Sun. Aug 25th, 2019

ਅਖਰੋਟ ਦਿਵਾਉਂਦਾ ਹੈ ਕੈਂਸਰ ਤੋਂ ਛੁਟਕਾਰਾ

ਅਖਰੋਟ ਦਿਵਾਉਂਦਾ ਹੈ ਕੈਂਸਰ ਤੋਂ ਛੁਟਕਾਰਾ

ਅਮਰੀਕਾ ਦੇ ਮਾਰਸ਼ਲ ਵਿਦਿਆਲਿਆਂ ਤੋਂ ਡਬਲਿਊ ਐਲੇਨ ਹਾਰਡਮੈਨ ਨੇ ਦੱਸਿਆ ਕਿ ਚੂਹੇ ‘ਤੇ ਕੀਤੇ ਗਏ ਪ੍ਰਯੋਗ ਵਿਚ ਪਤਾ ਲੱਗਿਆ ਕਿ ਅਖਰੋਟ ਖਾਣ ਨਾਲ ਛਾਤੀ ਦੇ ਕੈਂਸਰ ਦੇ ਵਧਣ ਦੀ ਗਤੀ ਘੱਟ ਜਾਂਦੀ ਹੈ ਅਤੇ ਇਸ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਖੋਜ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਘੱਟ ਬੀਐਮਆਈ ਨਾਲ ਸਰੀਰ ਵਿਚ ਮੌਜੂਦ ਵਿਟਾਮਿਨ ਡੀ ਦਾ ਚੰਗਾ ਪੱਧਰ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।

ਹਾਰਡਮੈਨ ਨੇ ਕਿਹਾ, “ਇਸ ਖੋਜ ਦੇ ਅਧਾਰ ‘ਤੇ ਸਾਡੀ ਟੀਮ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਕਿਸੇ ਔਰਤ ‘ਚ ਛਾਤੀ ਦਾ ਕੈਂਸਰ ਹੋਣ ਦੀ ਪੁਸ਼ਟੀ ਹੁੰਦੀ ਹੈ ਤਾਂ ਅਖਰੋਟ ਖਾਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿਚ ਬਦਲਾਅ ਆਵੇ। ਇਸ ਬਦਲਾਅ ਨਾਲ ਮਹਿਲਾ ‘ਚ ਛਾਤੀ ਦਾ ਕੈਂਸਰ ਵਧਣ ਦੀ ਰਫਤਾਰ ਘੱਟੇਗੀ ਅਤੇ ਉਸ ਨੂੰ ਕੈਂਸਰ ਤੋਂ ਉਭਰਣ ਵਿਚ ਮਦਦ ਮਿਲੇਗੀ।” ਅਖਰੋਟ ਵਿਚ ਫਾਈਬਰ, ਵਿਟਾਮੀਨ ਬੀ, ਮੈਗਨੀਸ਼ਿਅਮ ਅਤੇ ਐਂਟੀ ਆਕਸੀਡੇਂਟ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਵਿਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ ਜੋ ਸ਼ਰੀਰ ਲਈ ਲਾਭਦਾਇਕ ਹੈ।

ਅਖਰੋਟ ਨਾਲ ਅਸਥਮਾ, ਅਰਥਰਾਈਟਿਸ, ਚਮੜੀ ਰੋਗ, ਐਕਜ਼ੀਮਾਂ ਤੇ ਸੋਰਿਆਸਿਸ ਆਦਿ ਬਿਮਾਰੀਆਂ ਨਹੀਂ ਲੱਗਦੀਆਂ। ਅਖਰੋਟ ਦੇ ਸੇਵਨ ਨਾਲ ਪਾਚਨ ਸ਼ਕਤੀ ਬਿਹਤਰ ਹੁੰਦੀ ਹੈ। ਇਹ ਖ਼ੂਨ ਵਿਚ ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ ਅਤੇ ਢਿੱਡ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਅਖਰੋਟ ਦੇ ਸੇਵਨ ਨਾਲ ਪੇਟ ਦੇ ਕੀੜਿਆਂ ਤੋਂ ਨਿਜਾਤ ਮਿਲਦੀ ਹੈ। ਗਰਮ ਦੁੱਧ ਨਾਲ ਅਖਰੋਟ ਖਾਣ ਨਾਲ ਇਹ ਹੋਰ ਵੀ ਅਸਰਦਾਰ ਹੁੰਦਾ ਹੈ। ਅਖਰੋਟ ਦੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਖੰਘ ਤੋਂ ਛੁਟਕਾਰਾ ਮਿਲਦਾ ਹੈ। ਅਖਰੋਟ ਖਾਣ ਨਾਲ ਯਾਦਾਸ਼ਤ ਚੰਗੀ ਬਣੀ ਰਹਿੰਦੀ ਹੈ। ਅਖਰੋਟ ਗੋਢਿਆਂ ਦੇ ਦਰਦ ਤੋਂ ਵੀ ਰਾਹਤ ਦਿੰਦਾ ਹੈ। ਅਖਰੋਟ ਖਾਣ ਨਾਲ ਵਿਟਾਮਿਨ ਈ ਅਤੇ ਪ੍ਰੋਟੀਨ ਚੰਗੀ ਮਾਤਰਾ ‘ਚ ਮਿਲਦੇ ਹਨ।

Leave a Reply

Your email address will not be published. Required fields are marked *

%d bloggers like this: