Tue. Apr 23rd, 2019

ਅਗਲੇ ਮਹੀਨੇ ਤੋਂ ਕਰ ਸਕੋਗੇ ਫਲਾਈਟ ‘ਚ ਫੋਨ ‘ਤੇ ਗੱਲਬਾਤ

ਅਗਲੇ ਮਹੀਨੇ ਤੋਂ ਕਰ ਸਕੋਗੇ ਫਲਾਈਟ ‘ਚ ਫੋਨ ‘ਤੇ ਗੱਲਬਾਤ

ਹਵਾਈ ਜਹਾਜ਼ ‘ਚ ਸਫ਼ਰ ਕਰਨ ਵਾਲਿਆਂ ਨੂੰ ਇਕ ਨਵੀਂ ਸੁਵਿਧਾ ਮਿਲਣ ਵਾਲੀ ਹੈ। ਅਪ੍ਰੈਲ ਤੋਂ ਫਲਾਇਟ ‘ਚ ਫੋਨ ‘ਤੇ ਗੱਲ ਕੀਤੀ ਜਾ ਸਕੇਗੀ। ਦੂਰ ਸੰਚਾਰ ਨੇ ਫਲਾਈਟ ਕਨੈਕਟੀਵਿਟੀ ਲਈ ਤਿੰਨ ਕੰਪਨੀਆਂ ਨੂੰ ਲਾਇਸੈਂਸ ਜਾਰੀ ਕੀਤਾ ਹੈ। ਇਨ੍ਹਾਂ ‘ਚ ਯੂਜ਼ਰਜ਼ ਹਿਊਜਸ, ਟਾਟਾ ਟੈਲੀਕਾਮ ਅਤੇ ਬੀਐੱਸਐੱਨਐੱਲ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੂੰ 10 ਸਾਲ ਦਾ ਲਾਇਲੈਂਸ ਦਿੱਤਾ ਹੈ।
ਹੁਣ ਇਨ੍ਹਾਂ ਘਰੇਲੂ ਆਪਰੇਟਰਾਂ ਨਾਲ ਸਮਝੌਤਾ ਕਰ ਕੇ ਇਸ ਖ਼ਾਸ ਸਰਵਿਸ ਦੀ ਸ਼ੁਰੂਆਤ ਕਰਨੀ ਹੋਵੇਗੀ। ਸਪਾਈਸਜੈੱਟ ਅਤੇ ਇੰਡੀਗੋ ਨੇ ਇਸ ਤਰ੍ਹਾਂ ਦੀ ਸੇਵਾ ਦੇਣ ‘ਚ ਦਿਲਚਸਪੀ ਦਿਖਾਈ ਹੈ। ਇਸ ਦੇ ਲਈ ਟਿਕਟ ਦੇ ਨਾਲ ਕਨੈਕਟੀਵਿਟੀ ਪੈਕਜ ਮਿਲ ਸਕਦਾ ਹੈ। ਸ਼ੁਰੂ ‘ਚ 2 ਘੰਟੇ ਦੇ ਇਸ ਪੈਕੇਜ ਲਈ 500-700 ਰੁਪਏ ਦੇਣੇ ਪੈ ਸਕਦੇ ਹਨ।
ਪਿਛਲੇ ਸਾਲ ਦਸੰਬਰ ‘ਚ ਸਰਕਾਰ ਨੇ ਇਨ੍ਹਾਂ ਸੇਵਾਵਾਂ ਲਈ ਨਿਯਮਾਂ ਦੀ ਸੂਚਨਾ ਜਾਰੀ ਕਰ ਦਿੱਤੀ ਸੀ। ਇਸ ਅਨੁਸਾਰ ਫਲਾਈਟ ‘ਚ ਮੋਬਾਈਲ ਸੇਵਾਵਾਂ ਉਦੋਂ ਦਿੱਤੀਆਂ ਜਾਣਗੀਆਂ ਜਦੋਂ ਜਹਾਜ਼ 3000 ਮੀਟਰ ਤੋਂ ਜ਼ਿਆਦਾ ਉਚਾਈ ‘ਤੇ ਉਡਣ ਲੱਗੇਗਾ।

Share Button

Leave a Reply

Your email address will not be published. Required fields are marked *

%d bloggers like this: