ਅਕਾਲੀ ਭਾਜਪਾ ਸਰਕਾਰ ਨੇ ਕੀਤਾ ਪੰਜਾਬ ਨੂੰ ਬਰਬਾਦ-ਖੁਸ਼ਦੀਪ ਗਿੱਲ

ss1

ਅਕਾਲੀ ਭਾਜਪਾ ਸਰਕਾਰ ਨੇ ਕੀਤਾ ਪੰਜਾਬ ਨੂੰ ਬਰਬਾਦ-ਖੁਸ਼ਦੀਪ ਗਿੱਲ
ਐਨਐਸਯੂਆਈ ਹਰ ਸਮੇਂ ਕੈਪਟਨ ਦੇ ਨਾਲ-ਗਿੱਲ

19-16
ਤਲਵੰਡੀ ਸਾਬੋ, 18 ਜੂਨ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਡੇ-ਵੱਡੇ ਘਪਲੇ ਕਰ ਰਹੀ ਹੈ ਉਹਨਾਂ ਘਪਲਿਆਂ ਨੂੰ ਰੋਕਣ ਲਈ ਤੇ ਪੰਜਾਬ ਦੀ ਡੁਬਦੀ ਜਾ ਰਹੀ ਕਿਸ਼ਤੀ ਨੂੰ ਸੱਤਾਧਾਰੀ ਸਰਕਾਰ ਦੇ ਘਪਲਿਆਂ ਤੋਂ ਬਚਾਉਣ ਲਈ ਕੀਤੀ ਗਈ ਲੰਬੀ ਰੈਲੀ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਉਕਤ ਵਿਚਾਰਾਂ ਦਾ ਪ੍ਰਗਟਾਵਾ ਐਨ ਐਸ ਯੂ ਆਈ ਜ਼ਿਲਾ ਬਠਿੰਡਾ ਦੇ ਵਾਈਸ ਪ੍ਰਧਾਨ ਖੁਸ਼ਦੀਪ ਗਿੱਲ ਨੇ ਪੱਤਰਕਾਰਾਂ ਨੂੰ ਲੰਬੀ ਵਿਖੇ ਕੀਤੀ ਗਈ ਰੈਲੀ ਅਤੇ ਦਿੱਤੇ ਗਏ ਧਰਨੇ ਦੇ ਸੰਬੰਧ ਵਿੱਚ ਦੱਸਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦਿਨੋ-ਦਿਨ ਬਰਬਾਦੀ ਵੱਲ ਜਾ ਰਿਹਾ ਹੈ ਪਰ ਪੰਜਾਬ ਦੇ ਲੋਕਾਂ ਦੀ ਹਿਤੈਸ਼ੀ ਕਹਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ ਕੇਵਲ ਆਪਣੀਆਂ ਜ਼ੇਬਾਂ ਭਰਨ ਤੱਕ ਹੀ ਲੱਗੇ ਹੋਏ ਹਨ। ਪੰਜਾਬ ਦੇ ਕਿਸਾਨ ਜਿੱਥੇ ਚਿੱਟੇ ਮੱਛਰ ਦੁਆਰਾ ਫਸਲਾਂ ਦੀ ਹੋ ਰਹੀ ਬਰਬਾਦੀ ਕਾਰਨ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ ਉੱਥੇ ਨੌਜਵਾਨੀ ਚਿੱਟੇ ਦੇ ਨਸ਼ੇ ਨੇ ਪੱਟ ਕੇ ਰੱਖ ਦਿੱਤੀ ਹੈ।
ਰੈਲੀ ਸੰਬੰਧੀ ਖੁਸ਼ਦੀਪ ਗਿੱਲ ਨੇ ਕਿਹਾ ਕਿ ਲੰਬੀ ਧਰਨੇ ਵਿੱਚ ਕੀਤੀ ਗਈ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਿੱਚ ਅੱਜ ਦੀ ਵਿਸ਼ਾਲ ਰੈਲੀ ਲਈ ਤਲਵੰਡੀ ਸਾਬੋ ਹਲਕੇ ‘ਚੋਂ ਦਸ ਦੇ ਕਰੀਬ ਬੱਸਾਂ ਅਤੇ 80 ਹੋਰ ਗੱਡੀਆਂ ਭੇਜੀਆਂ ਗਈਆਂ। ਜਿੰਨ੍ਹਾਂ ਵਿੱਚ ਇਲਾਕੇ ਦੇ ਕਾਂਗਰਸੀ ਆਗੂਆਂ, ਵਰਕਰਾਂ ਅਤੇ ਨੌਜਵਾਨਾਂ ਦੁਆਰਾ ਵੱਡੀ ਗਿਣਤੀ ਵਿੱਚ ਪਹੁੰਚ ਕੇ ਜਿੱਥੇ ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ‘ਕੌਫੀ ਵਿਦ ਕੈਪਟਨ’ ਤਹਿਤ ਕਾਫੀ ਦਾ ਕੱਪ ਸਾਂਝਾ ਕਰਨ ਤੋਂ ਇਲਾਵਾ ਸੱਤਾਧਾਰੀ ਸਰਕਾਰ ਵੱਲੋਂ ਕੀਤੇ ਜਾ ਰਹੇ ਘਪਲਿਆਂ ਬਾਰੇ ਵਿਚਾਰ ਸਾਂਝੇ ਕੀਤੇ ਉੱਥੇ ਇਲਾਕੇ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਬਾਰੇ ਵੀ ਵਿਚਾਰਾਂ ਕੀਤੀਆਂ।
ਸ. ਗਿੱਲ ਨੇ ਲੰਬੀ ਰੈਲੀ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੇ ਕਾਂਗਰਸੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 2017 ਦੀਆਂ ਚੋਣਾਂ ਦੌਰਾਨ ਵੀ ਉਹ ਇਸੇ ਤਰ੍ਹਾਂ ਕੈਪਟਨ ਸਾਹਿਬ ਦਾ ਸਾਥ ਦੇਣ ਤਾਂ ਕਿ ਪੰਜਾਬ ਨੂੰ ਵੱਡੇ ਘਪਲੇਬਾਜ਼ਾਂ ਹੱਥੋਂ ਬਚਾਇਆ ਜਾ ਸਕੇ।
ਜਾਣਕਾਰੀ ਦੇਣ ਮੌਕੇ ਖੁਸ਼ਦੀਪ ਗਿੱਲ ਨਾਲ ਹੋਰਨਾਂ ਤੋਂ ਇਲਾਵਾ ਨਵਦੀਪ ਗੋਲਡੀ ਗਿੱਲ ਹਲਕਾ ਯੂਥ ਕਾਂਗਰਸ ਪ੍ਰਧਾਨ ਤਲਵੰਡੀ ਸਾਬੋ, ਨਿੰਮਾ ਬਹਿਮਣ, ਰਾਜੂ ਸਿੰਘ, ਹਿੰਮਤ ਸਿੰਘ, ਕੁਲਵਿੰਦਰ ਸਿੰਘ ਡਿੱਖ ਅਤੇ ਕਾਲਾ ਸਿੰਘ ਹਾਜ਼ਰ ਸਨ।

Share Button

Leave a Reply

Your email address will not be published. Required fields are marked *