ਅਖਰੋਟ ਸਿਹਤ ਲਈ ਹੈ ਲਾਭਕਾਰੀ, ਇਹ ਬਿਮਾਰੀਆਂ ਕਰਦਾ ਹੈ ਖ਼ਤਮ

ss1

ਅਖਰੋਟ ਸਿਹਤ ਲਈ ਹੈ ਲਾਭਕਾਰੀ, ਇਹ ਬਿਮਾਰੀਆਂ ਕਰਦਾ ਹੈ ਖ਼ਤਮ

ਅਖਰੋਟ ਦਾ ਰੁੱਖ ਆਪਣੇ ਆਲੇ-ਦੁਆਲੇ ਨਦੀਨਾਂ ਦੀ ਰੋਕਥਾਮ ਲਈ ਇੱਕ ਰਸਾਇਣ ਛੱਡਦਾ ਰਹਿੰਦਾ ਹੈ। ਇਸੇ ਕਾਰਨ ਇਸ ਦੇ ਰੁੱਖਾਂ ਦੇ ਨੇੜੇ ਹੋਰ ਫ਼ਲ ਜਾਂ ਸਬਜ਼ੀਆਂ ਘੱਟ ਬੀਜੀਆਂ ਜਾਂਦੀਆਂ ਹਨ। ਬਾਹਰੀ ਛਿਲਕਾ ਉਤਾਰਨ ਤੋਂ ਬਾਅਦ ਅਖਰੋਟ ਨੂੰ ਸਖ਼ਤ ਖੋਲ ਸਮੇਤ ਜਾਂ ਅੰਦਰੋਂ ਗਿਰੀ ਕੱਢ ਕੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਅਖਰੋਟ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਸ ’ਤੇ ਜਲਦੀ ਹੀ ਉੱਲੀ ਤੇ ਹੋਰ ਜੀਵਾਣੂ ਹਮਲਾ ਕਰ ਕੇ ਇਸ ਨੂੰ ਖ਼ਰਾਬ ਕਰ ਦਿੰਦੇ ਹਨ। ਅਖਰੋਟ ਦੀ ਗਿਰੀ ਦਾ ਬਾਹਰੀ ਪਤਲਾ ਛਿਲਕਾ ਵੱਖ-ਵੱਖ ਤਰ੍ਹਾਂ ਦੇ ਐਂਟੀ-ਆਕਸੀਡੈਂਟ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਗਿਰੀ ਵਿੱਚ ਮੌਜੂਦ ਖ਼ੁਰਾਕੀ ਤੱਤਾਂ ਅਤੇ ਤੇਲ ਦੀ ਮਿਆਰਤਾ ਨੂੰ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ।

ਇਸ ਨਾਲ ਹੀ ਇਸ ‘ਚ ਮੌਜੂਦ ਓਮੇਗਾ 3 ਫੈਟ ਐਸਿਡ ਸਰੀਰ ਨੂੰ ਅਸਥਮਾ ਅਰਥਰਾਈਟਸ, ਸਕਿਨ ਪ੍ਰਾਬਲਮਸ, ਐਕਜਿਮਾ ਅਤੇ ਸੋਰਾਅਸਿਸ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਵੀ ਅਖਰੋਟ ਖਾਣ ਦੇ ਅਨੇਕ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਇਨ੍ਹਾਂ ਬਾਰੇ…
ਭਾਰ ਘੱਟ ਕਰੇ — ਅਖਰੋਟ ਭਾਰ ਕੰਟਰੋਲ ਕਰਨ ‘ਚ ਸਹਾਈ ਹੁੰਦਾ ਹੈ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਆਸਾਨੀ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਜੋ ਲੋਕ ਵਧਦੇ ਭਾਰ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਹਰ ਦਿਨ ਅਖਰੋਟ ਖਾਣੇ ਚਾਹੀਦੇ ਹਨ। ਲਗਾਤਾਰ ਅਖਰੋਟ ਖਾਣ ਨਾਲ ਤੁਹਾਨੂੰ ਕੁਝ ਹੀ ਦਿਨਾਂ ‘ਚ ਫਰਕ ਦਿਖਾਈ ਦੇਣ ਲੱਗੇਗਾ।
ਚੰਗੀ ਨੀਂਦ — ਜਿਨ੍ਹਾਂ ਲੋਕਾਂ ਨੂੰ ਪੂਰਾ ਦਿਨ ਕੰਮ ਕਰਨ ਦੇ ਬਾਅਦ ਵੀ ਨੀਂਦ ਨਹੀਂ ਆਉਂਦੀ ਉਨ੍ਹਾਂ ਦੇ ਲਈ ਅਖਰੋਟ ਰਾਮਬਾਣ ਦਾ ਕੰਮ ਕਰਦਾ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ 1 ਜਾਂ 2 ਅਖਰੋਟ ਖਾਣ ਨਾਲ ਸਰੀਰ ਰਿਲੈਕਸ ਰਹਿੰਦਾ ਹੈ। ਇਸ ਨਾਲ ਚੰਗੀ ਨੀਂਦ ਆਉਂਦੀ ਹੈ।
ਦਿਲ ਦੇ ਲਈ ਬਿਹਤਰੀਨ — ਇਸ ‘ਚ ਮੌਜੂਦ ਐਂਟੀ-ਐਕਸੀਡੈਂਟ ਦਿਲ ਨੂੰ ਦਰੁਸਤ ਕਰਨ ਦਾ ਕੰਮ ਕਰਦਾ ਹੈ। ਅਖਰੋਟ ਖਾਣ ਨਾਲ ਦਿਲ ਨਾਲ ਸਬੰਧਤ ਸਮੱਸਿਆਵਾਂ ਨਹੀਂ ਹੁੰਦੀਆਂ।
ਡਾਇਬਟੀਜ਼ — ਡਾਇਬਟੀਜ਼ ਦੇ ਮਰੀਜ਼ਾਂ ਨੂੰ ਰੋਜ਼ਾਨਾ ਅਖਰੋਟ ਦੀ ਨਿਯਮਿਤ ਰੂਪ ‘ਚ ਵਰਤੋਂ ਕਰਨੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *