ਅਕਾਲ ਸਹਾਏ ਹਸਪਤਾਲ ਵਿਖੇ ਸਰਬੱਤ ਦੇ ਭਲੇ ਲਈ ਭੋਗ ਪਾਏ

ss1

ਅਕਾਲ ਸਹਾਏ ਹਸਪਤਾਲ ਵਿਖੇ ਸਰਬੱਤ ਦੇ ਭਲੇ ਲਈ ਭੋਗ ਪਾਏ

ਡਾ:ਹਰਪ੍ਰਭਜੀਤ ਸਿੰਘ ਨੇ ਧਾਰਮਿਕ ਸਖਸੀਅਤਾਂ ਨੂੰ ਕੀਤਾ ਸਨਮਾਨਿਤ

bhikhiwindਭਿੱਖੀਵਿੰਡ 5 ਨਵੰਬਰ  (ਹਰਜਿੰਦਰ ਸਿੰਘ ਗੋਲ੍ਹਣ)-ਅਕਾਲ ਸਹਾਏ ਹਸਪਤਾਲ ਭਿੱਖੀਵਿੰਡ ਵਿਖੇ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਸਤਨਾਮ ਸਿੰਘ ਵੱਲੋਂ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਪ੍ਰਚਾਰਕ ਗਿਆਨੀ ਸਤਪਾਲ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾ ਸਾਹਿਬ ਅੰਮ੍ਰਿਤਸਰ ਵੱਲੋਂ ਸਿੱਖ ਕੌਮ ਦੇ ਗੋਰਵਮਈ ਇਤਿਹਾਸ ‘ਤੇ ਚਾਨਣਾ ਪਾਉਦਿਆਂ ਕਿਹਾ ਕਿ ਲੋਕ ਆਪਣੇ ਗੋਰਵਮਈ ਇਤਿਹਾਸ ਨੂੰ ਭੁੱਲ ਕੇ ਕੁਰਾਹੇ ਪੈ ਕੇ ਜਿਥੇ ਪਤਿਤਪੁਣੇ ਵੱਲ ਵੱਧ ਰਹੇ ਹਨ, ਉਥੇ ਮੜੀਆਂ, ਮਸਾਣਾਂ ਨੂੰ ਪੂਜ ਰਹੇ ਹਨ, ਜੋ ਚਿੰਤਾਂ ਦਾ ਵਿਸ਼ਾ ਹੈ। ਉਹਨਾਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਉਹ ਬਾਣੀ ਤੇ ਬਾਣੇ ਨਾਲ ਜੁੜ ਕੇ ਦਸ਼ਮੇਸ਼ ਪਿਤਾ ਸ੍ਰੀ ਗੋਬਿੰਦ ਸਿੰਘ ਜੀ ਦੇ ਸੰਤ ਸਿਪਾਹੀ ਬਣਨ। ਇਸ ਸਮੇਂ ਪਹੰੁਚੇਂ ਦਲ ਬਾਬਾ ਬਿੱਧੀ ਚੰਦ ਦੇ ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ, ਬਾਬਾ ਮੌਜਦਾਸ ਜੀ ਕੰਬੋਕੇ, ਗਿਆਨੀ ਸਤਪਾਲ ਸਿੰਘ, ਬਾਬਾ ਜੋਗਾ ਸਿੰਘ ਦਰਾਜਕੇ, ਗੁਰਸੇਵਕ ਸਿੰਘ ਲਾਡੀ ਅਲਗੋਂ, ਬਾਬਾ ਬਾਜ ਸਿੰਘ ਆਦਿ ਨੂੰ ਡਾ:ਹਰਪ੍ਰਭਜੀਤ ਸਿੰਘ ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਬਲਵੀਰ ਸਿੰਘ, ਸਰਪੰਚ ਹਰਜਿੰਦਰ ਸਿੰਘ, ਸੁਰਿੰਦਰ ਸਿੰਘ ਘਰਿਆਲੀ, ਡਾ:ਹਰਜਾਪ ਸਿੰਘ, ਡਾ:ਪਿ੍ਰੰਸ ਸਿੰਘ, ਕਰਮ ਸਿੰਘ ਕੰਡਾ, ਅਕਾਲੀ ਆਗੂ ਰਾਣਾ ਸੁਰਿੰਦਰ ਸਿੰਘ ਸੁਰਸਿੰਘ, ਗੁਰਨੈਬ ਸਿੰਘ ਢਿਲੋਂ, ਬਾਬਾ ਪ੍ਰਗਟ ਸਿੰਘ, ਡਾ:ਮੇਹਰ ਸਿੰਘ, ਹੈਪੀ ਖਾਲੜਾ, ਸਾਬਕਾ ਸਰਪੰਚ ਇਕਬਾਲ ਸਿੰਘ ਦਿਆਲਪੁਰਾ, ਬਲਦੇਵ ਸਿੰਘ ਦੇਬਾ, ਡਾ:ਅਮਰਜੀਤ ਸਿੰਘ, ਬਲਜਿੰਦਰ ਸਿੰਘ ਆਦਿ ਹਾਜਰ ਸਨ। ਡਾ:ਹਰਪ੍ਰਭਜੀਤ ਸਿੰਘ ਵੱਲੋਂ ਭੋਗ ਸਮੇਂ ਪਹੰੁਚੀਆ ਵੱਖ-ਵੱਖ ਧਾਰਮਿਕ ਸਖਸੀਅਤਾਂ, ਇਲਾਕੇ ਦੇ ਸਰਪੰਚਾਂ, ਮੋਹਤਬਾਰ ਵਿਅਕਤੀਆਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਿਆ, ਜਿਸ ਨੂੰ ਸੰਗਤਾਂ ਨੇ ਪਿਆਰ ਸਹਿਤ ਛੱਕਿਆ।

Share Button

Leave a Reply

Your email address will not be published. Required fields are marked *