Sat. Apr 20th, 2019

ਅਖਬਾਰਾਂ, ਟੀਵੀਆਂ ਦੀ ਸੁਰਖੀ ਬਣ ਕੇ ਰਹਿ ਗਈ ਜ਼ਹਿਰੀਲੀ ਮਿਠਾਈ ‘ਤੇ ਪਾਬੰਦੀ

ਅਖਬਾਰਾਂ, ਟੀਵੀਆਂ ਦੀ ਸੁਰਖੀ ਬਣ ਕੇ ਰਹਿ ਗਈ ਜ਼ਹਿਰੀਲੀ ਮਿਠਾਈ ‘ਤੇ ਪਾਬੰਦੀ

ਬਰੇਟਾ 28 ਅਕਤੂਬਰ (ਰੀਤਵਾਲ) ਸ਼ਹਿਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਦੇ ਤਿਉਹਾਰ ਮੌਕੇ ਨਕਲੀ ਤੇ ਜ਼ਹਿਰੀਲੀ ਮਿਠਾਈ ਵੇਚਣ ਦਾ ਧੰਦਾ ਜੋਰਾ ਤੇ ਹੈ। ਦੀਵਾਲੀ ਦੇ ਰਹਿੰਦਾ ਇੱਕ ਦੋ ਦਿਨ ਪਹਿਲਾਂ ਕਈ ਦੁਕਾਨਦਾਰਾਂ ਵੱਲੋਂ ਜ਼ਹਿਰੀਲੀ ਨਕਲੀ ਮਿਠਾਈ ਦੀ ਵਿਕਰੀ ਕਰਕੇ ਭੋਲੇ-ਭਾਲੇ ਲੋਕਾਂ ਦੀ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀਆਂ ਹਨ। ਦੂਜੇ ਪਾਸੇ ਪ੍ਰਸ਼ਾਸਨ ਵੀ ਆਪਣੀ ਕੁੰਭਕਰਨੀ ਨੀਂਦ ਵਿੱਚੋਂ ਉੱਠਣ ਦਾ ਨਾਮ ਨਹੀਂ ਲੈ ਰਿਹਾ ਜੋ ਸਿਰਫ਼ ਆਪਣੀ ਕਾਗਜ਼ਾਂ ਦੀ ਖਾਨਾ ਪੂਰਤੀ ਕਰਨ ਤੱਕ ਹੀ ਸੀਮਿਤ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬੀਤੇ ਦਿਨ ਅਖਬਾਰਾਂ ਵਿੱਚ ਜ਼ਹਰੀਲੀ ਮਿਠਾਈ ਦੇ ਵੇਕਣ ਦੀਆ ਖਬਰਾਂ ਲੱਗੀਆਂ ਹਨ ਜਿਸਦਾ ਤਰੁੰਤ ਅਸਰ ਹੋਣ ਤੋਂ ਬਆਦ ਕਈ ਮਿਠਾਈ ਵਾਲੀਆਂ ਦੁਕਾਨਾਂ ਤੇ ਛਾਪਾਮਾਰੀ ਕਰਕੇ ਸਂੈਪਲ ਭਰੇ ਗਏ । ਪਰੰਤੂ ਮਾਮਲਾ ਜਿਉ ਦਾ ਤਿਉ ਰਿਹਾ । ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਪੈਂਲ ਲੈਣ ਆਏ ਅਧਿਕਾਰੀ ਆਪਣੇ ਜੇਬ ਖਰਚੀ ਲਈ ਕਈ ਦੁਕਾਨਦਾਰਾਂ ਤੋ ਮੋਟੇ ਪੈਸੇ ਲੈ ਗਏ ਹਨ ਅਤੇ ਕੁੱਝ ਦੁਕਾਨਦਾਰ ਇਹ ਗੱਲਾਂ ਵੀ ਕਰ ਰਹੇ ਹਨ ਕਿ ਚਲੋ ਬਲਾ ਟਲੀ! ਹੁਣ ਅਸੀਂ ਬਿਨ੍ਹਾਂ ਕਿਸੇ ਡਰ ਆਪਣੀ ਮਰਜੀ ਦੀ ਮਿਠਾਈ ਤਾਂ ਵੇਚ ਲਵਾਂਗੇ। ਇੱਕ ਦੁਕਾਨਦਾਰ ਨੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਅਖਬਾਰਾਂ ਵਿੱਚ ਨਕਲੀ ਮਿਠਾਈਆਂ ਦੀਆਂ ਖਬਰਾਂ ਲੱਗਣ ਕਾਰਨ ਸੈਂਪਲ ਲੈਣ ਆਉਣ ਵਾਲੇ ਅਧਿਕਾਰੀਆਂ ਨੂੰ ਸਾਨੂੰ ਵੱਧ ਪੈਸੇ ਦੇਣੇ ਪੈਦੇ ਹਨ ।ਤੁਸੀਂ ਦੀਵਾਲੀ ਦੇ ਤਿਉਹਾਰ ਮੌਕੇ ਸਾਡੀਆਂ ਖਬਰਾਂ ਨਾ ਲਗਾਇਆ ਕਰੋ।ਇਹ ਹੀ ਸਾਡਾ ਇੱਕ ਤਿਉਹਾਰ ਹੈ ਜਿਸ ਨਾਲ ਸਾਨੂੰ ਸਾਰੇ ਸਾਲ ਦੀ ਕਮਾਈ ਹੁੁੰਦੀ ਹੈ । ਸ਼ਹਿਰ ਦੇ ਸਮਾਜਸੇਵੀ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਕਲੀ ਮਿਠਾਈ ਵੇਚਣ ਵਾਲੇ ਦੁਕਾਨਦਾਰਾਂ ਦੇ ਨਾਲ-ਨਾਲ ਭ੍ਰਿਸ਼ਟ ਅਧਿਕਾਰੀਆਂ ਨੂੰ ਵੀ ਨਕੇਲ ਪਾਈ ਜਾਵੇ ਤਾਂ ਜੋ ਲੋਕਾਂ ਦੀ ਜਾਨ ਨਾਲ ਖਿਲਵਾੜ ਨਾ ਕੀਤਾ ਜਾ ਸਕੇ। ਦੂਜੇ ਪਾਸੇ ਸ਼ਹਿਰ ਵਿੱਚ ਇਹ ਚਰਚਾ ਵੀ ਜੋਰਾਂ ਤੇ ਹੈ ਕਿ ਜਦੋਂ ਇਹਨਾਂ ਸਰਕਾਰੀ ਭ੍ਰਿਸ਼ਟ ਅੀਧਕਾਰੀਆਂ ਦਾ ਲੱਖਾਂ-ਹਜਾਰਾਂ ਰੁਪਏ ਦੀਆਂ ਤਨਖਾਹਾ ਨਾਲ ਢਿੱਡ ਨਹੀਂ ਭਰਦਾ ਤਾਂ ਇਹਨਾਂ ਦੁਕਾਨਦਾਰਾਂ ਦੇ ਪੈਸਿਆ ਨਾਲ ਕੀ ਇਹਨਾਂ ਦਾ ਢਿੱਡ ਭਰਦਾ ਹੋਣਾ?

Share Button

Leave a Reply

Your email address will not be published. Required fields are marked *

%d bloggers like this: