ਅਗਲੇ ਮਹੀਨੇ ਤੁਹਾਡੇ ਲਈ ‘ਦਾਣਾ ਪਾਣੀ’ ਲੈ ਕੇ ਆ ਰਹੇ ਜਿੰਮੀ ਸ਼ੇਰਗਿੱਲ

ss1

ਅਗਲੇ ਮਹੀਨੇ ਤੁਹਾਡੇ ਲਈ ‘ਦਾਣਾ ਪਾਣੀ’ ਲੈ ਕੇ ਆ ਰਹੇ ਜਿੰਮੀ ਸ਼ੇਰਗਿੱਲ

ਅਗਲੇ ਮਹੀਨੇ ਤੁਹਾਡੇ ਲਈ ‘ਦਾਣਾ ਪਾਣੀ’ ਲੈ ਕੇ ਆ ਰਹੇ ਜਿੰਮੀ ਸ਼ੇਰਗਿੱਲ

ਜਿੰਮੀ ਸ਼ੇਰਗਿੱਲ ਤੇ ਸਿਮੀ ਚਹਿਲ ਸਟਾਰਰ ਪੰਜਾਬੀ ਫ਼ਿਲਮ ‘ਦਾਣਾ ਪਾਣੀ’ ਦੀ ਰਿਲੀਜ਼ ਡੇਟ ਤੈਅ ਹੋ ਗਈ ਹੈ। ਇਹ ਫ਼ਿਲਮ ਇਸੇ ਸਾਲ 4 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕਰ ਦਿੱਤੀ ਜਾਵੇਗੀ। ਫ਼ਿਲਮ ਦੀ ਲੀਡਿੰਗ ਲੇਡੀ ਸਿਮੀ ਨੇ ਇਸ ਦੀ ਜਾਣਕਾਰੀ ਫ਼ਿਲਮ ਦੇ ਕਿਰਦਾਰਾਂ ਦੇ ਨਾਂ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰ ਕੇ ਦਿੱਤੀ। ਫ਼ਿਲਮ ‘ਚ ਸਿਮੀ ਬਸੰਤ ਕੌਰ ਦਾ ਕਿਰਦਾਰ ਨਿਭਾ ਰਹੀ ਹੈ ਅਤੇ ਜਿੰਮੀ ਸ਼ੇਰਗਿੱਲ ਮਹਿਤਾਬ ਸਿੰਘ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ।

ਫ਼ਿਲਮ ਦਾ ਪ੍ਰੋਡਕਸ਼ਨ Nanokey Studios ਅਤੇ GK Entertainment ਦੇ ਨਾਲ ਕੈਮ-ਆਰਟ ਫ਼ਿਲਮਸ ਮਿਲ ਕੇ ਕਰ ਰਹੀਆਂ ਨੇ। ਦੱਸ ਦਈਏ ਕਿ ‘ਦਾਣਾ ਪਾਣੀ’ ਨੂੰ ਨਿਰਦੇਸ਼ਤ ਕਰ ਰਹੇ ਨੇ ਤਰਨਵੀਰ ਸਿੰਘ ਜਗਪਾਲ, ਜਦੋਂ ਕਿ ਫ਼ਿਲਮ ਦੇ ਰਾਈਟਰ ਨੇ ਜੱਸ ਗਰੇਵਾਲ। ਫ਼ਿਲਮ ‘ਚ ਜਿੰਮੀ ਅਤੇ ਸਿਮੀ ਤੋਂ ਇਲਾਵਾ ਤੁਹਾਨੂੰ ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ ਅਤੇ ਕਨਿਕਾ ਮਾਨ ਵੀ ਨਜ਼ਰ ਆਉਣਗੇ।

ਗੱਲ ਕਰੀ ਜਾਵੇ ਸਿਮੀ ਚਹਿਲ ਦੀ ਤਾਂ ਇਸ ਫ਼ਿਲਮ ਤੋਂ ਇਲਾਵਾ ਸਿਮੀ 13 ਅਪ੍ਰੈਲ ਨੂੰ ਆ ਰਹੀ ਫ਼ਿਲਮ ‘ਗੋਲਕ, ਬੁਗਨੀ, ਬੈਂਕ ‘ਤੇ ਬਟੂਆ’ ‘ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਸਿਮੀ ਦੇ ਨਾਲ ਮੁੱਖ ਕਿਰਦਾਰ ਹਰੀਸ਼ ਵਰਮਾ ਨਿਭਾਉਣਗੇ। ‘ਗੋਲਕ, ਬੁਗਨੀ…’ ਕਾਮੇਡੀ ਦੇ ਨਾਲ-ਨਾਲ ਇੱਕ ਦਰਸ਼ਕਾਂ ਨੂੰ ਮਹੱਤਵਪੂਰਨ ਮੈਸਜ ਵੀ ਦਵੇਗੀ। ਫ਼ਿਲਹਾਲ ਤਾਂ ਲੋਕਾਂ ਵੱਲੋਂ ਫ਼ਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Share Button

Leave a Reply

Your email address will not be published. Required fields are marked *