Fri. Apr 19th, 2019

ਅਕਾਲੀ-ਭਾਜਪਾ ਦੇ ਰਾਜ ਅੰਦਰ ਲੁੱਟ-ਖਸੁੱਟ ਤੇ ਗੁੰਡਾਗਰਦੀ ਵਧੀ: ਗੁਰਚੇਤ ਭੁੱਲਰ

ਅਕਾਲੀ-ਭਾਜਪਾ ਦੇ ਰਾਜ ਅੰਦਰ ਲੁੱਟ-ਖਸੁੱਟ ਤੇ ਗੁੰਡਾਗਰਦੀ ਵਧੀ: ਗੁਰਚੇਤ ਭੁੱਲਰ
ਜਖਮੀ ਹੋਏ ਨਰਿੰਦਰ ਧਵਨ ਦਾ ਹਾਲ-ਚਾਲ ਪੁੱਛਿਆ

SAMSUNG CAMERA PICTURES

ਭਿੱਖੀਵਿੰਡ 15 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਬਾਦਲ ਸਰਕਾਰ ਦੇ ਰਾਜ ਅੰਦਰ ਲਗਾਤਾਰ ਵੱਧ ਰਹੀਆਂ ਲੁੱਟ-ਖੋਹ ਤੇ ਮਾਰਧਾੜ ਦੀਆਂ ਘਟਨਾਵਾਂ ਨੂੰ ਜੰਗਲ ਰਾਜ ਕਰਾਰ ਦਿੰਦਿਆਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਪ੍ਰੈਸ ਨਾਲ ਗੱਲਬਾਤ ਕਿਹਾ ਕਿ ਬੀਤੀ ਰਾਤ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਚਿੱਟੇ ਦਿਨ ਮਨੁੱਖੀ ਅਧਿਕਾਰ ਮੋਰਚਾ ਦੇ ਕੌਮੀ ਪ੍ਰਧਾਨ ਤੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ (ਵਿਚਾਰਧਾਰਾ ਸੈਲ) ਨਰਿੰਦਰ ਧਵਨ ਉਪਰ ਤੇਜਧਾਰ ਹਥਿਆਰਾਂ ਨਾਲ ਜਖਮੀ ਕਰਕੇ ਲੁੱਟ-ਖੋਹ ਕਰਨਾ ਮੰਦਭਾਗੀ ਘਟਨਾ ਹੈ। ਭੁੱਲਰ ਨੇ ਨਰਿੰਦਰ ਧਵਨ ਦਾ ਹਾਲ-ਚਾਲ ਪੁੱਛਦਿਆਂ ਕਿਹਾ ਕਿ ਅਕਾਲੀ ਸਰਕਾਰ ਦੇ ਰਾਜ ਅੰਦਰ ਕੋਈ ਵੀ ਵਿਅਕਤੀ ਸੁਰੱਖਿਅਕ ਨਹੀ ਹੈ ਅਤੇ ਨਸ਼ਿਆਂ ਦੀ ਪੂਰਤੀ ਲਈ ਨੌਜਵਾਨਾਂ ਵੱਲੋਂ ਚਿੱਟੇ ਦਿਨ ਲੁੱਟ-ਖਸੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਜਦੋਂ ਕਿ ਪੁਲਿਸ ਪ੍ਰਸ਼ਾਸਨ ਲੁਟੇਰਿਆਂ ਨੂੰ ਫੜਣ ਵਿਚ ਨਾਕਾਮ ਸਾਬਤ ਹੋ ਰਿਹਾ ਹੈ। ਉਹਨਾਂ ਨੇ ਆਖਿਆ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਜਿਥੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ, ਉਥੇ ਗੁੰਡਾਰਾਜ, ਲੁੱਟ-ਖਸੁੱਟ ਦੀਆਂ ਘਟਨਾਵਾਂ ਨੂੰ ਨੱਥ ਪਾ ਕੇ ਲੋਕਰਾਜ ਕਾਇਮ ਕੀਤਾ ਜਾਵੇਗਾ। ਗੁਰਚੇਤ ਸਿੰਘ ਭੁੱਲਰ ਨੇ ਐਸ.ਐਸ.ਪੀ ਤੋਂ ਮੰਗ ਕੀਤੀ ਕਿ ਨਰਿੰਦਰ ਧਵਨ ‘ਤੇ ਹਮਲਾ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਰਪੰਚ ਹਰਜੀਤ ਸਿੰਘ ਹਰਜੀ, ਅਮਰਰਾਜ ਸਿੰਘ ਰਾਜਾ, ਗਹਿਲ ਸਿੰਘ ਸੰਧੂ, ਗੁਰਦੀਪ ਸਿੰਘ ਸਿੰਘਪੁਰਾ, ਰਿੰਕੂ ਕਲਸੀ, ਨਰਿੰਦਰ ਬਿੱਲਾ, ਧਰਮਪਾਲ ਧਵਨ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: