ਅਖੰਡ ਕੀਰਤਨੀ ਜੱਥਾ (ਦਿੱਲੀ) ਦਰਿੜਤਾ ਨਾਲ ਐਲਾਨ ਕਰਦੀ ਹੈ ਕਿ ਗੁਰਮਤਿ ਵਿਰੁੱਧ ਬਣੀ ਇਹ ਫ਼ਿਲਮ ਜਾਰੀ ਨਹੀਂ ਹੋਣ ਦਿੱਤੀ ਜਾਵੇਗੀ

ss1

ਅਖੰਡ ਕੀਰਤਨੀ ਜੱਥਾ (ਦਿੱਲੀ) ਦਰਿੜਤਾ ਨਾਲ ਐਲਾਨ ਕਰਦੀ ਹੈ ਕਿ ਗੁਰਮਤਿ ਵਿਰੁੱਧ ਬਣੀ ਇਹ ਫ਼ਿਲਮ ਜਾਰੀ ਨਹੀਂ ਹੋਣ ਦਿੱਤੀ ਜਾਵੇਗੀ

ਨਵੀਂ ਦਿੱਲੀ 11 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਸਿੱਖ ਕੌਮ ਅੰਦਰ ਅਖੰਡ ਕੀਰਤਨੀ ਜੱਥਾ ਸਤਿਕਾਰਮਈ ਹੋਂਦ ਰਖਦਾ ਹੈ ਤੇ ਉਸਦਾ ਹਰ ਇਕ ਸਿੰਘ, ਸਿੰਘਣੀ, ਬਜੁਰਗ ਅਤੇ ਬੱਚੇ ਸਿੱਖ ਰਹਿਤ ਮਰਿਆਦਾ ਤੇ ਪਹਿਰਾ ਦੇਣ ਲਈ ਤਿਆਰ ਬਰ ਤਿਆਰ ਰਹਿੰਦੇ ਹਨ । ਸੰਨ 1978 ਵਿਚ ਵਾਪਰੇ ਨਿੰਰਕਾਰੀ ਕਾਂਡ ਵਿਚ ਅਖੰਡ ਕੀਰਤਨੀ ਜੱਥੇ ਦੇ 13 ਸਿੰਘਾਂ ਵਲੋਂ ਦਿੱਤੀ ਗਈ ਕੁਰਬਾਨੀ ੳਪਰੰਤ ਸਿੱਖ ਕੌਮ ਲਈ ਚਲੀ ਆਜਾਦੀ ਦੀ ਲਹਿਰ ਵਿਚ ਜੱਥੇ ਦੇ ਸਿੰਘ ਸਿੰਘਣੀਆਂ ਵਲੋਂ ਦਿੱਤੀਆਂ ਲਹੂ ਭਿਜੀਆਂ ਕੁਰਬਾਨੀਆਂ ਅਤੇ ਕੂਝ ਕੁ ਸਿੰਘ (ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਹਵਾਰਾ) ਅਜੇ ਵੀ ਉਮਰ ਭਰ ਲਈ ਜੇਲ੍ਹ ਅੰਦਰ ਬੰਦ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਦਿੱਲੀ ਅਖੰਡ ਕੀਰਤਨੀ ਜੱਥੇ ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਅਤੇ ਭਾਈ ਨਰਿੰਦਰਜੀਤ ਸਿੰਘ ਗਾਮਾ ਨੇ ਕਿਹਾ ਕਿ ਹਰਿੰਦਰ ਸਿੱਕਾ ਵਲੋਂ ਫਿਲਮ ਨਾਨਕ ਸ਼ਾਹ ਫਕੀਰ ਰਿਲੀਜ਼ ਕਰਕੇ ਸਿੱਖ ਭਾਵਨਾਵਾਂ ਨੂੰ ਭੜਕਾ ਕੇ ਮੁੜ ਉਹੀ ਹਾਲਾਤ ਬਣਾਏ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਿੱਖ ਧਰਮ ਅੰਦਰ ਗੁਰਮਤਿ ਵਿੱਚ ਨਿਰਾਕਾਰ ਅਕਾਲ ਦੀ ਉਪਾਸਨਾ ਅਤੇ ਸ਼ਬਦ ਗੁਰੂ ਦਾ ਸੰਕਲਪ ਹੈ। ਇਸ ਲਈ ਸਿੱਖ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਿਵਾਰਾਂ ਅਤੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਜੁੜੇ ਮਹਾਨ ਗੁਰਸਿੱਖਾਂ ਦੀ ਮੂਰਤ, ਮੂਰਤੀ ਅਤੇ ਚਲ-ਚਿੱਤਰ (ਫ਼ਿਲਮ / ਨਾਟਕ/ਐਨੀਮੇਸ਼ਨ) ਰਾਹੀਂ ਪੇਸ਼ਕਾਰੀ ਨਹੀਂ ਕੀਤੀ ਜਾ ਸਕਦੀ। ਸ਼ਬਦ ਹੀ ਗੁਰੂ ਹੈ ਨਾ ਕਿ ਕੋਈ ਅਕਾਰ। ਅਸੀਂ ਗੁਰੂ ਨੂੰ ਇਨਸਾਨੀ ਅਕਾਰਾਂ ਵਿੱਚ ਸੀਮਤ ਨਹੀਂ ਕਰ ਸਕਦੇ ਕਿਉਂਕਿ ਗੁਰੂ ਹਰ ਪ੍ਰਕਾਰ ਦੇ ਬੰਧਨ ਤੋਂ ਮੁਕਤ ਹੈ।
2015 ਸਿੱਖ ਪੰਥ ਦੇ ਭਾਰੀ ਰੋਹ ਦੇ ਮੱਦੇ-ਨਜ਼ਰ ਉਸ ਵਕਤ ਦੀ ਸਰਕਾਰ ਨੇ ਫ਼ਿਲਮ ਉਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਨੂ ਦੇਖਦਿਆਂ ਹੋਇਆ ਫ਼ਿਲਮ ਬਣਾਉਣ ਵਾਲ਼ਿਆਂ ਨੇ ਇਸ ਨੂੰ ਵਾਪਸ ਲੈ ਲਿਆ ਸੀ ਹੁਣ ਫਿਰ ਉਕਤ ਫ਼ਿਲਮ ਨੂੰ 13 ਅਪ੍ਰੈਲ 2018 ਨੂੰ ਸਿਨੇਮਾ ਘਰਾਂ ਵਿੱਚ ਜਾਰੀ ਕਰਨ ਦੀ ਕੋਝੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਕਾਰਵਾਈ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ, ਸਿੱਖ ਸੰਗਤ ਵਿੱਚ ਭਾਰੀ ਰੋਹ ਹੈ।
ਉਨ੍ਹਾਂ ਕੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਅਰਾ ਕਮੇਟੀ ਅਧੀਨ ਅਤੇ ਸਿੰਘ ਸਭਾਵਾਂ ਵਾਲੇ ਸਾਰੇ ਗੁਰੁਦਆਰਿਆਂ ਨੂੰ ਸਰਕੂਲਰ ਕੱਢਿਆ ਜਾਵੇ ਕਿ ਹਰੇਕ ਗੁਰੁਦਆਰੇ ‘ਚੋੰ ਸਿੱਖ ਸੰਗਤ ਨੂੰ ਫ਼ਿਲਮ ਨਾ ਦੇਖਣ ਅਤੇ ਆਪਣੇ-ਆਪਣੇ ਤਰੀਕੇ ਨਾਲ ਸ਼ਾਂਤਮਈ ਵਿਰੋਧ ਕਰਨ ਦੀ ਅਪੀਲ ਕੀਤੀ ਜਾਵੇ।
ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਬਿਨ੍ਹਾਂ ਸ਼ਰਤ ਫ਼ਿਲਮ’ਤੇ ਪਾਬੰਦੀ ਲਗਾਉਣ ਲਈ ਨੋਟਿਸ ਕੱਢੇ।
ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਆਪਣੇ ਸਾਰੇ ਕਮੇਟੀ ਮੈਂਬਰਾਂ ਨੂੰ ਹਦਾਇਤ ਜਾਰੀ ਕਰੇ ਕਿ ਆਪਣੇ-ਆਪਣੇ ਇਲਾਕੇ’ਚ ਹਰਿੰਦਰ ਸਿੱਕੇ ਉੱਤੇ ਧਾਰਾ 295 ਏ ਅਧੀਨ ਪਰਚਾ ਦਰਜ਼ ਕਰਵਾ ਕੇ ਉਸ ਦੀ ਕਾਪੀ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਭੇਜਣ।
ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ *ਨਾਨਕ ਸ਼ਾਹ ਫ਼ਕੀਰ* ਫ਼ਿਲਮ ਦੀਆਂ ਸਾਰੀਆਂ ਕਾਪੀਆਂ ਜ਼ਬਤ ਕਰਨ ਲਈ ਉਪਰਾਲਾ ਕਰੇ ਤਾਂ ਕਿ ਭਵਿੱਖ’ਚ ਇਹ ਫ਼ਿਲਮ ਇੰਟਰਨੈੱਟ ਜਾਂ ਸੀ.ਡੀ ਤੇ ਨਾ ਵੇਚੀ ਜਾਵੇ। ਸਾਰੀਆਂ ਕਾਪੀਆਂ ਨੂੰ ਪ੍ਰਾਪਤ ਕਰਕੇ ਨਸ਼ਟ ਕੀਤਾ ਜਾਵੇ।
ਅੰਤ ਵਿਚ ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜੱਥਾ (ਦਿੱਲੀ) ਇਸ ਫ਼ਿਲਮ ਨੂੰ ਜਾਰੀ ਕਰਨ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਦਰਿੜਤਾ ਨਾਲ ਐਲਾਨ ਕਰਦੀ ਹੈ ਕਿ ਗੁਰਮਤਿ ਵਿਰੁੱਧ ਬਣੀ ਇਹ ਫ਼ਿਲਮ ਜਾਰੀ ਨਹੀਂ ਹੋਣ ਦਿੱਤੀ ਜਾਵੇਗੀ। ਜੇਕਰ ਇਹ ਸਰਕਾਰੀ ਸਾਜਿਸ਼ ਨਾਲ ਜ਼ਾਰੀ ਕੀਤੀ ਜਾਦੀਂ ਹੈ ਤਾਂ ਸਾਡੇ ਕੋਲੋ ਜੋ ਵੀ ਹੀਲਾ ਬਣੇਗਾ ਅਸੀ ਉਸ ਨੂੰ ਵਰਤ ਕੇ ਫਿਲਮ ਰਿਲੀਜ਼ ਹੋਣ ਤੋਂ ਰੋਕਾਂਗੇ।

Share Button

Leave a Reply

Your email address will not be published. Required fields are marked *