ਅਕਾਲੀ ਭਾਜਪਾ ਸਰਕਾਰ ਛੋਟੇ ਕਿਸਾਨ ਵਪਾਰੀ ਅਤੇ ਮਜਦੂਰ ਵਰਗ ਦਾ ਗਲਾ ਘੁੱਟ ਕੇ ਖੁਦਕੁਸ਼ੀਆਂ ਦੇ ਰਾਹ ਤੋਰ ਰਹੀ ਹੈ: ਇੰਦਰਜੀਤ ਜੀਰਾ

ss1

ਅਕਾਲੀ ਭਾਜਪਾ ਸਰਕਾਰ ਛੋਟੇ ਕਿਸਾਨ ਵਪਾਰੀ ਅਤੇ ਮਜਦੂਰ ਵਰਗ ਦਾ ਗਲਾ ਘੁੱਟ ਕੇ ਖੁਦਕੁਸ਼ੀਆਂ ਦੇ ਰਾਹ ਤੋਰ ਰਹੀ ਹੈ: ਇੰਦਰਜੀਤ ਜੀਰਾ

18-17
ਬਰਨਾਲਾ, 17 ਜੂਨ (ਨਰੇਸ਼ ਗਰਗ)ਦੇਸ਼ ਵਿੱਚ ਅੱਛੇ ਦਿਨ ਲਿਆਉਣ ਦੀ ਦੁਹਾਈ ਪਾਉਣ ਵਾਲੀ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਲਈ ਵੱਡੀਆਂ ਇੰਡਸਟਰੀਆਂ ਦਾ ਕਰੋੜਾਂ ਰੁਪਏ ਦਾ ਕਰਜ਼ਾ ਮੁਆਫ ਕਰਕੇ ਛੋਟੇ ਕਿਸਾਨ ਵਪਾਰੀ ਅਤੇ ਮਜਦੂਰ ਵਰਗ ਦਾ ਗਲਾ ਘੁੱਟ ਕੇ ਉਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਤੇ ਤੋਰਨ ਲਈ ਸੂਬਾ ਅਤੇ ਕੇਂਦਰ ਦੋਨੋਂ ਹੀ ਸਰਕਾਰਾਂ ਜਿੰਮੇਵਾਰ ਹਨ। ਕਿੳਂੁਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਹਮੇਸ਼ਾ ਸਾਦੇ ਲਿਬਾਸ ਵਿੱਚ ਰਹਿ ਕੇ ਦੇਸ਼ ਨੂੰ ਤਰੱਕੀ ਵੱਲ ਲਿਜਾ ਰਹੇ ਸਨ ਪਰ ਨਰਿੰਦਰ ਮੋਦੀ ਨੇ ਤਾਂ ਦੇ ਦੇ ਲੋਕਾਂ ਦਾ ਖੂਨ ਚੂਸ ਕੇ 10-10 ਲੱਖ ਰੁਪਏ ਦੇ ਸੂਟ ਪਾ ਕੇ ਵਿਦੇਸ਼ੀ ਦੌਰੇ ਕਰਨ ਤੋ ਸਿਵਾਏ ਕੁਝ ਨਹੀ ਕੀਤਾ। ਇਨਾਂ ਸਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਸੂਬਾ ਚੇਅਰਮੈਨ ਕਿਸਾਨ ਮਜਦੂਰ ਸੈਲ ਨੇ ਕਸਬਾ ਭਦੌੜ ਵਿੱਚ ਖੁਦਕੁਸੀ ਕਰ ਚੱਕੇ ਮਜਦੂਰ ਪਰਿਵਾਰਾਂ ਨਾਲ ਦੁੱਖ ਸਾਝਾਂ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੇ। ਉਨਾਂ ਕਿਹਾ ਕਿ ਪੰਜਾਬ ਦੇ ਸਾਰੇ ਹੀ ਜਿਲਿਆਂ ਵਿੱਚ ਖੁਦਕਸ਼ੀ ਪੀੜਤ ਪਰਿਵਾਰਾਂ ਦਾ ਖੂਨ ਇਕੱਠਾ ਕੀਤਾ ਜਾ ਰਿਹਾ ਹੈ। ਇਹ ਖੂੁਨ ਦਾ ਪਿਆਲਾ ਯੋਗਾ ਦਿਵਸ ਸਮੇ 21 ਜੂਨ ਨੂੰ ਚੰੜੀਗੜ ਵਿਖੇ ਪ੍ਰਧਾਨ ਮੰਤਰੀ ਨੂੰ ਭੇਟ ਕੀਤਾ ਜਾਵੇਗਾ। ਉਨਾਂ ਕਿਹਾ ਕਿ ਗਰੀਬ ਲੋਕ ਤਾਂ ਅੱਜ ਚਟਨੀ ਤੋ ਵੀ ਵਾਂਝੇ ਹੋ ਗਏ ਇਸ ਸਰਕਾਰ ਦੇ ਰਾਜ ਵਿੱਚ ਜਿੱਥੇ ਦਾਲਾਂ ਦੇ ਭਾਅ ਅਸਮਾਨਾਂ ਨੂੰ ਛੋਹ ਰਹੇ ਹਨ ਉਥੇ ਹੀ ਸਬਜੀਆਂ ਅਤੇ ਟਮਾਟਰ ਵੀ ਮਹਿੰਗਾਈ ਹੋਣ ਕਾਰਨ ਗਰੀਬਾਂ ਦੀ ਪਹੁੰਚ ਤੋ ਦੁੂੂਰ ਹੋ ਗਏ ਹਨ। ਜਿਸ ਤੋ ਸਾਬਿਤ ਹੁੰਦਾ ਹੈ ਕਿ ਸੂਬਾ ਅਤੇ ਕੇਦਰ ਸਰਕਾਰ ਕੋਲ ਝੂਠ ਦੇ ਪੁਲੰਦੇ ਤੋ ਸਿਵਾਏ ਉਨਾਂ ਕੋਲ ਕੁਝ ਵੀ ਨਹੀ ।

ਉਨਾਂ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ 9 ਸਾਲਾ ਦੀ ਕਾਰਗੁਜਾਰੀ ਦੌਰਾਨ ਸਿਰਫ 2 ਪ੍ਰਤੀਸਤ ਖੁਦਕੁਸ਼ੀ ਪੀੜਤਾਂ ਨੂੰ ਪੈਸੇ ਦਿੱਤੇ ਹਨ। ਬਾਕੀ ਪਰਿਵਾਰਾਂ ਦੀਆ ਫਾਇਲਾਂ ਸਰਕਾਰੀ ਦਫਤਰਾਂ ਵਿੱਚ ਹੀ ਰੁਲ ਰਹੀਆਂ ਹਨ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਪ੍ਰੈਸ ਸਕੱਤਰ, ਸੁਖਵਿੰਦਰ ਸਿੰਘ ਕਲਕੱਤਾ ਜਨਰਲ ਸਕੱਤਰ, ਪਰਵਿੰਦਰ ਸਿੰਘ ਸੰਮੀ ਠੁੱਲੀਵਾਲ ਜਨਰਲ ਸਕੱਤਰ, ਜੱਗਾ ਸਿੰਘ ਸੰਧੂ, ਜੌਟੀ ਮਾਨ, ਪਰਮਜੀਤ ਸਿੰਘ, ਬਲਜੀਤ ਸਿੰਘ ਆਜਾਦ, ਹਰਮੇਲ ਸਿੰਘ ਟੱਲੇਵਾਲੀਆ, ਗੁਰਪਿੰਦਰ ਸਿੰਘ ਪਿੰੰਕੂ, ਗਿਆਨ ਸਿੰਘ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਗਿੱਲ, ਗੁਰਸੇਵਕ ਸਿੰਘ, ਬੰਤ ਸਿੰਘ, ਗਿਆਨੀ ਸਿੰਘ ਆਦਿ ਵੀ ਹਾਜਰ ਸਨ।

Share Button

Leave a Reply

Your email address will not be published. Required fields are marked *