ਅਕਾਲੀ ਸਰਕਾਰ ਦੇ ਰਾਜ ਵਿੱਚ ਲੋਕਾਂ ਨੂੰ ਕਰੋੜਾ ਦਾ ਚੂਨਾ ਲਗਾ ਕੇ ਫਰਜੀ ਕੰਪਨੀਆਂ ਰਫੂ ਚੱਕਰ, ਪ੍ਰਸ਼ਾਸਨ ਚੁੱਪ

ss1

ਅਕਾਲੀ ਸਰਕਾਰ ਦੇ ਰਾਜ ਵਿੱਚ ਲੋਕਾਂ ਨੂੰ ਕਰੋੜਾ ਦਾ ਚੂਨਾ ਲਗਾ ਕੇ ਫਰਜੀ ਕੰਪਨੀਆਂ ਰਫੂ ਚੱਕਰ, ਪ੍ਰਸ਼ਾਸਨ ਚੁੱਪ
ਮਲਵਈਆਂ ਸੰਘਰਸ਼ ਵਿੱਢਣ ਦੇ ਰੌਂਅ ਵਿੱਚ 

fdk-2ਫ਼ਰੀਦਕੋਟ 24 ਅਕਤੂਬਰ ( ਜਗਦੀਸ਼ ਬਾਂਬਾ ) ਮਾਲਵੇ ਦੇ ਹਜਾਰਾਂ ਭੋਲੇ -ਭਾਲੇ ਲੋਕਾਂ ਨੂੰ ਅਮੀਰ ਬਣਾਉਣ ਦੇ ਸੁਪਨੇ ਦਿਖਾਕੇ ਕਰੋੜਾਂ ਰੁਪਏ ਦਾ ਚੂਨਾ ਲਾਉਣ ਵਾਲੀਆਂ ਇੱਕ ਦਰਜਨ ਫਰਜੀ ਫਾਈਨਾਂਸ ਅਤੇ ਰੀਅਲ ਅਸਟੈਂਟ ਕੰਪਨੀਆਂ ਰੂਪੋਸ ਹੋ ਗਈਆਂ ਹਨ । ਮੁੱਖ ਸ਼ਹਿਰਾਂ ਵਿੱਚ ਅਲੀਸ਼ਾਨ ਦਫਤਰ ਖੋਲ ਕੇ ਐਮ.ਜੀ.ਐੱਮ.ਐਗਰੀਕਲਚਰ ਡਿਵੈਲਪਰ ਨਾਮ ਦੀ ਫਾਇਨਾਂਸ ਕੰਪਨੀ ਫ਼ਰੀਦਕੋਟ, ਫਿਰੋਜਪੁਰ, ਮੁਸ਼ਕਸਰ, ਫਾਜਿਲਕਾ, ਮੋਗਾਂ ਅਤੇ ਬਠਿੰਡਾਂ ਦੇ ਹਜਾਰਾਂ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਿੱਚ ਸਫਲ ਹੋ ਗਈਆਂ ਹਨ । ਇਸ ਕੰਪਨੀ ਕੋਲ ਐੱਫ,ਡੀਜ.ਕਰਾਉਣ ਵਾਲੇ ਆਮ ਲੋਕਾਂ ਦੀ ਹੁਣ ਕੋਈ ਸਾਰ ਨਹੀ ਲੈ ਰਿਹਾ । ਫ਼ਰੀਦਕੋਟ ਪੁਲਿਸ ਕੋਲ ਅਜਿਹੀ ਠੱਗੀ ਦੀਆਂ ਇੱਕ ਦਰਜਨ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆ ਹਨ । ਪਿੰਡ ਅਰਾਂਈਆਂਵਾਲਾ ਦੇ ਵਸ਼ਨੀਕ ਜਗਜੀਤ ਸਿੰਘ, ਕੁੱਕੂ ਸਿੰਘ,ਹਰਜੀਤ ਸਿੰਘ ਅਤੇ ਪਾਲ ਸਿੰਘ ਨੇ ਦੱਸਿਆ ਕਿ ਐੱਮ.ਜੀ.ਐੱਮ.ਐਗਰੀਕਲਚਰ ਫਾਈਨਾਂਸ ਕੰਪਨੀ ਨੇ ਜਿਆਦਾ ਵਿਆਜ ਦਾ ਝਾਂਸਾ ਦੇ ਕੇ ਲੋਕਾਂ ਦੇ ਕਰੋੜਾਂ ਰੁਪਏ ਐਫ.ਡੀ.ਦੇ ਨਾਂਮ ‘ਤੇ ਆਪਣੇ ਕੋਲ ਜਮਾਂ ਕਰ ਲਏ ਪ੍ਰੰਤੂ ਕਿਸੇ ਵੀ ਖਾਤੇਦਾਰ ਨੂੰ ਕੋਈ ਲਾਭ ਨਹੀ ਦਿੱਤਾ ਅਤੇ ਹੁਣ ਇਹ ਕੰਪਨੀ ਰੂਪੋਸ ਹੋ ਗਈ ਹੈ । ਇਸੇ ਹੀ ਤਰਾਂ ਪਰਲ ਕੰਪਨੀ ਵਿੱਚ ਵੀ ਫ਼ਰੀਦਕੋਟ ਤੇ ਹੋਰ ਜਿਲਿਆਂ ਦੇ ਸਾਧਾਰਨ ਲੋਕਾਂ ਨੇ ਕਰੋੜਾਂ ਰੁਪਏ ਜਮਾਂ ਕਰਵਾਏ ਸਨ ਪ੍ਰੰਤੂ ਕਿਸੇ ਨੂੰ ਵੀ ਆਪਣੀ ਅਮਾਨਤ ਵਾਪਿਸ ਨਹੀ ਮਿਲੀ । ਇਸ ਤੋਂ ਇਲਾਵਾ ਸ਼ਹਿਰ ਵਿੱਚ ਇੱਕ ਦਰਜਨ ਕੰਪਨੀਆਂ ਸ਼ਹਿਰਾਂ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜਦੂਰਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਜਿਆਦਾ ਵਿਆਜ ਦਾ ਝਾਂਸਾ ਦੇ ਕੇ ਉਨਾਂ ਤੋਂ ਰੋਜਾਨਾਂ ਕਿਸਤ ਦੇ ਰੂਪ ਵਿੱਚ ਪੈਸੇ ਜਮਾਂ ਕਰਵਾਏ ਜਾਂਦੇ ਸਨ ਪ੍ਰੰਤੂ ਇਹ ਕੰਪਨੀਆਂ ਹੁਣ ਆਪਣੇ ਦਫਤਰ ਬੰਦ ਕਰਕੇ ਚਲੀਆਂ ਗਈਆਂ ਹਨ । ਇਨਸਾਫ ਦੀ ਆਜਾਜ ਆਰਗੇਨਾਈਜੇਸ਼ਨ ਪੰਜਾਬ ਨੇ ਇੱਥੇ ਇਕ ਬੈਠਕ ਕਰਕੇ ਦੋਸ਼ ਲਾਇਆ ਹੈ ਕਿ ਜਿਹੜੀਆਂ ਕੰਪਨੀਆਂ ਨੇ ਪੰਜਾਬ ਦੇ 25 ਲੱਖ ਤੋਂ ਵੱਧ ਪਰਿਵਾਰਾਂ ਨਾਲ ਠੱਗੀਆਂ ਮਾਰੀਆਂ ਹਨ,ਉਨਾਂ ਨੂੰ ਸਰਕਾਰ ਦੀ ਸਰਪ੍ਰਸਤੀ ਹਾਸਿਲ ਹੈ । ਲੋਕਾਂ ਨਾਲ ਠੱਗੀਆਂ ਮਾਰਨ ਵਾਲੀਆਂ ਇਹ ਕੰਪਨੀਆਂ ਕਥਿਤ ਤੌਰ ਤੇ ਸਰਕਾਰੀ ਸਮਾਗਮਾਂ ਨੂੰ ਸਪਾਂਸਰ ਕਰਦੀਆਂ ਰਹੀਆਂ ਹਨ । ਆਰਗੇਨਾਈਜੇਸ਼ਨ ਦੇ ਪ੍ਰਧਾਨ ਗੁਰਭੇਜ ਸਿੰਘ ਸਿੱਧੂ, ਅਰਮਾਨਦੀਪ ਸਿੰਘ , ਹਾਕਮ ਸਿੰਘ, ਮਨਪ੍ਰੀਤ ਸਿੰਘ, ਰਾਜਵਿੰਦਰ ਕੌਰ,ਹਰਪ੍ਰੀਤ ਸਿੰਘ,ਸਵਿੰਦਰ ਪਾਲ ਸਿੰਘ ਅਤੇ ਸਤਨਾਮ ਮੰਗਲਾ ਨੇ ਕਿਹਾ ਕਿ ਕੰਪਨੀਆਂ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਹੀ ਆਮ ਲੋਕਾਂ ਨੂੰ ਠੱਗਿਆ ਹੈ । ਉਨਾਂ ਕਿਹਾ ਕਿ ਜੇਕਰ ਪੀੜਤ ਲੋਕਾਂ ਦੇ ਪੈਸੇ ਵਾਪਸ ਨਾ ਆਏ ਤਾਂ 27 ਅਕਤੂਬਰ ਨੂੰ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਵਾਸਤੇ ਝੰਡਾ ਮਾਰਚ ਕਰਵਾਇਆ ਜਾਵੇਗਾ । ਊਧਰ ਦੂਜੇ ਪਾਸੇ ਜਿਲਾ ਪੁਲਿਸ ਮੁਖੀ ਦਰਸ਼ਨ ਸਿੰਘ ਮਾਨ ਨੇ ਕਿਹਾ ਕਿ ਫਾਇਨਾਂਸ ਕੰਪਨੀ ਵੱਲੋਂ ਪੈਸੇ ਜਮਾਂ ਕਰਵਾ ਕੇ ਠੱਗੀ ਮਾਰਨ ਸਬੰਧੀ ਕੁਝ ਸ਼ਿਕਾਇਤਾਂ ਪੁਲੀਸ ਨੂੰ ਮਿਲੀਆਂ ਹਨ ਜਿਨਾਂ ਦੀ ਬਕਾਇਦਾ ਪੜਤਾਲ ਹੋ ਰਹੀ ਹੈ ।

Share Button

Leave a Reply

Your email address will not be published. Required fields are marked *