ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤਾ ਵਿਕਾਸ ਨਾਅਰਾ ਹੋਇਆ ਧੁੰਦਲਾ

ss1

ਅਕਾਲੀ-ਭਾਜਪਾ ਸਰਕਾਰ ਵੱਲੋਂ ਦਿੱਤਾ ਵਿਕਾਸ ਨਾਅਰਾ ਹੋਇਆ ਧੁੰਦਲਾ
ਪ੍ਰਸ਼ਾਸਨ ਤੋਂ ਸੜਕ ਬਣਾਉਣ ਦੀ ਮੰਗ

7-6 (3)
ਤਪਾ ਮੰਡੀ, 6 ਜੂਨ (ਨਰੇਸ਼ ਗਰਗ, ਸੋਮ ਸ਼ਰਮਾ) ਬੇਸ਼ੱਕ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਪੰਜਾਬ ਅੰਦਰ ਵਿਕਾਸ ਕਾਰਜਾਂ ਨੂੰ ਲੈਕੇ ਆਪਣਾ ਚੋਣ ਮੁੱਦਾ ਬਣਾਉਣ ਲਈ ਬਿਆਨ ਦੇ ਰਹੀ ਹੈ ਪਰ ਜਦੋਂ ਕਦੇ ਵੀ ਕੀਤੇ ਵਿਕਾਸਾਂ ਵੱਲ ਵੇਖਦੇ ਹਾਂ ਤਾਂ ਲੱਗਦਾ ਹੈ ਕਿ ਵਿਕਾਸ ਨਹੀਂ ਵਿਨਾਸ ਹੀ ਹੋਇਆ ਹੈ। ਸਥਾਨਕ ਸ਼ਹਿਰ ਦੇ ਵਾਰਡ ਨੰਬਰ 12 ਦੇ ਨਿਵਾਸੀ ਡਾ: ਰਾਮ ਸਿੰਘ, ਪੰਡਤ ਸੇਠੀ, ਜਗਜੀਤ ਨੂਰੀ, ਆਤਮਾ ਸਿੰਘ, ਡਾ: ਗਿੱਲ, ਕਮਲ ਵਿਆਸ, ਟਿੰਕੂ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਮੱਠ ਤੋਂ ਪੀਰਖਾਣੇ ਵੱਲ ਨੂੰ ਜਾਂਦੀ ਸੜਕ ਦੀ ਸਾਰ ਨਗਰ ਕੌਂਸਲ ਅਧਿਕਾਰੀਆਂ ਅਤੇ ਵਾਰਡ ਦੇ ਕੌਂਸਲਰ ਨੇ ਕਦੇ ਨਹੀਂ ਲਈ। ਉਨਾਂ ਕਿਹਾ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਵੀ ਇੱਕ ਵਾਰ ਕਿਹਾ ਸੀ ਕਿ ਇਹ ਸੜਕ ਇਸ ਤਰਾਂ ਦੀ ਬਣ ਜਾਵੇਗੀ ਕਿ ਆਪ ਨੂੰ ਇਸ ਸੜਕ ਤੇ ਚੜ ਕੇ ਇਹ ਨਹੀਂ ਪਤਾ ਲੱਗਣਾ ਕਿ ਅਸੀਂ ਕਿਹੜੀ ਸੜਕ ਤੇ ਆ ਗਏ ਪਰੰਤੂ ਅੱਜ ਜਦੋਂ ਸੜਕ ਤੇ ਜਾਂਦੇ ਹਾਂ ਤਾਂ ਜਗਾ-ਜਗਾ ਟੋਏ ਅਤੇ ਗੰਦਗੀ ਫੈਲੀ ਹੋਈ ਹੈ। ਵਾਰਡ ਨੰਬਰ 12 ਦੇ ਨਿਵਾਸੀਆਂ ਨੇ ਕਿਹਾ ਕਿ ਨਗਰ ਕੌਂਸਲ ਤਪਾ ਦਾ ਵਿਕਾਸ ਵੱਲ ਉਕਾ ਹੀ ਧਿਆਨ ਨਹੀ, ਸਗੋਂ ਉਨਾਂ ਵੱਲੋਂ ਆਪਣੇ ਆਲੇ-ਦੁਆਲੇ ਹੀ ਪੱਕੇ ਕਰੇ ਜਾਂਦੇ ਹਨ। ਉਕਤ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਬਣਾਇਆ ਜਾਵੇ।

Share Button

Leave a Reply

Your email address will not be published. Required fields are marked *