Wed. Aug 21st, 2019

ਅਗਵਾ ਕੈਨੇਡੀਅਨ ਭੂ-ਵਿਗਿਆਨੀ ਦੀ ਬੁਰਕੀਨਾ ‘ਚ ਮਿਲੀ ਲਾਸ਼

ਅਗਵਾ ਕੈਨੇਡੀਅਨ ਭੂ-ਵਿਗਿਆਨੀ ਦੀ ਬੁਰਕੀਨਾ ‘ਚ ਮਿਲੀ ਲਾਸ਼

ਕੈਨੇਡਾ ਦੇ ਭੂ-ਵਿਗਿਆਨੀ, ਜਿਸ ਨੂੰ ਬੁਰਕੀਨਾ ਫਾਸੋ ਦੀ ਗੋਲਡ ਮਾਈਨ ‘ਚੋਂ ਸ਼ੱਕੀ ਜਿਹਾਦੀਆਂ ਵਲੋਂ ਅਗਵਾ ਕੀਤਾ ਗਿਆ ਸੀ, ਦੀ ਲਾਸ਼ ਮਿਲ ਗਈ ਹੈ। ਇਸ ਦੀ ਜਾਣਕਾਰੀ ਵੀਰਵਾਰ ਨੂੰ ਸੁਰੱਖਿਆ ਮੰਤਰਾਲੇ ਵਲੋਂ ਦਿੱਤੀ ਗਈ ਹੈ।

ਮੰਤਰਾਲੇ ਦੇ ਬੁਲਾਰੇ ਜੀਨ ਪਾਲ ਬੈਡੋਮ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ ਬੁਰਕੀਨਾ ਫਾਸੋ ‘ਚ ਕਿਰਕ ਵੁੱਡਮੈਨ, ਜੋ ਕਿ ਕੈਨੇਡਾ ਦੇ ਹੇਲੀਫੈਕਸ ਦੇ ਰਹਿਣ ਵਾਲੇ ਸਨ, ਦੀ ਲਾਸ਼ ਮਿਲੀ ਹੈ, ਜਿਨ੍ਹਾਂ ਦੇ ਸਰੀਰ ‘ਤੇ ਗੋਲੀਆਂ ਦੇ ਨਿਸ਼ਾਨ ਹਨ। ਬੁਲਾਰੇ ਨੇ ਇਸ ਦੇ ਨਾਲ ਹੀ ਕਿਹਾ ਕਿ ਇਹ ਉਹੀ ਕੈਨੇਡੀਅਨ ਹੈ ਜਿਨ੍ਹਾਂ ਨੂੰ ਸ਼ੱਕੀ ਜਿਹਾਦੀਆਂ ਨੇ ਬੀਤੇ ਦਿਨੀਂ ਅਗਵਾ ਕੀਤਾ ਸੀ।

Leave a Reply

Your email address will not be published. Required fields are marked *

%d bloggers like this: