ਅਕਾਲੀ ਵਿਧਾਇਕ ਮਲਹੋਤਰਾ ਤੋਂ ਅਕਾਲੀ ਆਗੂਆਂ ਨੇ ਹੀ ਬਣਾਈ ਦੂਰੀ

ss1

ਅਕਾਲੀ ਵਿਧਾਇਕ ਮਲਹੋਤਰਾ ਤੋਂ ਅਕਾਲੀ ਆਗੂਆਂ ਨੇ ਹੀ ਬਣਾਈ ਦੂਰੀ
ਵਿਧਾਇਕ ਦੀਆਂ ਪ੍ਰਾਪਤੀਆਂ ਵਾਲੇ ਬੋਰਡਾਂ ਵਿੱਚ ਸਥਾਨਕ ਆਗੂਆਂ ਦੀ ਨਹੀ ਲਗਾਈ ਫੋਟੋ

fdk-2ਫ਼ਰੀਦਕੋਟ 10 ਅਕਤੂਬਰ ( ਜਗਦੀਸ਼ ਕੁਮਾਰ ਬਾਂਬਾ ) ਸ਼ਰਾਬ ਦੇ ਉੱਘੇ ਕਾਰੋਬਾਰੀ ਅਤੇ ਫ਼ਰੀਦਕੋਟ ਦੇ ਅਕਾਲੀ ਵਿਧਾਇਕ ਦੀਪ ਮਲਹੋਤਰਾ ਨਾਲ ਬਹੁਤੇ ਅਕਾਲੀ ਆਗੂ ਅੰਦਰਖਾਤੇ ਨਾਰਾਜ ਚੱਲ ਰਹੇ ਹਨ। ਇਕੱਲਾ ਮਹਿਸੂਸ ਕਰ ਰਹੇ ਵਿਧਾਇਕ ਨੇ ਆਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਸ਼ਹਿਰ ਵਿੱਚ ਪ੍ਰਾਪਤੀਆਂ ਵਾਲੇ ਬੋਰਡਾਂ ਦਾ ਹੜ ਲਿਆ ਦਿੱਤਾ ਹੈ । ਇਨਾਂ ਬੋਰਡਾਂ ਵਿੱਚ ਵਿਧਾਇਕ ਦੀਪ ਮਲਹੋਤਰਾ ਤੋਂ ਬਿਨਾਂ ਹੋਰ ਕਿਸੇ ਵੀ ਸਥਾਨਕ ਅਕਾਲੀ ਆਗੂ ਦੀ ਫੋਟੋ ਸ਼ਾਮਿਲ ਨਹੀ ਕੀਤੀ ਗਈ ਅਤੇ ਨਾ ਹੀ ਇਸ਼ਤਿਹਾਰ ਲੁਆਉਣ ਵਾਲੇ ਦਾ ਨਾਮ ਲਿਖਿਆ ਗਿਆ ਹੈ । ਦਰਜਨਾਂ ਦੀ ਗਿਣਤੀ ਵਿੱਚ ਲਾਏ ਗਏ ਵਿਲੱਖਣ ਬੋਰਡਾਂ ਵਿੱਚ ਵਿਧਾਇਕ ਨੇ ਆਪਣੇ ਸਖਸ਼ੀਅਤ ਅਤੇ ਆਪਣੀਆਂ ਪ੍ਰਾਪਤੀਆਂ ਬਾਰੇ ਜਿਕਰ ਕੀਤਾ ਹੈ । ਚੌਣਾ ਤੋਂ ਪਹਿਲਾਂ ਵਿਧਾਇਕ ਦੀਪ ਮਲਹੋਤਰਾ ਨੇ ਫ਼ਰੀਦਕੋਟ ਵਿੱਚ ਵੱਡੀ ਸਨਅਤ ਲਾਉਣ ਦਾ ਦਾਅਵਾ ਕੀਤਾ ਸੀ,ਪਰ ਸਰਕਾਰ ਬਣਨ ਤੋਂ ਬਾਅਦ ਫ਼ਰੀਦਕੋਟ ਦੀ ਇਕਲੌਤੀ ਸਨਅਤ ਸਹਿਕਾਰੀ ਖੰਡ ਮਿੱਲ ਵੀ ਬੰਦ ਹੋ ਗਈ । ਇਸ ਤੋਂ ਇਲਾਵਾ ਸਥਾਨਕ ਚੋਟੀ ਦੇ ਅਕਾਲੀ ਆਗੂ ਵਿਧਾਇਕ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਯੂਥ ਡਿਵੈਲਪਮੈਂਟ ਬੋਰਡ ਦੇ ਚੈਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਦੇ ਵੀ ਸ਼ਹਿਰ ਵਿੱਚ ਦਰਜਨਾਂ ਇਸ਼ਤਿਹਾਰੀ ਬੋਰਡ ਲੱਗੇ ਹਨ,ਜਿਨਾਂ ਉੱਪਰ ਲੱਗਭਗ ਸਾਰੇ ਸਥਾਨਕ ਅਕਾਲੀ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹਨ । ਯੋਜਨਾ ਕਮੇਟੀ ਦੇ ਚੈਅਰਮੈਨ ਹਰਜੀਤ ਸਿੰਘ ਭੋਲੂਵਾਲਾ ਵਿਧਾਇਕ ਧੜੇ ਨਾਲ ਸਬੰਧਿਤ ਸਨ,ਜੋ ਖੁਦ ਖੁਦਕੁਸ਼ੀ ਕਾਂਡ ਵਿੱਚ ਘਿਰਨ ਕਰਕੇ ਰੂਪੋਸ਼ ਹਨ। ਸ਼ਹਿਰ ਦੇ ਲੋਕਾਂ ਨੇ ਵਿਧਾਇਕ ਨਾਲ ਇਸ ਗੱਲੋਂ ਵੀ ਨਾਰਾਜਗੀ ਜ਼ਾਹਿਰ ਕੀਤੀ ਹੈ ਕਿ ਇੱਕੋਂ ਪਰਿਵਾਰ ਦੇ ਚਾਰ ਜੀਆਂ ਵੱਲੋਂ ਖੁਦਕੁਸ਼ੀ ਕਰਨ ਦੇ ਬਾਵਜੂਦ ਸਥਾਨਕ ਅਕਾਲੀ ਆਗੂ ਖਿਲਾਫ਼ ਪੁਲੀਸ ਨੇ ਉਸਦੇ ਪ੍ਰਭਾਵ ਅਤੇ ਹਾਕਮ ਧਿਰ ਨਾਲ ਸਬੰਧਤ ਹੋਣ ਕਰਕੇ ਕੋਈ ਕਾਰਵਾਈ ਨਹੀ ਕੀਤੀ । ਇਸ ਦੇ ਉਲਟ ਪੀਆਰਟੀਸੀ ਦੇ ਚੈਅਰਮੈਨ ਅਵਤਾਰ ਸਿੰਘ ਬਰਾੜ ਵੱਲੋਂ ਫ਼ਰੀਦਕੋਟ ਵਿੱਚ 7 ਕਰੋੜ ਦੀ ਲਾਗਤ ਨਾਲ ਆਧੁਨਿਕ ਬੱਸ ਅੱਡੇ ਦਾ ਨਿਰਮਾਣ ਕਰਵਾਇਆ ਗਿਆ ਹੈ ਅਤੇ ਤਿੰਨ ਕਰੋੜ ਦੀ ਲਾਗਤ ਨਾਲ ਵਰਕਸ਼ਾਪ ਦਾ ਨਵੀਨੀਕਰਨ ਕੀਤਾ,ਇਸ ਤੋਂ ਇਲਾਵਾ ਫ਼ਰੀਦਕੋਟ ਡਿੱਪੂ ਵਿੱਚ 58 ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਹਨ,ਪਰ ਉਨਾਂ ਨੇ ਆਪਣੇ ਇਨਾਂ ਉਪਰਾਲਿਆਂ ਬਾਰੇ ਕੋਈ ਬੋਰਡ ਨਹੀ ਲੁਆਏ। ਸੀਨੀਅਰ ਅਕਾਲੀ ਆਗੂ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਅਵਤਾਰ ਸਿੰਘ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਚੈਅਰਮੈਨ ਬਣਨ ਮਗਰੋ ਫ਼ਰੀਦਕੋਟ ਵਿੱਚ ਬੱਸ ਸਟੈਂਡ ਦਾ ਇਕਲੌਤਾ ਪ੍ਰੋਜੈਕਟ ਸਿਰੇ ਲੱਗਾ ਹੈ। ਉਨਾਂ ਕਿਹਾ ਕਿ ਵਿਧਾਨ ਸਭਾ ਚੌਣਾ ਤੋਂ ਪਹਿਲਾਂ ਵਿਧਾਇਕ ਵੱਲੋਂ ਲੋਕਾਂ ਨਾਲ ਵੱਡੀ ਸਨਅਤ ਲਾਉਣ ਅਤੇ ਮੁੱਢਲੀਆਂ ਸਮੱਸਿਆਵਾਂ ਦੇ ਹੱਲ ਦਾ ਭਰੋਸਾ ਦਿੱਤਾ ਸੀ,ਪਰ ਅਜੇ ਤੱਕ ਵਿਧਾਇਕ ਦੇ ਇਹ ਵਾਅਦੇ ਵਫ਼ਾ ਨਹੀ ਹੋਏ। ਇਸੇ ਕਰਕੇ ਹੀ ਆਮ ਲੋਕਾਂ ਦੇ ਨਾਲ ਨਾਲ ਸਥਾਨਕ ਅਕਾਲੀ ਆਗੂ ਵੀ ਵਿਧਾਇਕ ਨਾਲ ਨਾਖੁਸ਼ੀ ਜ਼ਾਹਿਰ ਕਰ ਚੁੱਕੇ ਹਨ।

Share Button

Leave a Reply

Your email address will not be published. Required fields are marked *