ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਬਰਬਾਦੀ ਵੱਲ ਵਧਿਆ-ਕੈਪਟਨ

ss1

ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਬਰਬਾਦੀ ਵੱਲ ਵਧਿਆ-ਕੈਪਟਨ

12-25 (3)

ਦਿੜ੍ਹਬਾ ਮੰਡੀ,11 ਜੁਲਾਈ ( ਰਣ ਸਿੰਘ ਚੱਠਾ)-ਅੱਜ ਸਥਾਨਕ ਘੁਮਾਣ ਪੈਲੇਸ ਵਿੱਚ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾ ਦੇ ਸਵਾਲਾ ਦੇ ਜਵਾਬ ਦਿੰਦਿਆ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਸਾਡੇ ਬੱੱਚਿਆ ਦਾ ਭਾਵਿਖ ਤਬਾਹ ਕਰਨ ਤੇ ਤੁਲ ਗਿਆ ਹੈ । ਪੰਜਾਬ ਝੂਠੇ ਨੰਬਰ ਬਣਾਉਣ ਲਈ ਪੌਣੇ ਦੋ ਲੱਖ ਬੱਚਿਆਂ ਨੂੰ ਗ੍ਰੇਸ ਅੰਕ ਦੇ ਕੇ, ਪਾਸ ਕਰਵਾ ਰਹੀ ਹੈ ।ਜਿਸ ਨਾਲ ਸਿੱਖਿਆ ਦਾ ਮਿਆਰ ਹੇਠਾਂ ਵੱਲ ਗਿਆ ਹੈ ।ਹਿਮਾਚਲ ਪ੍ਰਦੇਸ਼ ਸਭ ਤੋਂ ਪਹਿਲੇ ਨੰਬਰ ਤੇ ਹੈ ।ਅਸੀਂ ਬਹੁਤ ਪਿੱਛੇ ਜਾ ਰਹੇ ਹਾਂ ।ਮਲੇਰਕੋਟਲਾ ਕਾਂਡ ਚੋ ਨਾਮਜਦ ਆਪ ਵਿਧਾਇਕ ਨੂੰ ਫੜ ਕੇ ਅੰਦਰ ਕੀਤਾ ਜਾਵੇ । ਉਹਨਾਂ ਬਰਗਾੜੀ ਕਾਂਡ ਚ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਨੂੰ ਸਿਰੇ ਤੋਂ ਨਕਾਰ ਦਿੱਤਾ ।ਉਹਨਾਂ ਕੇਜਰੀਵਾਲ ਦੇ ਪੰਜਾਬ ਦੌਰੇ ਨੂੰ ਡਰਾਮਾ ਦੱਸਦਿਆ ਕਿਹਾ ਕਿ ਜੇਕਰ ਉਹ ਮਾਫੀ ਨਹੀਂ ਮੰਗੇਗਾ, ਫੇਰ ਪੰਜਾਬ ਕਿਸ ਲਈ ਆ ਰਿਹਾ । ਉਹਨਾਂ ਕਿਹਾ ਕਿ ਕੇਜਰੀਵਾਲ ਦੀ ਬਜਾਏ ਕੰਵਰ ਸੰਧੂ ਮਾਫੀ ਮੰਗੇ । ਉਹਨਾਂ ਕਾਂਗਰਸ ਵਲੋਂ ਉਮੀਦਵਾਰ ਨਾਮਜਦਗੀ ਪੇਪਰ ਭਰਨ ਸਮੇਂ ਲੈਣ ਵਾਲੇ ਹਲਫ ਭਰਨ ਨੂੰ ਜਾਇਜ ਠਹਿਰਾਉਂਦਿਆਂ ਕਿਹਾ ਕਿ ਹਰ ਹਲਕੇ ਚ ਦਰਜਨ ਦੇ ਕਰੀਬ ਦਾਅਵੇਦਾਰ ਹਨ ਪਰ ਟਿਕਟ ਇੱਕ ਨੂੰ ਹੀ ਦਿੱਤੀ ਜਾਵੇਗੀ ।ਬਾਕੀ ਜੋ ਪਾਰਟੀ ਲਈ ਦਿਲੋਂ ਕੰਮ ਕਰੇਗਾ ਉਸਨੂੰ ਸਰਕਾਰ ਆਉਣ ਤੇ ਯੋਗ ਆਹੁਦੇ ਦਿੱਤੇ ਜਾਣਗੇ ।ਜੇਕਰ ਫੇਰ ਵੀ ਕੋਈ ਬਗਾਵਤ ਕਰੇਗਾ ਤਾਂ ਉਸਨੂੰ ਛੇ ਸਾਲ ਲਈ ਪਾਰਟੀ ਚੋ ਕੱਢਿਆ ਜਾਵੇਗਾ ।ਉਹਨਾਂ ਕਿਹਾ ਕਿ ਸਰਕਾਰ ਆਉਣ ਤੇ ਡੁੱਬ ਰਹੀ ਸੂਬੇ ਦੀ ਕਿਸਾਨੀ ਨੂੰ ਬਚਾਉਣ ਲਈ ਵਿਸ਼ੇਸ ਯਤਨ ਕੀਤੇ ਜਾਣਗੇ ।ਘੱਟ ਜਮੀਨ ਵਾਲੇ ਕਿਸਾਨਾ ਨੂੰ ਬਿੰਨਾ ਵਿਆਜ ਕਰਜੇ ਦੇ ਵੱਖਰੇ ਪ੍ਰਬੰਧ ਕੀਤੇ ਜਾਣਗੇ ।ਕਰਜਾ ਨਾ ਮੋੜਨ ਦੀ ਸੂਰਤ ਚ ਕਿਸੇ ਵੀ ਕਿਸਾਨ ਦੀ ਜਮੀਨ ਕੁਰਕੀ ਨਹੀਂ ਕੀਤੀ ਜਾਵੇਗੀ ਆਟਾ ਦਾਲ ਸਕੀਮ ਦੇ ਨਾਲ ਚੀਨੀ ਤੇ ਚਾਹ ਪੱਤੀ ਵੀ ਗਰੀਬਾਂ ਨੂੰ ਮੁਫਤ ਦਿੱਤੀ ਜਾਵੇਗੀ ।ਚਿਟਫੰਡ ਕੰਪਨੀਆਂ ਤੇ ਪ੍ਰਾਈਵੇਟ ਸਕੂਲਾਂ ਦੁਬਾਰਾ ਲੋਕਾਂ ਦੀ ਕੀਤੀ ਜਾ ਰਹੀ ਅੰਨੇਵਾਹ ਲੁੱਟ ਨੂੰ ਰੋਕਣ ਲਈ ਵਿਸ਼ੇਸ ਉਪਰਾਲੇ ਕੀਤੇ ਜਾਣਗੇ ।ਕੈਂਸਰ ,ਕਾਲਾ ਪੀਲੀਆ ਵਰਗੇ ਭਿਆਨਕ ਰੋਗਾਂ ਲਈ ਜਿਲਾ ਪੱਧਰ ਤੇ ਮੈਡੀਕਲ ਹੈਲਥ ਸੈਂਟਰਾਂ ਦਾ ਪ੍ਰਬੰਧ ਕੀਤਾ ਜਾਵੇਗਾ ।

Share Button

Leave a Reply

Your email address will not be published. Required fields are marked *