ਅਗਲੇ ਜਨਮ

ss1

ਅਗਲੇ ਜਨਮ

ਫੁੱਟ ਨਾ ਸਕੀਆਂ ਕਰੂੰਬਲਾਂ ਇਸ ਜਨਮ ਆਪਣੇ ਪਿਆਰ ਦੀਆਂ,
ਅਗਲੇ ਜਨਮ ਮੈਂ ਆਪਣੇ ਪਿਆਰ ਦੀ ਅਮਰ ਵੇਲ ਉਗਾਉਣੀ ਆਂ।
ਕਦਰ ਨਾ ਕੀਤੀ ਵੇ ਤੂੰ ਜਿਊਂਦੇ ਜੀ ਮੇਰਿਆਂ ਜਜਬਾਤਾਂ ਦੀ ਵੇ।
ਵਾਅਦਾ ਮੇਰਾ ਮੈਂ ਮੜ੍ਹੀ ਆਪਣੀ ਤੇਰੇ ਹੰਝੂਆਂ ਨਾਲ ਧੁਆਉਣੀ ਆ।
ਮਾਣ ਸਕੀ ਨਾ ਨਿੱਘ ਮੈਂ ਅੜਿਆ ਇਸ ਜਨਮੇ ਤੇਰੀ ਬੁੱਕਲ਼ ਦਾ,
ਪਰ ਅਗਲੇ ਜਨਮ ਮੈਂ ਤੇਰੀ ਹੋਕੇ ਮਾਹੀਆ ਰੂਹ ਮਘਾਉਣੀ ਆਂ।
ਮੇਰੇ ਚਾਅਵਾਂ ਨੂੰ ਵੀ ਚਾਅ ਚੜ ਜਾਂਦਾ ਸੁਣ ਕੇ ਤੇਰਾ ਨਾਂ ਮਾਹੀਆ,
ਵੇ ਇਸ ਕੱਚੇ ਰਿਸ਼ਤੇ ਦੀ ਹਰ ਮੰਨਤ ਮੈਂ ਹਰ ਕੀਮਤ ਪਕਾਉਣੀ ਆ।
ਇਸ ਇਸ਼ਕ ਚ ਬਾਵਰੀ ਹੋ ਕੇ ਨੱਚਣਾ ਮੈਂ ਵਾਂਗ ਬੁੱਲੇ ਦੇ ਅੜਿਆ ਵੇ।
ਇਸ ਜਨਮ ਦੀ ਭਿੱਜੀ ਅੱਖ ਵੇ ਮੈਂ ਅਗਲੇ ਜਨਮ ਸੁਕਾਉਣੀ ਆ।
ਇੱਕ ਇੱਕ ਸ਼ਬਦ ਸੱਜਣਾ ਜਿਸਦਾ ਤੇਰੇ ਰਗਾਂ ਚ ਦੌੜੇ ਲਹੂ ਬਣ ਕੇ ।
ਇਸ਼ਕ ਨੂੰ ਬਿਆਨ ਕਰਦੀ ਐਸੀ ਮੈਂ ਕੋਈ ਗਜ਼ਲ ਗਾਉਣੀ ਆ।
ਉੱਜੜ ਗਿਆ ਭਾਵੇਂ ਬਾਗ ਉਹ ਜੋ ਕਦੇ ਬੀਜਿਆ ਸੀ ਮੈਂ ਇਸ਼ਕ ਦਾ।
ਪਰ ਅਗਲੇ ਜਨਮ ਇਸ ਬਾਗ ਦੇ ਫੁੱਲਾਂ ਮੇਰੀ ਕੁੱਖ ਮਹਿਕਾਉਣੀ ਆ।
ਆਖਰੀ ਰੀਝ ਆ ਵੇ ਤੱਤੜੀ ਦੀ ਮਾਹੀਆ ਪੂਰੀ ਜ਼ਰੂਰ ਕਰ ਦਵੀਂ,
ਮਰਨ ਪਿੱਛੋਂ ਮੈਂ ਲੋਥ ਆਪਣੀ ਤੇਰੇ ਸੂਹੇ ਚੀਰੇ ਨਾਲ ਢਕਾਉਣੀ ਆ।

ਵੀਰਇੰਦਰ ਕੌਰ ਵੀਰ,
ਲੁਧਿਆਣਾ।
9855173497

Share Button

Leave a Reply

Your email address will not be published. Required fields are marked *