ਅਕਾਲੀ-ਭਾਜਪਾ ਸਰਕਾਰ ਦੀਆਂ ਕੂੜ ਨੀਤੀਆਂ ਨੇ ਇੰਨਡਸਟਰੀ ਖਤਮ ਕੀਤੀ: ਬੀਬੀ ਘਨੌਰੀ

ss1

ਅਕਾਲੀ-ਭਾਜਪਾ ਸਰਕਾਰ ਦੀਆਂ ਕੂੜ ਨੀਤੀਆਂ ਨੇ ਇੰਨਡਸਟਰੀ ਖਤਮ ਕੀਤੀ: ਬੀਬੀ ਘਨੌਰੀ

19-3
ਸੰਦੌੜ 18 ਜੂਨ (ਜੱਸੀ): ਅਕਾਲੀ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਦੀਆਂ ਵੱਡੀਆਂ-ਵੱਡੀਆਂ ਇੰਨਡਾਸਟਰੀਆਂ ਪੰਜਾਬ ਨੂੰ ਛੱਡਕੇ ਦੂਜੇ ਰਾਜਾਂ ਵਿੱਚ ਆਪਣੇ ਕਾਰੋਬਾਰ ਸੁਰੂ ਕਰਨ ਲਈ ਮਜਬੂਰ ਹਨ। ਕਿਉਕਿ ਅਕਾਲੀ- ਭਾਜਪਾ ਸਰਕਾਰ ਨੇ ਇੰਡਸਟਰੀ ਨੂੰ ਹਰ ਸਹੂਲਤ ਤੋਂ ਵਾਂਝਾ ਰੱਖਿਆ ਹੈ ਤੇ ਉਦਯੋਗ ਤੇ ਲਾਏ ਜਾਂਦੇ ਟੈਕਸਾਂ ਕਰਕੇ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਜਾਦਾਤਰ ਉਦਯੋਗ ਪੰਜਾਬ ਦੀ ਧਰਤੀ ਨੂੰ ਅਲਵਿਦਾ ਕਹਿ ਗਏ ਹਨ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ਼ ਆਗੂ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੇ ਸ਼ੇਰਪੁਰ ਵਿਖੇ ਮਿਸਤਰੀ ਸ.ਬਲਜਿੰਦਰ ਸਿੰਘ ਰੁਪਾਲ ਦੇ “ਹਿਮਾਲੀਆ ਸਟੀਲ ਐਂਡ ਫੇਬਰੀਕੇਟਰ ਦੇ ਨਵਾ ਸੂੋ ਰੂਮ ਦਾ ਉਦਘਾਟਨ ਕਰਨ ਉਪਰੰਤ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ॥ਉਹਨਾਂ ਦਾਵਾ ਕੀਤਾ ਕਿ ਆੳਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਰੌਲ ਕਾਂਗਰਸ਼ ਦੀ ਸਰਕਾਰ ਆਵੇਗੀ।ਕਿਉਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਦਾ ਕੀਤਾ ਹੈ ਕਿ ਉਹ ਪੰਜਾਬ ਵਿੱਚ ਕਿਸਾਨਾ ਦੇ ਨਾਲ-ਨਾਲ ਉਦਯੋਗ ਨੂੰ ਪਹਿਲ ਦੇਣਗੇ ਕਿਉਕਿ ਕਿਸ਼ਾਨਾਂ ਦੀ ਤਰੱਕੀ ਦੇ ਨਾਲ ਰਾਮਗੜ੍ਹੀਆ ਪਰਿਵਾਰ ਦਾ ਵਿਕਾਸ਼ ਵੀ ਬਹੁਤ ਜਰੂਰੀ ਹੈ ਕਿੳੇਕਿ ਇੰਨਡਸਟਰੀ ਵਿੱਚ ਵੱਡੀ ਗਿਣਤੀ ‘ਚ ਵਰਕਰ ਕੰਮ ਕਰਨਗੇ ਜਿਸ ਨਾਲ ਪੰਜਾਬ ਵਿੱਚ ਬੇਰੁਜ਼ਗਾਰੀ ਘੱਟ ਹੋਵੇਗੀ।ਉਦਘਾਟਨ ਕਰਨ ਸਮੇਂ ਸੁਖਵਿੰਦਰ ਸਿੰਘ ਥਿੰਦ,ਪ੍ਰਦੀਪ ਸਿੰਘ ਰੁਪਾਲ,ਅਤੇ ਰਿਸਤੇਦਾਰ ਅਤੇ ਦੋਸਤ ਮਿੱਤਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *