ਅਕਾਲੀ ਸਰਕਾਰ ਕੋਲ ਲਾਰਿਆਂ ਤੋਂ ਸਿਵਾਏ ਕੁਝ ਨਹੀ ਪੱਲੇ – ਸਰਵਨ ਧੁੰਨ

ss1

ਅਕਾਲੀ ਸਰਕਾਰ ਕੋਲ ਲਾਰਿਆਂ ਤੋਂ ਸਿਵਾਏ ਕੁਝ ਨਹੀ ਪੱਲੇ – ਸਰਵਨ ਧੁੰਨ

ਪੰਜਾਬ ਦਾ ਤਖਤਾ ਪਲਟਣ ਲਈ ਲੋਕ ਕਾਹਲੇ

2ਭਿੱਖੀਵਿੰਡ 19 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਅਕਾਲੀ-ਭਾਜਪਾ ਸਰਕਾਰ ਦੀ ਕਾਰਜਗਾਰੀ ਤੋਂ ਅੱਕੇ ਤੇ ਥੱਕੇ ਲੋਕ 2017 ਦੀਆਂ ਚੋਣਾਂ ਵਿਚ ਬਾਦਲ ਸਰਕਾਰ ਨੂੰ ਮੂਧੇ ਮੂੰਹ ਸੁੱਟ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੂਬਾ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਆਦਿ ਅਕਾਲੀ ਹਾਈ ਕਮਾਂਡ ਵੱਲੋਂ ਵਿਕਾਸ ਦੇ ਲੱਖ ਦਾਅਵੇ ਕੀਤੇ ਜਾ ਰਹੇ ਹਨ, ਪਰ ਜੇਕਰ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਲਿੰਕ ਸੜਕਾਂ ਦੀ ਮੰਦੀ ਹਾਲਤ ਨੂੰ ਵੇਖਿਆ ਜਾਵੇ ਤਾਂ ਅਕਾਲੀ ਸਰਕਾਰ ਦੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ। ਧੰੁਨ ਨੇ ਬਾਦਲ ਸਰਕਾਰ ਵੱਲੋਂ ਪੱਛੜੇ ਸਮਾਜ ਦੇ ਲੋਕਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦੇ ਐਲਾਨ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਬਾਦਲ ਸਰਕਾਰ ਨੇ ਲੋਕਾਂ ਨੂੰ ਸਹੂਲਤ ਦੇਣੀ ਹੈ ਤਾਂ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਨੋਟੀਫਿਕੇਸ਼ਨ ਕਿਉ ਨਹੀ ਜਾਰੀ ਕੀਤਾ। ਉਹਨਾਂ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਸਰਕਾਰ ਦੇ ਝੂਠੇ ਵਾਅਦਿਆਂ ਵਿਚ ਨਾ ਆਉਣ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ‘ਤੇ ਹਰ ਵਰਗ ਦੇ ਸਹੂਲਤਾਂ ਦੇ ਕੇ ਮਾਲਾਮਾਲ ਕੀਤਾ ਜਾਵੇਗਾ। ਇਸ ਸਮੇਂ ਅੰਗਰੇਜ ਸਿੰਘ, ਸਤਨਾਮ ਸਿੰਘ, ਬਲਜੀਤ ਸਿੰਘ, ਹਰਪਾਲ ਸਿੰਘ, ਰਾਣਾ ਮੋਗਲ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਮੈਂਬਰ ਸਰਵਨ ਸਿੰਘ ਧੁੰਨ, ਯੂਥ ਆਗੂ ਬਾਜ ਸਿੰਘ ਵੀਰਮ, ਰਾਜੀਵ ਸਿੰਘ ਖਾਲੜਾ, ਡਾ:ਭਗਵੰਤ ਸਿੰਘ ਕੰਬੋਕੇ, ਹਰਜਿੰਦਰ ਸਿੰਘ ਬੁਰਜ, ਨਿਰਵੈਲ ਸਿੰਘ ਸੁਰਸਿੰਘ, ਸਾਹਿਲ ਕੁਮਾਰ, ਜੁਗਰਾਜ ਸਿੰਘ ਪਹੂਵਿੰਡ, ਕਾਰਜ ਸਿੰਘ ਡਲੀਰੀ, ਹੈਪੀ ਡਲੀਰੀ, ਗੁਰਸੇਵਕ ਸਿੰਘ ਕਲਸੀਆਂ, ਸੁਖਵੰਤ ਸਿੰਘ ਵੀਰਮ, ਸਰਬਜੀਤ ਸਿੰਘ ਡਲੀਰੀ ਆਦਿ ਹਾਜਰ ਸਨ।

 

Share Button

Leave a Reply

Your email address will not be published. Required fields are marked *