ਅਕਾਲੀ ਵਿਧਾਇਕ ਦੇ ਦਫਤਰ ‘ਚ ਗਾਵਾਂ ਬੰਨ੍ਹ ਕੇ ਬੋਲੇ, ‘ਹੁਣ ਬਾਦਲ ਦੇ ਘਰ ਬੰਨ੍ਹਾਂਗੇ 1100 ਗਾਵਾਂ’

ਅਕਾਲੀ ਵਿਧਾਇਕ ਦੇ ਦਫਤਰ ‘ਚ ਗਾਵਾਂ ਬੰਨ੍ਹ ਕੇ ਬੋਲੇ, ‘ਹੁਣ ਬਾਦਲ ਦੇ ਘਰ ਬੰਨ੍ਹਾਂਗੇ 1100 ਗਾਵਾਂ’

12-7

ਜਗਰਾਓ : ਪ੍ਰੋਗਰੈੱਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ. ਡੀ. ਐੱਫ. ਏ) ਦੇ ਮੈਂਬਰਾਂ ਨੇ ਵੀਰਵਾਰ ਨੂੰ ਸੜਕਾਂ ਤੋਂ ਬੇਸਹਾਰਾ ਗਾਵਾਂ ਫੜ੍ਹੀਆਂ ਅਤੇ ਅਕਾਲੀ ਵਿਧਾਇਕ ਸ਼ਿਵ ਰਾਮ ਕਲੇਰ ਦੇ ਗਰੀਨ ਸਿਟੀ ਸਥਿਤ ਦਫਤਰ ‘ਚ ਬੰਨ੍ਹ ਦਿੱਤੀਆਂ। ਪੀ. ਡੀ. ਐੱਫ. ਏ. ਪ੍ਰਧਾਨ ਦਲਜੀਤ ਸਿੰਘ ਨੇ ਵਿਧਾਇਕ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੀ ਵਾਰ ਉਹ ਖੇਤੀ ਮੰਤਰੀ ਤੋਤਾ ਸਿੰਘ ਦੇ ਘਰ 500 ਅਤੇ ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ 1100 ਗਾਵਾਂ ਇੰਝ ਬੰਨ੍ਹ ਕੇ ਆਉਣਗੇ।

ਦਲਜੀਤ ਸਿੰਘ ਨੇ ਕਿਹਾ ਕਿ ਗਊ ਰੱਖਿਅਕਾਂ ਤੋਂ ਡਰਦਿਆਂ ਬਾਹਰਲੇ ਸੂਬਿਆਂ ਦੇ ਕਾਰੋਬਾਰੀ ਅਤੇ ਦੁੱਧ ਉਤਪਾਦਕਾਂ ਨੇ ਪੰਜਾਬ ‘ਚ ਆਉਣਾ ਬੰਦ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ‘ਚ ਦੁੱਧ ਉਤਪਾਦਨ ਦਾ 2500 ਕਰੋੜ ਰੁਪਏ ਦਾ ਕਾਰੋਬਾਰ ਬਰਬਾਦ ਹੋ ਗਿਆ ਹੈ। ਦਲਜੀਤ ਸਿੰਘ ਨੇ ਕਿਹਾ ਕਿ ਪੰਜਾਬ ‘ਚ ਕਰੀਬ 3 ਲੱਖ ਦੁਧਾਰੂ ਗਊਆਂ ਨੂੰ ਬਾਹਰਲੇ ਸੂਬਿਆਂ ‘ਚ ਵੇਚ ਕੇ 2500 ਕਰੋੜ ਦੀ ਆਮਦਨ ਹੁੰਦੀ ਸੀ। ਦੁੱਧ ਉਤਪਾਦਕ ਪਹਿਲਾਂ ਜਿਹੜੀ ਗਾਂ 1.25 ਲੱਖ ‘ਚ ਵੇਚ ਲੈਂਦੇ ਸਨ, ਹੁਣ ਉਸ ਨੂੰ ਕੋਈ 50-60 ਹਜ਼ਾਰ ‘ਚ ਵੀ ਨਹੀਂ ਖਰੀਦ ਰਿਹਾ।

ਪੰਜਾਬ ਸਰਕਾਰ ਦੁੱਧ ਉਤਪਾਦਕਾਂ, ਕਾਰੋਬਾਰੀਆਂ ਅਤੇ ਟਰਾਂਸਪੋਰਟਰਾਂ ਖਿਲਾਫ ਝੂਠੇ ਮੁਕੱਦਮੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ, ਜਿਸ ਕਾਰਨ ਉਹ ਇਹ ਸਭ ਕਰਨ ਲਈ ਮਜ਼ਬੂਰ ਹਨ।

Share Button

Leave a Reply

Your email address will not be published. Required fields are marked *

%d bloggers like this: