ਅਕਾਲੀ ਸਾਂਸਦਾ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ਵਿੱਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਕੀਤੀ ਅਪੀਲ

ss1

ਅਕਾਲੀ ਸਾਂਸਦਾ ਨੇ ਗ੍ਰਹਿ ਮੰਤਰੀ ਨੂੰ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ਵਿੱਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਕੀਤੀ ਅਪੀਲ

ਨਵੀਂ ਦਿੱਲੀ 20 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਜਿਸ ਤਰੀਕੇ ਨਾਲ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਤੋਂ ਪਹਿਲਾਂ ਬਰਤਾਨੀਆਂ ਸਰਕਾਰ ਤੋਂ ਸਲਾਹ ਕਰਨ ਦੀਆਂ ਜੋ ਗੱਲਾਂ ਮੀਡੀਆ ਰਾਹੀਂ ਆ ਰਹੀਆਂ ਹਨ, ਉਸਤੋਂ ਲਗਦਾ ਹੈ ਕਿ ਭਾਰਤ ਖੁਦਮੁਖਤਿਆਰ ਦੇਸ਼ ਨਾ ਹੋ ਕੇ ਅੱਜ ਵੀ ਬ੍ਰਿਟਿਸ਼ ਹਕੂਮਤ ਦਾ ਹਿੱਸਾ ਹੈ। ਕੀ ਭਾਰਤ ਵਿੱਚ ਅੱਜ ਵੀ ਅੰਗਰੇਜਾਂ ਦਾ ਰਾਜ ਹੈ ?
ਜੂਨ 1984 ਵਿੱਚ ਭਾਰਤੀ ਫੋਜਾ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੰਜਾਮ ਦਿੱਤੇ ਗਏ ਸਾਕਾ ਨੀਲਾ ਤਾਰਾ ਵਿੱਚ ਬਰਤਾਨੀਆਂ ਦੀ ਫੌਜ ਦੀ ਸਮੂਲੀਅਤ ਕੀ ਸ਼ਹੀਦ ਉਧਮ ਸਿੰਘ ਵੱਲੋਂ ਜਨਰਲ ਡਾਇਰ ਨੂੰ ਮਾਰਨ ਦਾ ਬਦਲਾ ਸੀ ? ਇਹ ਗੰਭੀਰ ਸਵਾਲ ਅਕਾਲੀ ਦਲ ਦੇ ਸਾਂਸਦਾ ਨੇ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਰੱਖਦੇ ਹੋਏ ਬਰਤਾਨੀਆਂ ਸਰਕਾਰ ਦੀ ਸਾਕਾ ਨੀਲਾ ਤਾਰਾ ਵਿੱਚ ਭਾਗੀਦਾਰੀ ਦੇ ਤੱਥ ਦੇਸ਼ ਦੇ ਸਾਹਮਣੇ ਰੱਖਣ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੁੰਦੜ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਰਾਜਨਾਥ ਸਿੰਘ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਸਮੁੱਚੀ ਸਿੱਖ ਕੌਮ ਨੂੰ ਦੇਣ ਦੀ ਦਲੀਲ ਦਿੱਤੀ।
ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਚੰਦੂਮਾਜਰਾ ਨੇ ਖਦਸਾ ਜਤਾਇਆ ਕਿ ਸ਼ਹੀਦ ਉਧਮ ਸਿੰਘ ਵੱਲੋਂ ਜਲੀਆਵਾਲੇ ਬਾਗ ਦੇ ਸਾਕੇ ਦਾ ਬਦਲਾ ਲੈਂਦੇ ਹੋਏ ਜਨਰਲ ਡਾਇਰ ‘ਤੇ ਕੀਤੇ ਗਏ ਕਤਲ ਦਾ ਗੁੱਸਾ ਵੀ ਸਾਕਾ ਨੀਲਾ ਤਾਰਾ ਵਿੱਚ ਬ੍ਰਿਟਿਸ ਹਕੂਮਤ ਦੀ ਸਮੂਲੀਅਤ ਦਾ ਕਾਰਨ ਹੋ ਸਕਦਾ ਹੈ।
ਚੰਦੂਮਾਜਰਾ ਨੇ ਕਿਹਾ ਕਿ ਭਾਰਤ ਖੁਦਮੁਖਤਿਆਰ ਦੇਸ਼ ਹੈ ਪਰ ਜਿਸ ਤਰੀਕੇ ਨਾਲ ਸਿੱਖਾਂ ਦੇ ਪਵਿੱਤਰ ਗੁਰੂਧਾਮਾਂ ‘ਤੇ ਵਿਦੇਸ਼ੀ ਸਲਾਹ ਅਤੇ ਦਖਲਅੰਦਾਜ਼ੀ ਸਹਾਰੇ ਹਮਲਾ ਕੀਤਾ ਗਿਆ ਸੀ ਉਹ ਖੁਦਮੁਖਤਿਆਰੀ ਬਾਰੇ ਸ਼ੰਕਾ ਪ੍ਰਗਟ ਕਰਦਾ ਹੈ। ਗ੍ਰਹਿ ਮੰਤਰੀ ਨੇ ਇਸ ਮਾਮਲੇ ਵਿੱਚ ਅਕਾਲੀ ਸਾਂਸਦਾ ਦੀ ਚਿੰਤਾਂ ‘ਤੇ ਡੂੰਘਾਈ ਨਾਲ ਜਾਂਚ ਕਰਾਉਣ ਦਾ ਭਰੋਸਾ ਦਿੱਤਾ।

Share Button

Leave a Reply

Your email address will not be published. Required fields are marked *