ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ ਵਿਕਾਸ ਦੇ ਨਾਮ ਤੇ ਕਰ ਰਹੀ ਗੁੰਮਰਾਹ :ਡੈਨੀ

ss1

ਅਕਾਲੀ ਭਾਜਪਾ ਸਰਕਾਰ ਲੋਕਾਂ ਨੂੰ ਵਿਕਾਸ ਦੇ ਨਾਮ ਤੇ ਕਰ ਰਹੀ ਗੁੰਮਰਾਹ :ਡੈਨੀ

image1ਜੰਡਿਆਲਾ ਗੁਰੂ (ਹਰਿੰਦਰ ਪਾਲ ਸਿੰਘ):-ਅੱਜ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿੱਚ ਕਾਂਗਰਸ ਪਾਰਟੀ ਦੀ ਭਰਵੀਂ ਰੈਲੀ ਉਲੀਵ ਗਾਰਡਨ ਵਖੇ ਹੋਈ। ਜਿਸ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਹੰਸ ਰਾਜ ਹੰਸ ਅਤੇ ਮੁਹੰਮਦ ਖਾਨ ਸ਼ਾਮਿਲ ਹੋਏ।ਇਸ ਮੌਕੇ ਇਕੱਠ ਨੂੰ ਸੰਬੋਧਿਤ ਕਰਦਿਆਂ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਗਠਜੋੜ ਪੰਜਾਬ ਦੇ ਲੋਕਾਂ ਨੂੰ ਵਿਕਾਸ ਦੇ ਨਾਮ ਤੇ ਗੁੰਮਰਾਹ ਕਰ ਰਹੀ ਹੈ ।ਉਹਨਾਂ ਆਖਿਆ ਕਿ ਪੰਜਾਬ ਵਿੱਚ ਪ੍ਰਾਪਰਟੀ ਟੈਕਸ ਇਸ ਕਦਰ ਵਧਾ ਦਿੱਤਾ ਗਿਆ ਕਿ ਪੰਜਾਬ ਪ੍ਰਾਪਰਟੀ ਡੀਲਰ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ।ਇਸੇ ਤਰਾਂ ਹੋਰ ਵੀ ਕਈ ਪ੍ਰਕਾਰ ਦੇ ਅਜਿਹੇ ਟੈਕਸ ਲਗਾਏ ਗਏ ਹਨ ਜੋ ਆਮ ਗਰੀਬ ਜਨਤਾ ਦਾ ਕਚੁਮਰ ਕੱਢ ਰਹੇ ਹਨ।ਪੰਜਾਬ ਦੀ ਜਨਤਾ ਇਸ ਦਾ ਜਵਾਬ 2017 ਦੇ ਵਿਧਾਨਸਭਾ ਚੋਣਾਂ ਵਿੱਚ ਦੇਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੈਪਟਨ ਦੀ ਸਰਕਾਰ ਲਿਆਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ।ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੁੰਡਾਲਾ ,ਸੁਰਿੰਦਰ ਸਿੰਘ ਰੰਧਾਵਾ ,ਹਰਮਿੰਦਰ ਸਿੰਘ ਗਿੱਲ ,ਆਸ਼ੂ ਵਿਨਾਇਕ ,ਰਿਮਪੂ ਜੈਨ ,ਗੁਲਸ਼ਨ ਜੈਨ,ਰਾਜਦੀਪ ਸੈਣੀ,ਹੈਪੀ ਇਨਵਰਟਰਾ ਵਾਲਾ ,ਸਰਬਜੀਤ ਜੰਜੂਆ ਤੇ ਹੋਰ ਸੈਂਕੜੇ ਕਾਂਗਰਸੀ ਵਰਕਰ ਹਾਜਿਰ ਸਨ।

Share Button

Leave a Reply

Your email address will not be published. Required fields are marked *