ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ‘ਨਰਸਿੰਗ ਕਾਲਜ’ ਆਖਰੀ ਸਾਹਾਂ ‘ਤੇ

ss1

100 ਤੋਂ ਉੱਪਰ ਕਾਲਜ ਬੰਦ ਹੋਣ ਕਿਨਾਰੇ 
ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੇ ‘ਨਰਸਿੰਗ ਕਾਲਜ’ ਆਖਰੀ ਸਾਹਾਂ ‘ਤੇ

ਫ਼ਰੀਦਕੋਟ 17 ਅਕਤੂਬਰ ( ਜਗਦੀਸ਼ ਬਾਂਬਾ ) ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੀ ਭਂੇਟ ਚੜ ਕੇ ਪੰਜਾਬ ਦੇ 100 ਤੋਂ ਉਪਰ ਨਰਸਿੰਗ ਕਾਲਜ ਬੰਦ ਹੋਣ ਦੇ ਕਿਨਾਰੇ ਪਹੁੰਚ ਗਏ ਹਨ,ਸਰਕਾਰ ਇਨਾਂ ਕਾਲਜਾਂ ਵਿਚ ਲਗਾਤਾਰ ਬੱਚ ਰਹੀਆਂ ਸੀਟਾਂ ਨੂੰ ਦੇਖਦਿਆਂ ਨਵਾਂ ਕਾਨੂੰਨ ਤਾਂ ਬਣਾ ਰਹੀ ਹੈ,ਪਰ ਇਸ ਦੇ ਨਾਲ ਹੀ 15 ਦੇ ਕਰੀਬ ਹੋਰ ਨਵੇਂ ਕਾਲਜ ਖੋਲਣ ਦੀ ਵੀ ਮਨਜ਼ੂਰੀ ਦੇ ਰਹੀ ਹੈ। ਇਸ ਨਾਲ ਪਹਿਲਾਂ ਤੋਂ ਆਰਥਿਕ ਤੌਰ ‘ਤੇ ਕੰਗਾਲ ਹੋ ਰਹੇ ਕਾਲਜਾਂ ਸਿਰ ਹੋਰ ਕਰਜ਼ਾ ਚੜ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿਚ ਬੀਐੱਸਸੀ.ਨਰਸਿੰਗ ਦੇ 150 ਦੇ ਕਰੀਬ ਕਾਲਜ ਹਨ, ਜਿਨਾਂ ‘ਚੋਂ 5 ਸਰਕਾਰੀ ਹੋਣ ‘ਤੇ ਇਨਾਂ ਕਾਲਜਾਂ ਵਿਚ 4000 ਦੇ ਕਰੀਬ ਬੀਐੱਸਸੀ. ਨਰਸਿੰਗ ਦੀਆਂ ਸੀਟਾਂ ਹਨ ਹੁਣ ਤੱਕ ਇਨਾਂ ਸੀਟਾਂ ਨੂੰ ਭਰਨ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ ਟੈਸਟ ਲੈ ਕੇ ਭਰ ਦਿੱਤਾ ਜਾਂਦਾ ਸੀ ਪਰ ਹੁਣ ਪਿਛਲੇ ਤਿੰਨ ਸਾਲਾਂ ਤੋਂ ਉਮੀਦਵਾਰ ਸਰਕਾਰੀ ਗਲਤ ਨੀਤੀਆਂ ਕਾਰਨ ਇਸ ਦੀ ਬਜਾਏ ਹੋਰ ਕੋਰਸਾਂ ਨੂੰ ਤਰਜ਼ੀਹ ਦੇਣ ਲੱਗੇ ਹਨ,ਜਿਸ ਕਾਰਨ ਬਹੁਤੀਆਂ ਸੀਟਾਂ ਖਾਲੀ ਰਹਿਣ ਲੱਗੀਆਂ ਹਨ,ਪਿਛਲੇ ਸਾਲ ਬੀਐੱਸਸੀ.ਨਰਸਿੰਗ ਲਈ ਸਿਰਫ 70 ਫੀਸਦੀ ਸੀਟਾਂ ਹੀ ਭਰੀਆਂ ਅਤੇ 30 ਫੀਸਦੀ ਸੀਟਾਂ ਕਾਲਜਾਂ ਵਿਚ ਖਾਲੀ ਰਹਿ ਗਈਆਂ,ਇਸ ਵਾਰ ਸਥਿਤੀ ਹੋਰ ਭਿਆਨਕ ਰੂਪ ਅਖਤਿਆਰ ਕਰ ਗਈ ਹੈ,ਕਿਉਂਕਿ ਇਸ ਵਾਰੀ ਬਹੁਤੇ ਕਾਲਜਾਂ ਵਿਚ ਸਿਰਫ 60 ਫੀਸਦੀ ਹੀ ਸੀਟਾਂ ਭਰੀਆਂ ਅਤੇ 40 ਫੀਸਦੀ ਖਾਲੀ ਰਹਿ ਗਈਆਂ ਹਨ,ਸੀਟਾਂ ਦਾ ਇਹ ਖਾਲੀਪਨ ਭਰਨ ਲਈ ਸਰਕਾਰ ਨੂੰ ਚਾਹੀਦਾ ਸੀ ਕਿ ਦਾਖਲਾ ਨਿਯਮਾਂ ਨੂੰ ਸਰਲ ਬਣਾਉਂਦੀ ਅਤੇ ਉਮੀਦਵਾਰ ਇਸ ਵਿਚ ਸੌਖੇ ਤਰੀਕੇ ਨਾਲ ਦਾਖਲਾ ਲੈ ਸਕਦੇ ਪਰ ਇਨਾਂ ਨੇ ਉਲਟਾ ਹੋਰ 15 ਤੋਂ ਵੱਧ ਨਵੇਂ ਕਾਲਜਾਂ ਨੂੰ ਮਨਜ਼ੂਰੀ ਦੇਣ ਦੀ ਤਿਆਰੀ ਕਰ ਲਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੋਣਾਂ ਦੀ ਵਜਾ ਹੋਣ ਕਾਰਨ ਕੁਝ ਸਿਆਸੀ ਆਗੂ ਵੀ ਆਪਣੇ ਨਰਸਿੰਗ ਕਾਲਜ ਖੋਲਣ ਦੇ ਇਛੁੱਕ ਸਨ, ਇਸ ਲਈ ਉਨਾਂ ਨੇ ਸੀਟਾਂ ਦੀ ਸਥਿਤੀ ਦੇਖੀ ਤਾਂ ਸਰਕਾਰ ਦੇ ਧਿਆਨ ਵਿਚ ਲਿਆਂਦਾ ਹੁਣ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਵਿਚ ਹੁਕਮ ਜਾਰੀ ਕਰ ਕੇ 12ਵੀਂ ਜਮਾਤ ਮੈਡੀਕਲ ਨਾਲ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਬੀਐੱਸਸੀ.ਨਰਸਿੰਗ ਅਤੇ ਪੋਸਟ ਬੇਸਿਕ ਲਈ ਦਾਖਲਾ ਲੈਣ ਦੀ ਛੋਟ ਦੇ ਦਿੱਤੀ ਅਤੇ ਇਸ ਉਪਰੋਂ ਪੀਐੱਮਈਟੀ.ਦੀ ਪ੍ਰੀਖਿਆ ਪਾਸ ਕਰਨ ਜਾਂ ਅਪੀਅਰ ਹੋਣ ਦੀ ਸ਼ਰਤ ਵੀ ਖਤਮ ਕਰ ਦਿੱਤੀ ਹੈ। ਇਨਾਂ ਵਿਦਿਆਰਥੀਆਂ ਲਈ ਯੂਨੀਵਰਸਿਟੀ ਨੇ 18 ਨਵੰਬਰ ਤੋਂ ਕਾਊਂਸਲਿੰਗ ਰੱਖੀ ਹੈ,ਜਿਸ ਦੀ ਸਥਿਤੀ ਉਸ ਤੋਂ ਬਾਅਦ ਹੀ ਸਪੱਸ਼ਟ ਹੋਵੇਗੀਪਹਿਲਾਂ ਤੋਂ ਚਲਾ ਰਹੇ ਨਰਸਿੰਗ ਕਾਲਜਾਂ ਦੇ ਮਾਲਕਾਂ ਦੀ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਉਨਾਂ ਦੇ ਬਹੁਤੇ ਕਾਲਜਾਂ ਨੇ ਬੈਂਕਾਂ ਪਾਸੋਂ ਵੱਡੇ-ਵੱਡੇ ਲੋਨ ਲੈ ਕੇ ਸ਼ਾਨਦਾਰ ਬਿਲਡਿੰਗਾਂ ਬਣਾਈਆਂ ਅਤੇ ਹਰ ਮਹੀਨੇ ਭਾਰੀ ਵਿਆਜ ਸਮੇਤ ਕਿਸ਼ਤਾਂ ਨੂੰ ਭਰ ਰਹੇ ਹਨ ਸਰਕਾਰ ਵੱਲੋਂ ਪਿਛਲੇ ਸਮੇਂ ਵਿਚ ਵੱਡੀ ਪੱਧਰ ‘ਤੇ ਖੋਲੇ ਗਏ ਨਰਸਿੰਗ ਕਾਲਜਾਂ ਕਰ ਕੇ ਪਿਛਲੇ ਦੋ ਸਾਲ ਤੋਂ ਕਾਲਜਾਂ ਵਿਚ ਵੱਖ-ਵੱਖ ਕੋਰਸਾਂ ਦੀਆਂ ਸੀਟਾਂ ਖਾਲੀ ਚੱਲ ਰਹੀਆਂ ਹਨ, ਜਿਸ ਕਾਰਨ ਕਾਲਜ ਦੀਆਂ ਪ੍ਰਬੰਧਕ ਕਮੇਟੀਆਂ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਉਨਾਂ ਲਈ ਬੈਂਕਾਂ ਕੋਲੋਂ ਲਏ ਕਰਜ਼ੇ ਨੂੰ ਮੋੜਨਾ ਬਹੁਤ ਹੀ ਔਖਾ ਹੋ ਗਿਆ ਹੈ। ਅਜਿਹੇ ਸਮੇਂ ‘ਤੇ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਕਾਲਜਾਂ ਦੀ ਬਾਂਹ ਫ਼ੜਨ ਦੀ ਬਜਾਏ ਨਵੇਂ ਨਰਸਿੰਗ ਕਾਲਜ ਖੋਲ ਕੇ ਪੁਰਾਣੇ ਘਾਟੇ ਵਿਚ ਚੱਲ ਰਹੇ ਕਾਲਜਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਕਾਲਜ ਦੇ ਪ੍ਰਬੰਧਕਾਂ ਨੇ ਪੱਤਰਕਾਰਂ ਨੂੰ ਦੱਸਿਆ ਕਿ ਇੰਡੀਅਨ ਨਰਸਿੰਗ ਕੌਂਸਲ ਵੱਲੋਂ ਬਣਾਏ ਗਏ ਨਿਯਮਾਂ ਮੁਤਾਬਕ ਜਿਸ ਜਗਾ ‘ਤੇ ਪਹਿਲਾਂ ਹੀ ਕਾਲਜ ਚੱਲ ਰਿਹਾ, ਉਸ ਦੇ 30 ਕਿਲੋਮੀਟਰ ਘੇਰੇ ਵਿਚ ਨਵਾਂ ਐੱਨਓਸੀ.ਨਹੀਂ ਦਿੱਤਾ ਜਾ ਸਕਦਾ ਪਰ ਸਰਕਾਰ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਹੁਣ ਨਵੇਂ ਐੱਨਓਸੀ.ਜਾਰੀ ਕਰਨ ਜਾ ਰਹੀ ਹੈ ਜੋ ਪੁਰਾਣੇ ਕਾਲਜਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਹੈ ਅਤੇ ਅਫ਼ਸਰਸ਼ਾਹੀ ਵੱਲੋਂ ਇਸ ਸਬੰਧੀ ਵਿਭਾਗ ਦੇ ਮੰਤਰੀ ਅਤੇ ਮੁੱਖ ਮੰਤਰੀ ਨੂੰ ਹਨੇਰੇ ਵਿਚ ਰੱਖਿਆ ਜਾ ਰਿਹਾ ਹੈ,ਆਗੂਆਂ ਨੇ ਮੰਗ ਕੀਤੀ ਕਿ ਉਨਾਂ ਦੇ ਕਾਲਜਾਂ ਨੂੰ ਬੰਦ ਹੋਣ ਤੋਂ ਬਚਾਇਆ ਜਾਵੇ ਅਤੇ ਨਰਸਿੰਗ ਕੌਂਸਲ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਇਸ ਸਬੰਧੀ ਜਦੋਂ ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੋਜ ਦੇ ਦਫਤਰ ਨਾਲ ਸੰਪਰਕ ਕੀਤਾ ਗਿਆ ਉਨਾਂ ਕਿਹਾ ਕਿ ਪੰਜਾਬ ਵਿਚ ਨਰਸਿੰਗ ਕਾਲਜਾਂ ਦੀਆਂ ਸੀਟਾਂ ਨੂੰ ਭਰਨ ਲਈ ਹੀ ਨਿਯਮਾਂ ਵਿਚ ਛੋਟ ਦਿੱਤੀ ਗਈ ਹੈ ਉਨਾਂ ਦੱਸਿਆ ਕਿ ਨਵੇਂ ਨਿਯਮਾਂ ਅਨੁਸਾਰ ਨਰਸਿੰਗ ਦੇ ਦਾਖਲਿਆਂ ਲਈ ਪੀਐੱਮਈਟੀ.ਪ੍ਰੀਖਿਆ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *