ਅਕਾਲੀ ਲੀਡਰ ਨੇ 2 ਨੂੰ ਮਾਰੀ ਗੋਲੀ !

ss1

ਅਕਾਲੀ ਲੀਡਰ ਨੇ 2 ਨੂੰ ਮਾਰੀ ਗੋਲੀ !

ਬਰਨਾਲਾ: ਜਿਲ੍ਹੇ ਦੇ ਪਿੰਡ ਛੀਨੀਵਾਲ ‘ਚ ਗੋਲੀ ਚੱਲੀ ਹੈ। ਇਸ ਗੋਲੀਬਾਰੀ ਦੌਰਾਨ 2 ਲੋਕ ਜਖਮੀ ਹੋਏ ਹਨ। ਇਲਜ਼ਾਮ ਹਨ ਕਿ ਜਮੀਨੀ ਵਿਵਾਦ ਦੇ ਚੱਲਦੇ ਸਥਾਨਕ ਅਕਾਲੀ ਲੀਡਰ ਨੇ ਗੋਲੀ ਚਲਾਈ ਹੈ। ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਹੋਈ ਹੈ।

ਜਾਣਕਾਰੀ ਮੁਤਾਬਕ ਜਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ‘ਚ ਪੰਚਾਇਤ ਤੇ ਮਸਤਰਕਾ ਮਾਲਕਾਂ ‘ਚ ਜਮੀਨੀ ਵਿਵਾਦ ਚੱਲ ਰਿਹਾ ਹੈ। ਇਸ  ਦੌਰਾਨ ਆਕਲੀ ਲੀਡਰ ਤੇ ਮੈਬਰ ਜਿਲ੍ਹਾ ਪ੍ਰਸ਼ੀਦ ਮੈਬਰ ਪ੍ਰਿਤਪਾਲ ਸਿੰਘ ਨੇ ਫਾਇਰਿੰਗ ਕਰ ਦਿੱਤੀ। ਅਕਾਲੀ ਲੀਡਰ ਵੱਲੋਂ ਚਲਾਈ ਗੋਲੀ ਕਾਰਨ ਦੋ ਵਿਅਕਤੀ ਗੰਭੀਰ ਰੂਪ ‘ਚ ਜਖਮੀ ਹੋ ਗਏ। ਇਹਨਾਂ ‘ਚੋਂ ਇੱਕ ਵਿਅਕਤੀ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਦੂਸਰਾ ਜਖਮੀ ਮਹਿਲ ਕਲਾਂ ਦੇ ਸਿਵਲ ਹਸਪਤਾਲ ‘ਚ ਜੇਰੇ ਇਲਾਜ ਹੈ।

ਜਖਮੀ ਹੋਣ ਵਾਲੇ ਲਾਭ ਸਿੰਘ ਤੇ ਸੁਖਦੇਵ ਸਿੰਘ ਦੋਵੇ ਵਿਵਾਦਤ ਜਮੀਨ ਦੇ ਮਸਤਰਕਾ ਮਾਲਕ ਹਨ। ਪਿੰਡ ਛੀਲੀਵਾਲ ਕਲਾਂ ‘ਚ 48 ਏਕੜ ਜਮੀਨ ਮਸਤਰਕਾ ਮਾਲਕਾਂ ਦੀ ਹੈ ਤੇ ਪੰਚਾਇਤ ਇਸ ਜਮੀਨ ਦਾ ਪ੍ਰਬੰਧ ਆਪਣੇ ਹੱਥਾਂ ‘ਚ ਲੈਣਾ ਚਾਹੰਦੀ ਹੈ। ਪਰ ਮਸਤਰਕਾ ਮਾਲਕਾਂ ਮੁਤਾਬਕ ਉਨ੍ਹਾਂ ਕੋਲ ਹਾਈਕੋਰਟ ਦਾ ਸਟੇਅ ਹੈ। ਪਰ ਪੰਚਾਇਤ ਧੱਕੇ ਨਾਲ ਜਮੀਨ ‘ਤੇ ਕਬਜਾ ਕਰਨਾ ਚਾਹੁੰਦੀ ਹੈ। ਪਿੰਡ ਵਾਸੀਆਂ ਤੇ ਮਸਤਰਕਾ ਮਾਲਕਾਂ ਨੇ ਇਲਜ਼ਾਮ ਲਾਇਆ ਕਿ ਸੱਤਾਧਾਰੀ ਧਿਰ ਨਾਲ ਸੰਬਧਿਤ ਹੋਣ ਕਰਕੇ ਪ੍ਰਿਤਪਾਲ ਸਿੰਘ ਨੇ ਧੱਕੇ ਨਾਲ ਜਮੀਨ ‘ਤੇ ਕਬਜਾ ਕਰਨ ਦੀ ਕੋਸ਼ਿਸ ਕੀਤੀ ਹੈ।

Share Button

Leave a Reply

Your email address will not be published. Required fields are marked *