ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁੱਖੀ-ਪਰਮਾਰ

ss1

ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁੱਖੀ-ਪਰਮਾਰ
1 ਸਤੰਬਰ ਦੇ ਧਰਨੇ ਸਬੰਧ ਹੋਈ ਮੀਟਿੰਗ

30-11
ਬੋਹਾ 30 ਅਗਸਤ (ਦਰਸ਼ਨ ਹਾਕਮਵਾਲਾ)- ਬਹੁਜਨ ਸਮਾਜ ਪਾਰਟੀ ਵੱਲੋਂ ਜਿਲ੍ਹਾ ਮਾਨਸਾ ਦੀ ਇੱਕ ਵਿਸ਼ੇਸ ਮੀਟੰਗ ਮੰਡਲ ਕੋਆਰਡੀਨੇਟਰ ਸ੍ਰ ਆਤਮਾ ਸਿੰਘ ਪਰਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਰਾਮਲੀਲਾ ਗਰਾਂਉਂਡ ਵਿਖੇ ਕੀਤੀ ਗਈ।ਇਸ ਮੌਕੇ ਪਾਰਟੀ ਹਾਈਕਮਾਂਡ ਦੇ ਸੱਦੇ ਤੇ 1 ਸਤੰਬਰ ਨੂੰ ਬੋਹਾ ਦੇ ਦੁਸ਼ਹਿਰਾ ਗਰਾਉਂਡ ਵਿਖੇ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਦਰ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰ ਪਰਮਾਰ ਨੇ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁੱਖੀ ਹੈ।ਜਿਸ ਕਰਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਹੋਈ ਸਹਿਬ ਸ੍ਰੀ ਗੁਰੁ ਗ੍ਰੰਥ ਸਹਿਬ ਦੀ ਬੇ ਅਦਬੀ,ਦਲਿਤਾਂ,ਮੁਸਲਮਾਨਾ ਸਿੱਖਾਂ ਅਤੇ ਪਛੜਿਆਂ ਤੇ ਹੋ ਰਹੇ ਅੱਤਿਆਚਾਰ ਦੇ ਵਿਰੁੱਧ,ਬਿਜਲੀ ਬਿਲਾਂ ਦੇ ਤਹਿਤ ਵਸੂਲੇ ਜਾ ਰਹੇ ਗਊ ਟੈਕਸ ਅਤੇ ਹੋਰਨਾ ਗਲਤ ਨੀਤੀਆਂ ਦੇ ਖਿਲ਼ਾਫ 1 ਸਤੰਬਰ 2016 ਦਿਨ ਵੀਰਵਾਰ ਨੂੰ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਵਿਸ਼ਾਲ ਰੋਸ ਧਰਨਾ ਸ਼ਾਂਤੀ ਪੂਰਵਕ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਦੇ ਵਰਕਰ ਅਤੇ ਆਮ ਲੋਕ ਸ਼ਾਮਲ ਹੋਣਗੇ। ਇਸ ਮੌਕੇ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਪੰਜਾਬ ਦੇ ਸਰਕਾਰੀ ਸਕੂਲਾਂ ਕਾਲਜਾਂ ਚ ਪੜ ਰਹੇ ਵਿਦਿਆਰਥੀਆਂ ਨੂੰ ਚੰਗੀਆਂ ਵਿਦਿਅਕ ਸਹੂਲਤਾਂ ਪ੍ਰਦਾਨ ਕਰਨ ਦੀ ਬਜਾਇ ਵੱਖ ਵੱਖ ਤਰਾਂ ਦੇ ਸਰਟੀਫਿਕੇਟਾਂ ਦੀਆਂ ਸ਼ਰਤਾਂ ਲਗਾ ਕੇ ਉਹਨਾਂ ਨੂੰ ਸ਼ੁਵਿਧਾ ਸੈਂਟਰਾਂ ਵਿੱਚ ਹੀ ਉਲਝਾਂ ਕੇ ਰੱਖਿਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇੱਕ ਪਾਸੇ ਰੋਜਾਨਾ ਪੰਜਾਬ ਸਰਕਾਰ ਵੱਲੋਂ ਬਿਆਨ ਦਿੱਤੇ ਜਾ ਰਹੇ ਹਨ ਕਿ ਪੰਜਾਬ ਵਿੱਚ ਸਾਰੇ ਸ਼ੁਵਿਧਾ ਸੈਂਟਰਾਂ ਤੋਂ ਮਿਲਣ ਵਾਲੇ ਫਾਰਮ ਫ੍ਰੀ ਦਿੱਤੇ ਜਾ ਰਹੇ ਹਨ ਪਰ ਸਰਕਾਰ ਨੇ ਬੜੀ ਚਲਾਕੀ ਦੇ ਨਾਲ ਇੱਕ ਪ੍ਰਾਈਵੇਟ ਕੰਪਨੀ ਨੂੰ ਲਾਭ ਪਹੰਚਾਉਣ ਲਈ ਸਰਾਕਰੀ ਫੀਸਾਂ ਚ ਵਾਧਾ ਕਰ ਦਿੱਤਾ ਹੈ ਜੋ ਅਤਿ ਨਿੰਦਣਯੋਗ ਹੈ।ਉਹਨਾਂ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਆ ਪਇੱਕ ਡਰਾਮੇਬਾਜ ਪਾਰਟੀ ਹੈ ਜਿਸ ਦੇ ਡਰਾਮਿਆਂ ਦੀ ਹਵਾ ਪੰਜਾਬ ਵਿੱਚ ਹੌਲੀ ਹੌਲੀ ਕਰਕੇ ਨਿਕਲਦੀ ਜਾ ਰਹੀ ਹੈ। ਇਸ ਮੌਕੇ ਸ੍ਰੀ ਰਜਿੰਦਰ ਭੀਖੀ ਹਲਕਾ ਇੰਚਾਰਜ ਬੁਢਲਾਡਾ,ਗੁਰਦੇਵ ਸਿੰਘ, ਭਗਵਾਨ ਸਿੰਘ,ਸ੍ਰ ਜਗਦੀਸ਼ ਖਿਆਲਾ ਹਲਕਾ ਪ੍ਰਧਾਨ ਮਾਨਸਾ,ਸੇਵਕ ਸਿੰਘ ਰਿਉਂਦ ਸ੍ਰੀ ਲਾਭ ਸਿੰਘ ਸ਼ੇਰਖਾਂ ਸ੍ਰੀ ਭਿੰਦਰ ਸਿੰਘ,ਸ਼ੇਰ ਸਿੰਘ ਸ਼ੇਰ ਨਛੱਤਰ ਸਿੰਘ,ਜਸਵੰਤ ਸਿੰਘ,ਰਾਜਪਾਲ ਸਿੰਘ ਜਗਦੀਸ਼ ਦੀਸ਼ਾ ਤੇ ਹਰਬੰਸ ਬੋਹਾ ਆਦਿ ਸ਼ਾਮਿਲ ਹਨ।

Share Button

Leave a Reply

Your email address will not be published. Required fields are marked *