ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਵਿਕਾਸ ਕਾਰਜਾਂ ਨੂੰ ਦਿੱਤੀ ਤਰਜ਼ੀਹ: ਠੰਡਲ

ss1

ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾਂ ਵਿਕਾਸ ਕਾਰਜਾਂ ਨੂੰ ਦਿੱਤੀ ਤਰਜ਼ੀਹ: ਠੰਡਲ
ਠੰਡਲ ਨੇ ਪਿੰਡ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਅਤੇ ਸ਼ਗਨ ਸਕੀਮਾਂ ਦੇ ਚੈਕ ਵੰਡੇ
ਪਿੰਡ ਕਹਾਰਪੁਰ ਅਤੇ ਮਹਿਮਦੋਵਾਲ ਵਿਖੇ ਹੋਇਆ ਸਮਾਗਮਾਂ ਦਾ ਆਯੋਜਨ

25-32 (1) 25-32 (2)

ਹੁਸ਼ਿਆਰਪੁਰ, 25 ਅਗਸਤ (ਅਸ਼ਵਨੀ ਸ਼ਰਮਾ): ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਸ੍ਰ: ਸੋਹਣ ਸਿੰਘ ਠੰਡਲ ਨੇ ਪਿੰਡ ਕਹਾਰਪੁਰ ਅਤੇ ਮਹਿਮਦੋਵਾਲ ਕਲਾਂ ਵਿਖੇ ਵੱਖ-ਵੱਖ 15 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਚੈਕ ਵੰਡੇ। ਉਨ੍ਹਾਂ ਨੇ ਸ਼ਗਨ ਸਕੀਮ ਦੇ 18 ਲਾਭਪਾਤਰੀਆਂ ਨੂੰ ਵੀ ਚੈਕ ਸੌਂਪੇ। ਇਸ ਤੋਂ ਪਹਿਲਾਂ ਪਿੰਡ ਵਿਖੇ ਪਹੁੰਚਣ ’ਤੇ ਸਰਪੰਚ ਸੁਖਵਿੰਦਰ ਕੌਰ ਨੇ ਆਪਣੇ ਸਾਥੀਆਂ ਨਾਲ ਸ੍ਰ: ਠੰਡਲ ਦਾ ਸਵਾਗਤ ਕੀਤਾ।
ਪਿੰਡ ਵਿੱਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਠੰਡਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬਿਨਾਂ ਕਿਸੇ ਭੇਦ-ਭਾਵ ਦੇ ਸਰਪੰਚਾਂ ਦੀ ਰਾਏ ਅਨੁਸਾਰ ਵਿਕਾਸ ਕਾਰਜ ਕਰਵਾਏ ਹਨ। ਚਾਹੇ ਪਿੰਡ ਦੀਆਂ ਗਲੀਆਂ-ਨਾਲੀਆਂ, ਸੜਕਾਂ ਦੀ ਗੱਲ ਹੋਵੇ ਜਾਂ ਸਮਾਜ ਭਲਾਈ ਦੀਆਂ ਸਕੀਮਾਂ, ਆਟਾ-ਦਾਲ, ਸ਼ਗਨ ਸਕੀਮ, ਬੁਢਾਪਾ ਪੈਨਸ਼ਨ ਸਮੇਤ ਹਰ ਤਰ੍ਹਾਂ ਦੀਆਂ ਸਕੀਮਾਂ ਦਾ ਲਾਹਾ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਯਤਨਸ਼ੀਲ ਰਹੀ ਹੈ ਅਤੇ ਹਮੇਸ਼ਾਂ ਵਿਕਾਸ ਕਾਰਜਾਂ ਨੂੰ ਤਰਜ਼ੀਹ ਦਿੱਤੀ ਗਈ ਹੈ। ਹਲਕੇ ਵਿੱਚ ਕਰੀਬ 25 ਕਰੋੜ ਰੁਪਏ ਖਰਚ ਕਰਕੇ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਲਈ ਵੀ ਰਾਸ਼ੀ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਚੁਣਾਵੀ ਮੁੱਦਾ ਨਹੀਂ ਹੈ। ਕੇਵਲ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕਰਨ ਦੀਆਂ ਕੌਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਸਾਨੂੰ ਇਸ ਤੋਂ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਲਗਾਤਾਰ ਤੀਜੀ ਵਾਰ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣੇਗੀ ਅਤੇ ਪੰਜਾਬ ਉਸੇ ਤਰ੍ਹਾਂ ਵਿਕਾਸ ਦੀਆਂ ਲੀਹਾਂ ’ਤੇ ਅੱਗੇ ਵੱਧਦਾ ਰਹੇਗਾ।
ਇਸ ਦੌਰਾਨ ਉਨ੍ਹਾਂ ਨੇ ਪਿੰਡ ਗੋਗੜੋਂ ਨੂੰ ਕਰੀਬ 4 ਲੱਖ 39 ਹਜ਼ਾਰ ਰੁਪਏ, ਭੂਲੇਵਾਲ ਗੁਜਰਾਂ ਨੂੰ 1 ਲੱਖ 47 ਹਜ਼ਾਰ, ਮਹਿਮਦੋਵਾਲ ਨੂੰ 20 ਹਜ਼ਾਰ, ਮੈਲੀ ਨੂੰ 3 ਲੱਖ 53 ਹਜ਼ਾਰ, ਮੈਲੀ ਪਲਾਹਪੁਰ ਨੂੰ 3 ਲੱਖ, ਚੰਦੇਲੀ ਨੂੰ 2 ਲੱਖ 15 ਹਜ਼ਾਰ, ਮਹਿਮਦੋਵਾਲ ਕਲਾਂ ਨੂੰ 1 ਲੱਖ 60 ਹਜ਼ਾਰ, ਕਹਾਰਪੁਰ ਨੂੰ 1 ਲੱਖ 75 ਹਜ਼ਾਰ, ਹਲੂਵਾਲ ਨੂੰ 1 ਲੱਖ 49 ਹਜ਼ਾਰ, ਜੰਡਿਆਲਾ ਨੂੰ 99 ਹਜ਼ਾਰ, ਚੱਕਨਾਥਾ ਨੂੰ 2 ਲੱਖ 5 ਹਜ਼ਾਰ ਸਮੇਤ 62 ਲੱਖ ਰੁਪਏ ਤੋਂ ਵੱਧ ਦੇ ਚੈਕ ਤਕਸੀਮ ਕੀਤੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਸ.ਸੀ.ਵਿੰਗ ਪਰਮਜੀਤ ਸਿੰਘ ਪੰਜੌੜ, ਸਰਕਲ ਪ੍ਰਧਾਨ ਨਿਰਮਲ ਸਿੰਘ ਭੀਲੋਵਾਲ, ਸਰਕਲ ਪ੍ਰਧਾਨ ਪਵਿੱਤਰ ਸਿੰਘ ਜੀਤੋਂ, ਸਰਕਲ ਪ੍ਰਧਾਨ ਤਲਵਿੰਦਰ ਕੌਰ, ਮਾਸਟਰ ਰਛਪਾਲ ਸਿੰਘ, ਮਲਕੀਤ ਸਿੰਘ ਠੰਡਲ, ਜਰਨੈਲ ਸਿੰਘ ਬੱਡੋਂ, ਕੁੰਦਨ ਸਿੰਘ, ਗੁਰਦਿਆਲ ਸਿੰਘ, ਜਰਨੈਲ ਸਿੰਘ ਬੱਡੋਂ, ਸੁਖਬੀਰ ਸਿੰਘ ਜੰਡਿਆਲਾ, ਬੀ.ਡੀ.ਪੀ.ਓ ਹਰਦਿਆਲ, ਨਾਇਬ ਤਹਿਸੀਲਦਾਰ ਰਾਮ ਚੰਦ, ਜੇ ਈ ਰਾਮਜੀਤ, ਸਕੱਤਰ ਜਰਨੈਲ ਸਿੰਘ, ਨਰਿੰਦਰ ਕੌਰ ਪੰਚ, ਬਿਮਲਾ ਦੇਵੀ ਪੰਚ, ਵਾਈਸ ਚੇਅਰਮੈਨ ਬਲਾਕ ਸੰਮਤੀ ਮਾਸਟਰ ਲਸ਼ਕਰ ਸਿੰਘ, ਸਰਪੰਚ ਹਲੂਵਾਲ ਤਰਲੋਕ ਸਿੰਘ, ਸਰਪੰਚ ਜੰਡਿਆਲਾ ਪਿਆਰੇ ਲਾਲ, ਸਰਪੰਚ ਚੱਕ ਨਾਥਾ ਨਿਰਮਲ ਕੌਰ, ਮਾਸਟਰ ਵੰਦਨਾ ਸਿੰਘ ਹਲੂਵਾਲ, ਹਰਨੰਦਨ ਸਿੰਘ ਖਾਬੜਾ, ਮਾਸਟਰ ਕਰਮ ਸਿੰਘ, ਬਾਵਾ ਸਿੰਘ, ਚਰਨਜੀਤ ਸਿੰਘ, ਗੁਰਦਿਆਲ ਸਿੰਘ ਸਮੇਤ ਭਾਰੀ ਸੰਖਿਆ ਵਿੱਚ ਪਿੰਡ ਵਾਸੀ ਮੌਜੂਦ ਸਨ।

Share Button

Leave a Reply

Your email address will not be published. Required fields are marked *