਿੱਧੂ ਨੇ ਦੱÎਸਿਆ ਕਿ ਬਿਜਲੀ ਦੇ ਸ਼ਾਰਟ ਸਰਕਿਟ ਹੋਣ ਨਾਲ ਕਣਕ ਸੜੀ ਦਾ ਵੇਰਵਾ ਇਸ ਪ੍ਰਕਾਰ ਹੈ। ਪਿੰਡ ਡੇਹਰੀਵਾਲ ਕਿਰਨ 79 ਕਨਾਲ 19 ਮਰਲੇ, ਮਾਨੇਪੁਰ 21 ਕਨਾਲ ਅਤੇ ਪੰਚਾਇਤ ਦੀ ਜ਼ਮੀਨ 62 ਕਨਾਲ 18 ਮਰਲੇ, ਇਸ ਦਾ ਮੁਆਵਜ਼ਾ ਨਿਗਰਾਨ ਅਫਸਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਗੁਰਦਾਸਪੁਰ 1,83,850/- ਰੁਪਏ ਕਿਸਾਨਾਂ ਨੂੰ ਅਦਾ ਕਰੇਗਾ।

Share Button

Leave a Reply

Your email address will not be published. Required fields are marked *