ਅਕਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਾਜ ਦੀ ਪੁੱਠੀ ਗਿਣਤੀ ਸ਼ੁਰੂ-ਪ੍ਰਿੰਸੀਪਲ ਬਿਹਾਰੀ ਸਿੰਘ

ss1

ਅਕਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਾਜ ਦੀ ਪੁੱਠੀ ਗਿਣਤੀ ਸ਼ੁਰੂ-ਪ੍ਰਿੰਸੀਪਲ ਬਿਹਾਰੀ ਸਿੰਘ

14-26
ਬੋਹਾ 13 ਮਈ (ਦਰਸ਼ਨ ਹਾਕਮਵਾਲਾ)-ਸੂਬੇ ਵਿੱਚ ਰਾਜ ਕਰ ਰਹੀ ਲੋਕ ਵਿਰੋਧੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਬਹੁਤ ਜਲਦ ਪੰਜਾਬ ਅੰਦਰ ਕੈਪਟਨ ਅਮਰਿਮਦਰ ਸਿੰਘ ਦੀ ਅਗਵਾਹੀ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।ਜਿਸ ਉਪਰੰਤ ਸੂਬੇ ਦੇ ਲੋਕਾਂ ਨੂੰ ਸੁੱਖ ਦਾ ਸਾਂਹ ਆਵੇਗਾ।ਉਕਤ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਹਲਕਾ ਬੁਢਲਾਡਾ ਤੋਂ ਸੀਨੀਅਰ ਆਗੂ ਪ੍ਰਿੰਸੀਪਲ ਬਿਹਾਰੀ ਸਿੰਘ ਮਘਾਂਣੀਆਂ ਨੇ ਇੱਥੇ ਇੱਕ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।ਉਹਨਾਂ ਆਖਿਆ ਕਿ ਸੂਬੇ ਵਿੱਚ ਵਿਕਾਸ ਸਿਰਫ ਅਕਾਲੀ ਜਥੇਦਾਰਾਂ ਦਾ ਹੋਇਆ ਹੈ ਜਦੋਂ ਕਿ ਆਮ ਲੋਕਾਂ ਦਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਕਚੁੰਬਰ ਕੱਢਕੇ ਰੱਖ ਦਿੱਤਾ ਹੈ।ਉਹਨਾਂ ਬੋਹਾ ਮੰਡੀ ਦੇ ਵਿਕਾਸ ਸੰਬੰਧੀ ਟਿੱਪਣੀ ਕਰਦਿਆਂ ਆਖਿਆ ਕਿ ਅਕਾਲੀ ਭਾਜਪਾਈ ਆਗੂ ਬੋਹਾ ਵਾਸੀਆਂ ਨਾਲ ਲਾਰੇ ਲੱਪੇ ਵਾਲੀ ਨੀਤੀ ਅਪਣਾਕੇ ਬੋਹਾ ਦੇ ਵਿਕਾਸ ਕਾਰਜ ਜਲਦੀ ਸ਼ੁਰੂ ਕਰਨ ਦੇ ਝੂਠੇ ਵਾਅਦੇ ਕਰਕੇ ਚੋਣਾਂ ਤੱਕ ਟਾਈਮ ਪਾਸ ਕਰਦੇ ਰਹਿਣਗੇ।

ਉਹਨਾਂ ਆਖਿਆ ਕਿ ਹਲਕੇ ਦੀ ਪ੍ਰਮੁੱਖ ਮੰਡੀ ਅਤੇ 35 ਪਿੰਡਾਂ ਦਾ ਕੇਂਦਰ ਬਿੰਦੂ ਬੋਹਾ ਲੰਬੇ ਸਮੇਂ ਤੋਂ ਵਿਕਾਸ ਨੂੰ ਤਰਸ ਰਿਹਾ ਹੈ ਜਿੱਥੇ ਮੰਡੀ ਵਿੱਚ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ ਉੱਥੇ ਨਾ ਪੀਣ ਯੋਗ ਪਾਣੀ,ਹਸਪਤਾਲ ਵਿੱਚ ਸਿਹਤ ਸਹੁਲਤਾਂ ਦੀ ਕਮੀ,ਬੱਸ ਸਟੈਂਡ ਦੀ ਕਮੀ,ਸਾਰੇ ਵਾਰਡਾਂ ਦੀ ਗਲੀਆਂ ਨਾਲੀਆਂ ਦੀ ਖਸਤਾ ਹਾਲਤ ਸਥਾਨਕ ਲੋਕਾਂ ਲਈ ਪੇ੍ਰਸ਼ਾਨੀ ਦਾ ਕਾਰਨ ਬਣੀ ਹੋਈ ਹੈ।ਯੂਥ ਆਗੂ ਮੱਖਣ ਸਿੰਘ ਭੱਠਲ ਨੇ ਆਖਿਆ ਕਿ ਪਿੱਛਲੇ ਦਿਨੀ ਕਾਂਗਰਸ ਪਾਰਟੀ ਵੱਲੋਂ ਦਿੱਲੀ ਵਿਖੇ ਦਿੱਤੇ ਧਰਨੇ ਦੌਰਾਨ ਪੰਜਾਬ ਚੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਲੋਕਾਂ ਦੇ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਅਤਿ ਦੁੱਖੀ ਹਨ ਅਤੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਬੇਸਬਰੀ ਨਾਲ ਇੰਤਯਾਰ ਕਰ ਰਹੇ ਹਨ।ਇਸ ਮੌਕੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਜਿਲਾ ਪ੍ਰਧਾਨ ਮੱਖਣ ਸਿੰਘ ਭੱਠਲ,ਬਲਾਕ ਸ਼ਹਿਰੀ ਪ੍ਰਧਾਨ ਪ੍ਰਦੀਪ ਬਿੱਟੂ,ਸਤਨਾਮ ਸਿੰਘ ਸੱਤਾ,ਦਰਸ਼ਨ ਸਿੰਘ ਟਾਹਲੀਆਂ,ਗੁਰਦਿਆਲ ਸਿੰਘ ਬੀਰੋਕੇ,ਜੁਗਰਾਜ ਸਿੰਘ,ਅਮਰੀਕ ਸਿੰਘ ਭਾਵਾ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।

Share Button