Sat. Dec 14th, 2019

ਅਗਲੇ 20 ਸਾਲਾਂ ਤੱਕ ਅੱਧੀਆਂ ਕਾਰਾਂ ਹਾਈਡ੍ਰੋਜਨ ‘ਤੇ ਚੱਲਣਗੀਆਂ

ਅਗਲੇ 20 ਸਾਲਾਂ ਤੱਕ ਅੱਧੀਆਂ ਕਾਰਾਂ ਹਾਈਡ੍ਰੋਜਨ ‘ਤੇ ਚੱਲਣਗੀਆਂ

ਅਗਲੇ 20 ਸਾਲਾਂ ਵਿਚ ਆਸਟ੍ਰੇਲੀਆ ਦੀਆਂ ਸੜਕਾਂ ‘ਤੇ ਅੱਧੀਆਂ ਤੋਂ ਜ਼ਿਆਦਾ ਕਾਰਾਂ ਹਾਈਡ੍ਰੋਜਨ ‘ਤੇ ਚੱਲ ਸਕਦੀਆਂ ਹਨ। ਹਾਈਡ੍ਰੋਜਨ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਮਿਲਣ ਵਾਲਾ ਤੱਤ ਹੈ, ਜੋ ਕਿ ਲੰਮੇ ਸਮੇਂ ਤੱਕ ਚੱਲਣ ਵਾਲੇ ਵਹੀਕਲ ਜਿਵੇਂ ਕਿ ਰਾਕਟ ਆਦਿ ਵਿਚ ਵਰਤਿਆ ਜਾਂਦਾ ਹੈ। ਇਸ ਤੋਂ ਗ੍ਰੀਨ ਹਾਊਸ ਗੈਸ ਨਹੀਂ ਨਿਕਲਦੀ। ਪਰ ਹਾਈਡ੍ਰੋਜਨ ਦੀ ਸਟੋਰ ਕਰਨ ਅਤੇ ਪਾਬੰਦੀਸ਼ੁਦਾ ਸਥਿਤੀ ਨੇ ਇਸ ਨੂੰ ਹੁਣ ਤੱਕ ਖਪਤਕਾਰਾਂ ਤੋਂ ਦੂਰ ਰੱਖਿਆ ਹੈ ਜਦਕਿ ਹਾਲ ਹੀ ਵਿਚ ਕੇ ਪੀ ਐਮ ਜੀ ਦੀ ਨਵੀਂ ਖੋਜ ਮੁਤਾਬਕ 2040 ਤੱਕ 50 ਫੀਸਦੀ ਊਰਜਾ ਇਸ ਤੋਂ ਲਈ ਜਾ ਸਕਦੀ ਹੈ।

ਕੇ ਪੀ ਐਮ ਜੀ ਨੇ ਸੀ ਐਸ਼ ਆਈ ਆਰ ਓ ਦੁਆਰਾ ਤਿਆਰ ਕੀਤੇ ਅੰਕੜਿਆਂ ਦੀ ਵਰਤੋਂ ਕੀਤੀ ਹੈ (ਜੋ ਕਿ ਹਾਲ ਹੀ ਵਿਚ ਇਕ ਨੈਸ਼ਨਲ ਹਾਈਡ੍ਰੋਜਨ ਰੋਡਮੈਪ ਵਿਚ ਪ੍ਰਕਾਸ਼ਿਤ ਕੀਤੇ ਹਨ), ਇਹ ਅੰਦਾਜ਼ਾ ਲਗਾਉਣ ਲਈ ਕਿ ਪਰਥ ਨੂੰ ਇਕ ਉਦਾਹਰਣ ਵਜੋਂ ਵਰਤਦਿਆਂ ਹਾਈਡ੍ਰੋਜਨ ਤੇ ਵਹੀਕਲ ਚਲਾਉਣ ਲਈ ਕਿੰਨਾ ਖਰਚ ਆਵੇਗਾ। ਮਾਡਲ ਵਿਚ ਪਾਇਆ ਕਿ ਪਰਥ ਦੀਆਂ 8 ਫੀਸਦੀ ਕਾਰਾਂ 2030 ਤੱਕ ਹਾਈਡ੍ਰੋਜਨ ਦੀ ਵਰਤੋਂ ਕਰਕੇ ਪੈਟਰੋਲ ਬੰਦ ਕਰ ਸਕਦੀਆਂ ਹਨ। ਹਾਲਾਂਕਿ ਇਹਨਾਂ ਕਾਰਾਂ ਨੂੰ ਖਰੀਦਣ ਅਤੇ ਚਲਾਉਣ ਦੀ ਕੀਮਤ 88 ਕਿਲੋਮੀਟਰ ਪ੍ਰਤੀ ਸੈਂਟ ਆਵੇਗੀ, ਜੋ ਕਿ ਤੇਲ ਨਾਲ ਇਕ ਕਿਲੋਮੀਟਰ ਲਾਗਤ 65-80 ਸੈਂਟ ਨਾਲੋਂ ਥੋੜ੍ਹੀ ਮਹਿੰਗੀ ਹੈ। ਪਰ ਸਰਕਾਰ ਦੀ ਕੌਮੀ ਹਾਈਡ੍ਰੋਜਨ ਨੀਤੀ ‘ਤੇ ਜਾਰੀ ਕੀਤੇ ਪੇਪਰ ਵਿਚ ਕਿਹਾ ਗਿਆ ਹੈ ਕਿ ਪੈਟਰੋਲ ਅਤੇ ਹਾਈਡ੍ਰੋਜਨ ਵਿਚ ਖਰਚ ਜਲਦੀ ਘਟਦਾ ਜਾਵੇਗਾ ਕਿਉਂਕਿ ਪੈਟਰੋਲ ਲਗਾਤਾਰ ਮਹਿੰਗਾ ਹੋ ਰਿਹਾ ਹੈ ਅਤੇ 2030 ਤੱਕ ਇਹ ਬਰਾਬਰ ਹੀ ਮਹਿੰਗੇ ਹੋਣਗੇ। ਅਮੋਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਨੌਜਵਾਨ ਪੀੜ੍ਹੀ ਗ੍ਰੀਨ ਹਾਊਸ ਗੈਸਾਂ ਦੀ ਨਿਕਾਸੀ ਬਾਰੇ ਜ਼ਿਆਦਾ ਜਾਗਰੂਕ ਹੈ ਅਤੇ 2040 ਤੱਕ ਨਵੀਂ ਪੀੜ੍ਹੀ ਵੱਡੀ ਗਿਣਤੀ ਵਿਚ ਡਰਾਈਵਰ ਹੋਵੇਗੀ। ਪਰ ਹਾਈਡ੍ਰੋਜਨ ਤੋਂ ਊਰਜਾ ਲੈਣ ਲਈ ਸਾਨੂੰ ਨਵੇਂ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨਾ ਹੋਵੇਗਾ, ਜਿਸ ਨਾਲ ਦਿਹਾਤੀ ਇਲਾਕਿਆਂ ਵਿਚ ਦਿੱਕਤ ਆਵੇਗੀ, ਜਿੱਥੇ ਮੌਜੂਦਾ ਢਾਂਚਾ ਹੁਣ ਬਿਰਾਜਮਾਨ ਹੋਇਆ ਹੈ। ਸਾਲ 2004 ਤੋਂ 2007 ਤੱਕ ਵੈਸਟਰਨ ਆਸਟ੍ਰੇਲੀਅਨ ਸਰਕਾਰ ਬੱਸਾਂ ਜਾਂ ਪਬਲਿਕ ਟਰਾਂਸਪੋਰਟ ਨੈਟਵਰਕ ਨੂੰ ਹਾਈਡ੍ਰੋਜਨ ‘ਤੇ ਚਲਾਉਣ ਦੀ ਤਿਆਰੀ ਕਰ ਚੁੱਕੀ ਹੈ। ਉਹਨਾਂ ਬੱਸਾਂ ਦੀ ਹੋਂਦ ਉਮੀਦਾਂ ਤੋਂ ਪਾਰ ਹੋ ਗਈ ਸੀ ਅਤੇ ਬੱਸਾਂ ਪ੍ਰਤੀ ਸਵਾਰੀਆਂ ਦੀ ਧਾਰਨਾ ਵੀ ਪੂਰੀ ਤਰ੍ਹਾਂ ਸਕਾਰਾਤਮਕ ਸੀ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: